ਆਸਕਰ ਐਵਾਰਡਸ- ਹੁਮਾ ਕੁਰੈਸ਼ੀ ਦੀ 'ਆਰਮੀ ਆਫ ਦਿ ਡੈੱਡ' ਨੂੰ ਮਿਲਿਆ ਫੈਂਸ ਚੁਆਇਸ ਐਵਾਰਡ

ਲਾਸ ਏਂਜਲਸ ਦੇ ਡਾਲਬੀ ਥੀਏਟਰ ਵਿਚ 94ਵੇਂ ਆਸਕਰ ਐਵਾਰਡ ਸੈਰੇਮਨੀ ਚੱਲ ਰਹੀ ਹੈ। ਇਸ ਸੈਰੇਮਨੀ ਵਿਚ ਯੁਕਰੇਨ

ਲਾਸ ਏਂਜਲਸ- ਲਾਸ ਏਂਜਲਸ ਦੇ ਡਾਲਬੀ ਥੀਏਟਰ ਵਿਚ 94ਵੇਂ ਆਸਕਰ ਐਵਾਰਡ ਸੈਰੇਮਨੀ ਚੱਲ ਰਹੀ ਹੈ। ਇਸ ਸੈਰੇਮਨੀ ਵਿਚ ਯੁਕਰੇਨ ਦੇ ਸਪੋਰਟ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੇ ਨਾਲ ਹੀ ਅਪੀਲ ਕੀਤੀ ਗਈ ਕਿ ਜੋ ਮਦਦ ਕਰਨ ਦੇ ਕਾਬਲ ਹਨ, ਉਹ ਅੱਗੇ ਆਉਣ ਅਤੇ ਯੁਕਰੇਨ ਦਾ ਸਪੋਰਟ ਕਰਨ। ਹੁਮਾ ਕੁਰੈਸ਼ੀ ਦੀ ਆਰਮੀ ਆਫ ਦਿ ਡੈੱਡ ਨੂੰ ਮਿਲਿਆ ਫੈਂਸ ਚੁਆਇਸ ਐਵਾਰਡ। ਫਿਲਮ ਬੇਲਫਾਸਟ ਲਈ ਓਰਿਜਨਲ ਸਕ੍ਰੀਨਪਲੇ ਦਾ ਐਵਾਰਡ ਕੇਨੇਥ ਬ੍ਰਨਾਘ ਨੂੰ ਮਿਲਿਆ। ਲਾਈਵ ਐਕਸ਼ਨ ਸ਼ਾਰਟ ਫਿਲਮ ਦਾ ਅਕੈਡਮੀ ਐਵਾਰਡ ਦਿ ਲਾਂਗ ਗੁਡਬਾਏ ਫਿਲਮ ਨੂੰ ਮਿਲਿਆ ਹੈ। ਬੈਸਟ ਕਾਸਟਿਊਮ ਡਿਜ਼ਾਈਨ ਦਾ ਆਸਕਰ ਕਰੂਏਲਾ ਲਈ ਜੇਨੀ ਬੀਲਨ ਨੂੰ ਮਿਲਿਆ। 

