ਗੂਗਲ 'ਚ ਆਈ outage error '502' , ਦੁਨੀਆ ਭਰ 'ਚ ਲਗਭਗ 40,000 ਉਪਭੋਗਤਾ ਹੋਏ ਪ੍ਰਭਾਵਿਤ

ਅੱਜ ਸਵੇਰੇ ਹਰ ਕਿਸੇ ਦਾ ਜਿੰਦਗੀ ਲਗਭਗ ਠੱਪ ਹੋ ਗਈ ਸੀ ਕਿਉਂਕਿ ਗੂਗਲ ਨੂੰ ਵਿਸ਼ਵਵਿਆਪੀ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨੇ ਕਥਿਤ ਤੌਰ 'ਤੇ ਲਗਭਗ 40,000 ਉਪਭੋਗਤਾਵਾਂ ਨੂੰ ਪ੍ਰਭਾਵਤ ਕੀਤਾ।

ਅੱਜ ਦੇ ਸਮੇਂ ਅਸੀਂ ਹਰ ਤਾਜ਼ਾ ਖਬਰਾਂ, ਜਾਣਕਾਰੀ, ਤਸਵੀਰਾਂ ਆਦਿ ਦੇ ਜਲਦੀ ਸਾਡੇ ਤੱਕ ਪਹੁੰਚਣ ਦੇ ਲਈ ਗੂਗਲ 'ਤੇ ਨਿਰਭਰ ਕਰਦੇ ਹਾਂ ਪਰ ਜੇ ਗੋਗਲ ਦੀ ਠੱਪ ਹੋ ਜਾਵੇ ਤਾਂ?

ਅੱਜ ਸਵੇਰੇ ਹਰ ਕਿਸੇ ਦਾ ਜਿੰਦਗੀ ਲਗਭਗ ਠੱਪ ਹੋ ਗਈ ਸੀ ਕਿਉਂਕਿ ਗੂਗਲ ਨੂੰ ਵਿਸ਼ਵਵਿਆਪੀ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨੇ ਕਥਿਤ ਤੌਰ 'ਤੇ ਲਗਭਗ 40,000 ਉਪਭੋਗਤਾਵਾਂ ਨੂੰ ਪ੍ਰਭਾਵਤ ਕੀਤਾ।

ਗੂਗਲ ਸਰਚ ਅੱਜ ਮੰਗਲਵਾਰ ਸਵੇਰੇ ਕੁਝ ਸਮੇਂ ਲਈ ਕੰਮ ਨਹੀਂ ਕਰ ਰਿਹਾ ਸੀ ਅਤੇ ਜਦੋਂ ਲੋਕ ਕਿਸੇ ਚੀਜ਼ ਬਾਰੇ ਖੋਜ ਕਰ ਰਹੇ ਸਨ, ਤਾਂ ਸਰਚ ਇੰਜਣ ਨੇ error '502' ਦਿਖਾਈ ਦੇ ਰਿਹਾ ਸੀ। ਉਪਭੋਗਤਾਵਾਂ ਨੂੰ ਦਿਖਾਈ ਦੇ ਰਿਹਾ ਮੈਸੇਜ ਸੀ, “502. ਇਹ ਇੱਕ error ਹੈ। ਸਰਵਰ ਨੂੰ ਇੱਕ ਅਸਥਾਈ ਤਰੁਟੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਤੁਹਾਡੀ ਬੇਨਤੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਕਿਰਪਾ ਕਰਕੇ 30 ਸਕਿੰਟਾਂ ਵਿੱਚ ਦੁਬਾਰਾ ਕੋਸ਼ਿਸ਼ ਕਰੋ। ਇਹ ਸਭ ਅਸੀਂ ਜਾਣਦੇ ਹਾਂ।” 


ਦਸ ਦਈਏ ਕਿ ਜਦੋਂ ਇੱਕ 'error 502' ਦਿਖਾਈ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਸਰਵਰ ਓਵਰਲੋਡ ਹੋ ਗਿਆ ਹੈ। ਜਦੋਂ ਬਹੁਤ ਸਾਰੇ ਲੋਕ ਇੱਕੋ ਵੈਬਸਾਈਟ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਹ ਸਰਵਰ ਦੀ ਮੈਮੋਰੀ ਸਮਰੱਥਾ ਨੂੰ ਪਾਰ ਕਰ ਜਾਂਦਾ ਹੈ ਅਤੇ ਇਹ error ਦਿਖਾਈ ਜਾਂਦੀ ਹੈ।

ਆਊਟੇਜ ਨੇ ਗੂਗਲ ਦੇ ਹੋਰ ਉਤਪਾਦਾਂ ਜਿਵੇਂ ਕਿ ਗੂਗਲ ਮੈਪਸ, ਯੂਟਿਊਬ, ਗੂਗਲ ਫੋਟੋਜ਼, ਗੂਗਲ ਡਰਾਈਵ, ਆਦਿ ਦੀ ਇੱਕ ਸ਼੍ਰੇਣੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਜੇ ਤੱਕ ਇਸ ਮੁੱਦੇ ਨੂੰ ਲੈ ਕੇ ਗੂਗਲ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਸੀ ਜਦੋਂ ਗੂਗਲ ਠੱਪ ਹੋ ਗਿਆ ਸੀ। ਹੁਣ ਤੱਕ, ਗੂਗਲ ਅਤੇ ਇਸ ਦੀਆਂ ਸਾਰੀਆਂ ਐਪਾਂ ਨੂੰ ਰੀਸਟੋਰ ਕਰ ਦਿੱਤਾ ਗਿਆ ਹੈ ਅਤੇ ਇਹ ਨਿਰਵਿਘਨ ਕੰਮ ਕਰ ਰਹੀਆਂ ਹਨ।

Get the latest update about GOOGLE, check out more about WORLD NEWS TODAY TOP WORLD NEWS WORLD NEWS HEADLINES WORLD BREAKING NEWS, GOOGLE OUTAGE, TWITTER & OUTAGE

Like us on Facebook or follow us on Twitter for more updates.