ਜਲੰਧਰ 'ਚ ਸਪੀਡ ਫਿਟਨੈੱਸ ਹੈਲਥ ਕਲੱਬ ਦਾ ਮਾਲਕ ਗ੍ਰਿਫਤਾਰ, ਪਾਬੰਦੀ ਦੇ ਬਾਵਜੂਦ ਖੋਲ੍ਹਿਆ ਜਿਮ

ਪੰਜਾਬ ਸਰਕਾਰ ਦੀ ਪਾਬੰਦੀ ਦੇ ਹੁਕਮ ਦੇ ਬਾਵਜੂਦ ਜਲੰਧਰ ਦੇ ਆਰਿਆ ਨਗਰ ਵਿਚ ਸਪੀਡ ਫਿਟਨੈੱਸ ਹੈਲਥ...

ਜਲੰਧਰ: ਪੰਜਾਬ ਸਰਕਾਰ ਦੀ ਪਾਬੰਦੀ ਦੇ ਹੁਕਮ ਦੇ ਬਾਵਜੂਦ ਜਲੰਧਰ ਦੇ ਆਰਿਆ ਨਗਰ ਵਿਚ ਸਪੀਡ ਫਿਟਨੈੱਸ ਹੈਲਥ ਕਲੱਬ ਖੁੱਲ੍ਹਾ ਮਿਲਿਆ। ਪੁਲਸ ਨੇ ਉਸ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਖਿਲਾਫ ਜ਼ਿਲਾ ਮੈਜਿਸਟ੍ਰੇਟ ਦੇ ਹੁਕਮ ਦਾ ਉਲੰਘਣ ਕਰਨ ਤੇ ਐਪੀਡੈਮਿਕ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਦੇ ਮੁਤਾਬਕ ਏ.ਐੱਸ.ਆਈ. ਬਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਗਸ਼ਤ ਕਰਦੇ ਹੋਏ ਗੁਲਾਬ ਦੇਵੀ ਰੋਡ ਤੋਂ ਆਰਿਆ ਨਗਰ ਜਾ ਰਹੀ ਸੀ। ਉਥੇ ਆਰਿਆ ਨਗਰ ਵਿਚ ਇਕ ਵਿਅਕਤੀ ਸਵੀਡ ਫਿਟਨੈੱਸ ਹੈਲਥ ਕਲੱਬ ਖੋਲ੍ਹ ਕੇ ਬੈਠਾ ਸੀ। ਕੋਰੋਨਾ ਇਨਫੈਕਸ਼ਨ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਜਿਮ ਬੰਦ ਕੀਤੇ ਹਨ ਤੇ ਜ਼ਿਲਾ ਮੈਜਿਸਟ੍ਰੇਟ ਨੇ ਧਾਰਾ 144 ਦੇ ਤਹਿਤ ਇਸ ਦਾ ਹੁਕਮ ਦਿੱਤਾ ਹੈ। ਪੁਲਸ ਨੇ ਹੈਲਥ ਕਲੱਬ ਮਾਲਕ ਕਰਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। 

Get the latest update about Truescoop, check out more about Speed Fitness Health Club, Arrested, Jalandhar & Truescoopnews

Like us on Facebook or follow us on Twitter for more updates.