ਬੈਸਟ ਡਾਕਿਊਮੈਂਟਰੀ ਫੀਚਰ ਕੈਟੇਗਰੀ ਵਿਚ ਦਿ ਸਮਰ ਆਫ ਸੋਲ ਨੂੰ ਆਸਕਰ ਮਿਲਿਆ ਹੈ। ਇਸ ਕੈਟੇਗਰੀ ਵਿਚ ਭਾਰਤ ਦੀ ਫਿਲਮ ਰਾਈਟਿੰਗ ਵਿਦ ਫਾਇਰ ਦੀ ਆਫੀਸ਼ੀਅਲ ਐਂਟਰੀ ਹੋਈ ਸੀ। ਹਾਲਾਂਕਿ ਇਹ ਫਿਲਮ ਐਵਾਰਡ ਜਿੱਤਣ ਵਿਚ ਸਫਲ ਨਹੀਂ ਰਹੀ। ਇਸ ਫਿਲਮ ਨੂੰ ਰਿੰਟੂ ਥੌਮਸ ਅਤੇ ਸੁਸ਼ਮਿਤ ਘੋਸ਼ ਨੇ ਡਾਇਰੈਕਟ ਕੀਤਾ ਸੀ। ਉਥੇ ਹੀ ਵੇਸਟ ਸਾਈਡ ਸਟੋਰੀ ਲਈ ਅਰਿਆਨਾ ਡਿਬੋਸ ਨੂੰ ਬੈਸਟ ਸਪੋਰਟਿੰਗ ਕੈਟੇਗਰੀ ਦਾ ਐਵਾਰਡ ਮਿਲਿਆ। ਫਇਲਮ 'ਕੋਡਾ' ਲਊ ਸਪੋਰਟਿੰਗ ਰੋਲ ਦਾ ਬੈਸਟ ਐਕਟਰ ਆਸਕਰ ਟ੍ਰੌਏ ਕੋਟਸਰ ਨੂੰ ਮਿਲਿਆ ਹੈ। 53 ਸਾਲ ਦੇ ਕੋਟਸਰ ਦਾ ਇਹ ਪਹਿਲਾ ਆਸਕਰ ਹੈ। ਐਵਾਰਡ ਲੈਂਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਸਾਈਨ ਲੈਂਗਵੇਜ ਰਾਹੀਂ ਸਭ ਨਾਲ ਗੱਲ ਕੀਤੀ ਅਤੇ ਇਸ ਐਵਾਰਡ ਨੂੰ ਕੋਡਾ ਕਮਿਊਨਿਟੀ ਨੂੰ ਡੈਡੀਕੇਟ ਕੀਤਾ। 

ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਆਸਕਰ ਜਪਾਨ ਦੀ 'ਡ੍ਰਾਈਵ ਮਾਏ ਕਾਰ' ਨੂੰ ਮਿਲਿਆ। ਇਸ ਕੈਟੇਗਰੀ ਵਿਚ ਫਲੀ, ਦਿ ਹੈਂਡ ਆਫ ਗੌਡ, ਲੁਨਾਨਾ ਏ ਯਾਕ ਇਨ ਦਿ ਕਲਾਸਰੂਮ, ਦਿ ਵਰਸਟ ਪਰਸਨ ਇਨ ਦਿ ਵਰਲਡ ਨੂੰ ਨੌਮੀਨੇਸ਼ਨ ਮਿਲਿਆ ਸੀ।ਫਿਲਮ ਡਿਊਨ ਨੂੰ ਹੁਣ ਤੱਕ 6 ਆਸਕਰ ਮਿਲੇ ਹਨ। ਇਸ ਵਿਚ ਬੈਸਟ ਐਡੀਟਿੰਗ, ਬੈਸਟ ਓਰਿਜਨਲ ਸਕੋਰ, ਬੈਸਟ ਪ੍ਰੋਡਕਸ਼ਨ ਡਿਜ਼ਾਈ, ਬੈਸਟ ਸਾਊਂਡ, ਬੈਸਟ ਵਿਜ਼ੁਅਲ ਇਫੈਕਟ ਅਤੇ ਗ੍ਰੇਗ ਫੈਸਰ ਨੇ ਬੈਸਟ ਸਿਨੇਮੈਟੋਗ੍ਰਾਫਰ ਦਾ ਐਵਾਰਡ ਜਿੱਤਿਆ ਹੈ। 

