ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ, 750 ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਜ਼ਿਲੇ ਵਿਚ ਮੰਗਲਵਾਰ ਨੂੰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਜਲੰਧਰ ਵਿਚ ਕੋਰੋਨਾ ਨੇ ਸਾਰੇ ਰਿਕਾਰਡ ਤੋੜਦੇ ਹੋ...

ਜਲੰਧਰ: ਜ਼ਿਲੇ ਵਿਚ ਮੰਗਲਵਾਰ ਨੂੰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਜਲੰਧਰ ਵਿਚ ਕੋਰੋਨਾ ਨੇ ਸਾਰੇ ਰਿਕਾਰਡ ਤੋੜਦੇ ਹੋਏ ਜ਼ਿਲੇ ਵਿਚ 750 ਦੇ ਪਾਰ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਛੋਹਿਆ ਹੈ। ਇੰਨਾ ਹੀ ਨਹੀਂ ਜ਼ਿਲੇ ਵਿਚ 27 ਸਾਲਾ ਲੜਕੀ ਸਣੇ 8 ਲੋਕਾਂ ਦੀ ਮੌਤ ਹੋਣ ਦੀ ਵੀ ਪੁਸ਼ਟੀ ਹੋਈ ਹੈ।

ਦੱਸ ਦਈਏ ਕਿ ਇੰਨੀਂ ਦਿਨੀਂ ਜ਼ਿਲੇ ਵਿਚ ਕੋਰੋਨਾ ਨੇ ਕਿਸ ਤਰ੍ਹਾਂ ਰਫਤਾਰ ਫੜੀ ਹੋਈ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਤਕਰੀਬਨ 100 ਦਿਨਾਂ ਵਿਚ 728 ਪਾਜ਼ੇਟਿਵ ਮਾਮਲੇ ਮਿਲੇ ਸਨ, ਜੋ ਕਿ ਹੁਣ ਇਕ ਹੀ ਦਿਨ ਵਿਚ 700 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜੋ ਕਿ ਲੋਕਾਂ ਦੀ ਲਾਪਰਵਾਹੀ ਦਾ ਨਤੀਜਾ ਹੈ।

Get the latest update about Jalandhar, check out more about coronavirus, new Cases, Outbreak & reported positive

Like us on Facebook or follow us on Twitter for more updates.