ਰਾਜਸਥਾਨ ਕਰਮਚਾਰੀ ਚੋਣ ਬੋਰਡ ਨੇ ਪਟਵਾਰੀ ਦੇ 4000 ਤੋਂ ਵਧੇਰੇ ਅਹੁਦਿਆਂ ਲਈ ਭਰਤੀ ਕੱਢੀ ਹੈ। ਇੱਛੁਕ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://rsmssb.rajasthan.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਬੋਰਡ ਨੇ ਪਟਵਾਰੀ ਭਰਤੀ ਪ੍ਰੀਖਿਆ 2020 ਦਾ ਪੂਰਾ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਹੈ। ਪਟਵਾਰੀ ਭਰਤੀ ਪ੍ਰੀਖਿਆ 6 ਪੜਾਵਾਂ ਵਿਚ ਹੋਵੇਗੀ। ਪ੍ਰੀਖਿਆ 10 ਜਨਵਰੀ, 17 ਜਨਵਰੀ ਅਤੇ 24 ਜਨਵਰੀ 2021 ਨੂੰ ਹੋਵੇਗੀ। ਪ੍ਰੀਖਿਆ ਦਾ ਆਯੋਜਨ ਸਵੇਰੇ ਅਤੇ ਦੁਪਹਿਰ ਦੋ ਸ਼ਿਫ਼ਟਾਂ ਵਿਚ ਹੋਵੇਗਾ।
ਅਹੁਦਿਆਂ ਦੇ ਵੇਰਵਾ
ਅਹੁਦੇ ਦਾ ਨਾਂ - ਪਟਵਾਰੀ
ਅਹੁਦਿਆਂ ਦੀ ਗਿਣਤੀ - 4421
ਮਹੱਤਵਪੂਰਨ ਤਾਰੀਖ਼ਾਂ
ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 15 ਦਸੰਬਰ 2020
ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 31 ਦਸੰਬਰ 2020
ਤਨਖ਼ਾਹ - 20,800
ਵਿਦਿਅਕ ਯੋਗਤਾ
ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਦੀ ਡਿਗਰੀ ਹੋਣੀ ਜ਼ਰੂਰੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਉਮਰ ਹੱਦ
18 ਤੋਂ 25 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈਬਸਾਈਟ http://rsmssb.rajasthan.gov.in 'ਤੇ ਜਾ ਕੇ 31 ਦਸੰਬਰ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
Get the latest update about apply, check out more about Patwaris & recruitment
Like us on Facebook or follow us on Twitter for more updates.