ਪਿਛਲ਼ੇ ਤਿੰਨ ਸਾਲਾਂ ਤੋਂ ਆਸਕਰ ਐਵਾਰਡ ਬਿਨਾਂ ਹੋਸਟ ਦੇ ਆਯੋਜਿਤ ਹੋ ਰਿਹਾ ਸੀ। ਪਰ ਇਸ ਸਾਲ ਫਾਈਨਲੀ ਹੋਸਟ ਦੀ ਵਾਪਸੀ ਹੋਈ ਹੈ। ਪਰ ਇਸ ਇਵੈਂਟ ਨੂੰ ਇਕ ਨਹੀਂ, ਤਿੰਨ ਲੋਕ ਮਿਲ ਕੇ ਹੋਸਟ ਕਰ ਰਹੇ ਹਨ। ਇਹ ਤਿੰਨ ਲੋਕ ਪ੍ਰਾਈਮਟਾਈਮ ਐਮੀ ਐਵਾਰਡ ਵਿਨਿੰਗ ਰਾਈਟਰ ਅਤੇ ਕਾਮੇਡੀਅਨ ਵਾਂਡਾ ਸਾਈਕਸ , ਸਟੈਂਡ ਅਪ ਕੌਮਿਕ ਐਮੀ ਸ਼ੁਮਰ ਅਤੇ ਐਕਟ੍ਰੈਸ ਰੇਜਿਨਾ ਹੌਲ ਹਨ। ਤਿੰਨ ਪਾਪੂਲਰ ਸੈਲੇਬ੍ਰਿਟੀਜ਼ ਨਾਲ ਸ਼ੋਅ ਹੋਸਟ ਕਰਵਾਉਣ ਦੇ ਨਾਲ ਕਈ ਚਰਚਿਤ ਚਿਹਰੇ ਜੇਤੂਆਂ ਨੂੰ ਐਵਾਰਡ ਪ੍ਰੈਜ਼ੈਂਟ ਕਰਦੇ ਦੇਖੇ ਜਾਣਗੇ। ਆਸਕਰ 2022 ਵਿਚ ਪ੍ਰੈਜ਼ੈਂਟਰਸ ਦੀ ਲਿਸਟ ਵਿਚ 'ਬਰੁਕਲਿਨ 99' ਫੇਮ ਸਟੇਫਨੀ ਬਿਏਟ੍ਰਿਜ਼, DJ ਖਾਲਿਦ, ਬਿਲ ਮਰੀ, ਪਿਛਲ਼ੇ ਸਾਲ ਬੈਸਟ ਐਕਟਰ ਦਾ ਆਸਕਰ ਜਿੱਤਣ ਵਾਲੇ ਐਂਥਨੀ ਹਾਪਕਿੰਸ, ਲੇਡੀ ਗਾਗਾ, ਰਾਮੀ ਮਲੇਕ, ਉਮਾ ਥਰਮਨ ਅਤੇ 'ਸ਼ਾਂਗ ਚੀ'ਫੇਮ ਸਿਮੁ ਲਿਉ ਵਰਗੇ ਨਾਂ ਸ਼ਾਮਲ ਹਨ। 

ਇਸ ਸਾਲ ਜੇਨ ਕੈਂਪੀਅਨ ਦੀ ਬੇਨੇਡਿਕਟ ਕੰਬਰਬੈਚ ਸਟਾਰਰ ਫਿਲਮ 'ਦਿ ਪਾਵਰ ਆਫ ਦਿ ਡੌਗ' ਨੂੰ ਸਭ ਤੋਂ ਜ਼ਿਆਦਾ ਨੌਮੀਨੇਸ਼ਨ ਮਿਲੇ ਹਨ। ਇਸ ਫਇਲਮ ਨੂੰ ਬੈਸਟ ਫਿਲਮ, ਬੈਸਟ ਐਕਟਰ ਅਤੇ ਬੈਸਟ ਡਾਇਰੈਕਟਰ ਸਮੇਤ ਕੁਲ 12 ਕੈਟੇਗਰੀਜ਼ ਵਿਚ ਨਾਮਜ਼ਦ ਮਿਲੇ ਹਨ। ਨੌਮੀਨੇਸ਼ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਡੇਨਿਸ ਵਿਲਨਵ ਦੇ ਡਾਇਰੈਕਸ਼ਨ ਵਿਚ ਬਣੀ ਡਿਊਨ ਹੈ। ਜਿਸ ਨੂੰ 10 ਕੈਟੇਗਰੀ ਵਿਚ ਨੌਮੀਨੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਲ ਸਮਿਥ ਸਟਾਰਰ 'ਕਿੰਗ ਰਿਚਰਡ' ਸਟੀਵਨ ਸਪੀਲਬਰਗ ਦੇ ਡਾਇਰੈਕਸ਼ਨ ਵਿਚ ਬਣੀ 'ਵੇਸਟ ਸਾਈਡ ਸਟੋਰੀ' ਗੁਏਰਮੋ ਡੇਲ ਟੋਰੋ ਦੀ 'ਨਾਈਟਮੇਅਰ ਏਲੀ', CODA, 'ਡੋਂਟ ਲੁਕ ਅੱਪ' ਅਤੇ 'ਬੇਲਫਾਸਟ' ਵਰਗੀਆਂ ਫਿਲਮਾਂ ਵੀ ਫੇਵਰੇਟ ਦੱਸੀਆਂ ਜਾ ਰਹੀਆਂ ਹਨ। 

Get the latest update about Entertainment news, check out more about Huma Qureshi, Truescoop news, Oscar Award & Latest news

Like us on Facebook or follow us on Twitter for more updates.