ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਆਕਸੀਜਨ ਖਤਮ, ਮਚੀ ਹਫੜਾ-ਦਫੜੀ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਜ ਸਵੇਰੇ ਹਫੜਾ-ਹਫੜੀ ਮਚ ਗਈ। ਹਸਪਤਾਲ ਵਿਚ ਆ...

ਅੰਮ੍ਰਿਤਸਰ (ਇੰਟ): ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਜ ਸਵੇਰੇ ਹਫੜਾ-ਹਫੜੀ ਮਚ ਗਈ। ਹਸਪਤਾਲ ਵਿਚ ਆਕਸੀਜਨ ਖਤਮ ਹੋ ਗਈ। ਹਸਪਤਾਲ ਵਿਚ 140 ਤੋਂ ਵਧੇਰੇ ਕੋਰੋਨਾ ਮਰੀਜ਼ ਇਲਾਜ ਅਧੀਨ ਹਨ। ਆਕਸੀਜਨ ਸਪੋਰਟ ਉੱਤੇ ਲਗਾਏ ਗਏ ਮਰੀਜ਼ਾਂ ਨੂੰ ਬਹੁਤ ਘੱਟ ਮਾਤਰਾ ਵਿਚ ਆਕਸੀਜਨ ਮਿਲਣ ਲੱਗੀ, ਜਿਸ ਨਾਲ ਉਹ ਤੜਫਣ ਲੱਗੇ। ਐਮਰਜੰਸੀ ਵਿਚ ਇਕ ਨਿੱਜੀ ਕੰਪਨੀ ਨੂੰ ਅਪੀਲ ਕਰ ਕੇ ਸਿਲੰਡਰ ਮੰਗਵਾਏ ਗਏ ਤੇ ਇਨ੍ਹਾਂ ਰਾਹੀਂ ਸਪਲਾਈ ਕੀਤੀ ਗਈ। ਇਸ ਤੋਂ ਬਾਅਦ ਹਾਲਾਤ ਸੁਧਰੇ ਤੇ ਮਰੀਜ਼ਾਂ ਨੂੰ ਰਾਹਤ ਮਿਲੀ।

ਘਟਨਾ ਸਵੇਰੇ 6 ਵਜੇ ਦੀ ਹੈ। ਕੋਰੋਨਾ ਵਾਰਡ ਵਿਚ ਮਰੀਜ਼ਾਂ ਨੂੰ ਆਕਸੀਜਨ ਸਪੋਰਟ ਉੱਤੇ ਰੱਖਿਆ ਗਿਆ ਸੀ। ਅਚਾਨਕ ਮਰੀਜ਼ਾਂ ਦਾ ਸਾਹ ਫੁੱਲਣ ਲੱਗਿਆ। ਇਸ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਡਰ ਗਏ। ਇਸ ਗੱਲ ਦੀ ਜਾਣਕਾਰੀ ਨਰਸਿੰਗ ਸਟਾਫ ਨੂੰ ਦਿੱਤੀ ਗਈ। ਨਰਸਿੰਗ ਸਟਾਫ ਨੇ ਆਕਸੀਜਨ ਦਾ ਫਲੋਅ ਮੀਟਰ ਚੈੱਕ ਕੀਤਾ ਤਾਂ ਇਸ ਵਿਚ ਸਿਰਫ 40 ਫੀਸਦੀ ਹੀ ਆਕਸੀਜਨ ਪਹੁੰਚ ਰਹੀ ਸੀ। ਇਸ ਤੋਂ ਬਾਅਦ ਆਕਸੀਜਨ ਪਲਾਂਟ ਵਿਚ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਸਿਲੰਡਰ ਖਤਮ ਹੋ ਚੁੱਕੇ ਹਨ। ਹਸਪਤਾਲ ਵਿਚ ਰੋਜ਼ਾਨਾ 1200 ਸਿਲੰਡਰ ਦੀ ਖਪਤ ਹੋ ਰਹੀ ਹੈ। ਹਸਪਤਾਲ ਵਿਚ ਸਪਲਾਈ ਐਤਵਾਰ ਨੂੰ ਆਉਣੀ ਸੀ ਪਰ ਸਪਲਾਈ ਨਾ ਆਉਣ ਕਰ ਕੇ ਆਕਸੀਜਨ ਦੀ ਕਿੱਲਤ ਹੋ ਗਈ।

ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਵੀਰਵਾਰ ਨੂੰ ਆਕਸੀਜਨ ਵਾਰਡ ਵਿਚ ਨਿਯੁਕਤ ਨਰਸਿੰਗ ਸਟਾਫ ਨੇ ਆਕਸੀਜਨ ਦਾ ਫਲੋਅ ਮੀਟਰ ਗਲਤ ਲਗਾ ਦਿੱਤਾ ਸੀ, ਜਿਸ ਕਾਰਨ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਘੱਟ ਮਿਲਣ ਲੱਗੀ। ਅੱਜ ਦੀ ਘਟਨਾ ਤੋਂ ਬਅਦ ਹਸਪਤਾਲ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਿਆ। ਡਾਕਟਰਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਪਰ ਅਜੇ ਇਸ ਬਾਰੇ ਵਿਚ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਹਸਪਤਾਲ ਵਿਚ ਹਿਮਾਚਲ ਪ੍ਰਦੇਸ਼ ਤੋਂ ਲਿਕਵਿਡ ਗੈਸ ਦੀ ਸਪਲਾਈ ਹੁੰਦੀ ਹੈ, ਪਰ ਇਨ੍ਹੀਂ ਦਿਨੀ ਇਹ ਬੰਦ ਹੈ। ਲਿਕਵਿਡ ਗੈਸ ਨੂੰ ਪਲਾਂਟ ਵਿਚ ਪਾ ਕੇ ਇਸ ਨੂੰ ਆਕਸੀਜਨ ਵਿਚ ਬਦਲਿਆ ਜਾਂਦਾ ਸੀ। ਸਪਲਾਈ ਬੰਦ ਹੋਣ ਦੇ ਕਾਰਨ ਹੁਣ ਹਸਪਤਾਲ ਪ੍ਰਸ਼ਾਸਨ ਨੂੰ ਆਕਸੀਜਨ ਨਾਲ ਭਰੇ ਸਿਲੰਡਰ ਖਰੀਦ ਕੇ ਇਸ ਦੀ ਭਰਪਾਈ ਕਰਨੀ ਪੈ ਰਹੀ ਹੈ। ਫਿਲਹਾਲ ਇਸ ਮਾਮਲੇ ਵਿਚ ਅਜੇ ਕਿਸ ਦੀ ਲਾਪਰਵਾਹੀ ਤੈਅ ਹੁੰਦੀ ਹੈ ਇਹ ਕੁਝ ਸਮੇਂ ਬਾਅਦ ਪਚਾ ਲੱਗੇਗਾ ਪਰ ਇਹ ਤੈਅ ਹੈ ਕਿ ਜੇਕਰ ਇਸ ਤਰ੍ਹਾਂ ਦੀ ਲਾਪਰਵਾਹੀ ਹੁੰਦੀ ਰਹੀ ਤਾਂ ਇਹ ਮਰੀਜ਼ਾਂ ਦੀ ਜਾਨ ਦਾ ਖੋਅ ਵੀ ਬਣ ਸਕਦੀ ਹੈ।

Get the latest update about Truescoop, check out more about Truescoop news, patient, guru Nanak dev hospital & Oxygene exhausted

Like us on Facebook or follow us on Twitter for more updates.