ਜਲੰਧਰ ਦੇ ਮਸ਼ਹੂਰ ਮੋਬਾਈਲ ਹਾਉਸ ਦੇ ਮਾਲਕ ਘਰ ਕੰਮ ਕਰਨ ਵਾਲੀ ਨਾਬਾਲਕ ਕੁੜੀ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ

ਜਲੰਧਰ ਦੇ ਮਸ਼ਹੂਰ ਚੱਡਾ ਮੋਬਾਈਲ ਹਾਉਸ ਦੇ ਮਾਲਕ ਵਿਸ਼ਾਲ ਚੱਡਾ ਦੇ ਆਦਰਸ਼ ਨਗਰ ਵਾਲੇ ਘਰ 'ਚ ਕੰਮ ਕਰਨ ਵਾਲੀ ਨਾਬਾਲਕ ਕੁੜੀ ਅੰਜਲੀ ਪੁੱਤਰੀ ਰਾਕੇਸ਼ ਕੁਮਾਰ ਵਾਸੀ ਯੂਪੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ...

ਬੀਤੇ ਕੱਲ੍ਹ ਜਲੰਧਰ ਦੇ ਮਸ਼ਹੂਰ ਚੱਡਾ ਮੁਬਾਇਲ ਹਾਉਸ ਦੇ ਮਾਲਕ ਦੇ ਘਰ 'ਚ ਇਕ ਨਾਬਾਲਗ ਕੁੜੀ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਚੱਡਾ ਮੋਬਾਈਲ ਹਾਉਸ ਦੇ ਮਾਲਕ ਦੇ ਆਦਰਸ਼ ਨਗਰ ਸਥਿਤ ਘਰ 'ਚ ਅੰਜਲੀ ਨਾਮ ਦੀ ਨਾਬਾਲਕ ਕੁੜੀ ਨੇ ਫਾਹਾ ਲਗਾ ਲਿਆ ਹੈ। ਥਾਣਾ ਨੰਬਰ 2 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਵਾਰੇ ਜਾਣਕਾਰੀ ਦੇ ਦਿੱਤੀ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਦੇ ਮਸ਼ਹੂਰ ਚੱਡਾ ਮੋਬਾਈਲ ਹਾਉਸ ਦੇ ਮਾਲਕ ਵਿਸ਼ਾਲ ਚੱਡਾ ਦੇ ਆਦਰਸ਼ ਨਗਰ ਵਾਲੇ ਘਰ 'ਚ ਕੰਮ ਕਰਨ ਵਾਲੀ ਨਾਬਾਲਕ ਕੁੜੀ ਅੰਜਲੀ ਪੁੱਤਰੀ ਰਾਕੇਸ਼ ਕੁਮਾਰ ਵਾਸੀ ਯੂਪੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ।  

ਥਾਣਾ ਨੰਬਰ 2 ਦੀ ਪੁਲਿਸ ਨੇ ਮੁਤਾਬਿਕ ਵਿਸ਼ਾਲ ਚੱਡਾ ਨੇ ਰਾਤ ਨੂੰ ਫੋਨ ਕਰ ਨਾਬਲਿਕ ਦੇ ਫਾਹਾ ਲਗਾਉਣ ਦੇ ਖਬਰ ਉਨ੍ਹਾਂ ਨੂੰ ਦਿੱਤੀ ਸੀ ਤੇ ਬਾਅਦ 'ਚ ਉਹ ਉਸ ਨੂੰ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।  

ਪੁਲਿਸ ਨੂੰ ਫਿਲਹਾਲ ਕੁੜੀ ਦੇ ਫਾਹਾ ਲਗਾਉਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਮਲਿਕ ਦੇ ਵਲੋਂ ਫਾਹਾ ਲਗਾਉਣ ਦੇ 2 ਘੰਟੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੂਜੀ ਗੱਲ ਇਹ ਕਿ ਇੱਕ ਨਾਬਾਲਗ ਨੂੰ ਘਰ ਦੇ ਕੰਮ ਕਰਨ ਲਈ ਰਖਿਆ ਗਿਆ ਸੀ। ਜਿਸ ਨਾਲ ਚੱਡਾ ਮੋਬਾਈਲ ਹਾਉਸ ਦਾ ਮਾਲਕ ਵਿਸ਼ਾਲ ਚੱਡਾ ਸਵਾਲਾਂ ਦੇ ਘੇਰੇ 'ਚ ਹੈ।  ਜਿਸ ਦੇ ਚਲਦਿਆਂ ਪੁਲਿਸ ਹਰ ਪੱਖ ਤੋਂ ਇਕ ਮਾਮਲੇ ਦੀ ਜਾਂਚ ਕਰੇਗੀ।  

Get the latest update about TRUE SCOOP PUNJABI, check out more about JALANDHAR, SUICIDE, MINOR COMMIT SUICIDE & VISHAL CHADDA

Like us on Facebook or follow us on Twitter for more updates.