ਰਸਤਾ ਭਟਕ ਗਿਆ ਆਕਸੀਜਨ ਲਿਆ ਰਿਹਾ ਟੈਂਕਰ, ਹਸਪਤਾਲ 'ਚ 7 ਕੋਰੋਨਾ ਮਰੀਜ਼ਾਂ ਦੀ ਮੌਤ

ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਵਿਚ ਆਕਸੀਜਨ ਦੀ ਕਿੱਲਤ ਨਾਲ ਕੋਰੋਨਾ ਦੇ 7 ਮਰੀਜ਼ਾਂ ਦੀ ਮੌਤ ਹੋ ਗ...

ਹੈਦਰਾਬਾਦ: ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਵਿਚ ਆਕਸੀਜਨ ਦੀ ਕਿੱਲਤ ਨਾਲ ਕੋਰੋਨਾ ਦੇ 7 ਮਰੀਜ਼ਾਂ ਦੀ ਮੌਤ ਹੋ ਗਈ। ਇਹ ਘਟਨਾ ਸਰਕਾਰੀ ਕਿੰਗ ਕੋਟੀ ਦੀ ਹੈ। ਇਸ ਹਸਪਤਾਲ ਵਿਚ ਆਕਸੀਜਨ ਦੀ ਕਿੱਲਤ ਸੀ। ਆਕਸੀਜਨ ਦੀ ਨਵੀਂ ਖੇਪ ਲੈ ਕੇ ਇਕ ਟੈਂਕਰ ਹਸਪਤਾਲ ਆ ਰਿਹਾ ਸੀ ਪਰ ਟੈਂਕਰ ਦਾ ਡਰਾਈਵਰ ਰਸਤਾ ਭਟਕ ਗਿਆ। ਉਹ ਸਹੀ ਸਮੇਂ ਉੱਕੇ ਆਕਸੀਜਨ ਲੈ ਕੇ ਹਸਪਤਾਲ ਨਹੀਂ ਪਹੁੰਚ ਸਕਿਆ।

ਇਧਰ ਹਸਪਤਾਲ ਵਿਚ ਆਕਸੀਜਨ ਦੀ ਕਿੱਲਤ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਸੀ। ਲੋਕ ਡਰਾਈਵਰ ਦਾ ਇੰਤਜ਼ਾਰ ਕਰ ਰਹੇ ਸਨ। ਹੌਲੀ-ਹੌਲੀ ਆਈ.ਸੀ.ਯੂ. ਵਿਚ ਆਕਸੀਜਨ ਦੀ ਸਪਲਾਈ ਦਾ ਪ੍ਰੈਸ਼ਰ ਘੱਟ ਹੋਣ ਲੱਗਿਆ। ਮਰੀਜ਼ਾਂ ਦੇ ਸਾਹ ਉਖੜਨ ਲੱਗੇ। ਥੋੜੀ ਹੀ ਦੇਰ ਵਿਚ ਆਕਸੀਜਨ ਦਾ ਸਪਲਾਈ ਲੈਵਨ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲਿਆ ਗਿਆ। ਦੇਖਦੇ ਹੀ ਦੇਖਦੇ ਐਤਵਾਰ ਨੂੰ ਇਸ ਹਸਪਤਾਲ ਵਿਚ 7 ਮਰੀਜ਼ਾਂ ਦੀ ਮੌਤ ਹੋ ਗਈ।

ਰਿਪੋਰਟ ਦੇ ਮੁਤਾਬਕ ਹਸਪਤਾਲ ਦੇ ਆਕਸੀਜਨ ਟੈਂਕ ਵਿਚ ਦੁਪਹਿਰ ਤੋਂ ਹੀ ਆਕਸੀਜਨ ਦਾ ਪ੍ਰੈਸ਼ਨ ਘੱਟ ਦਿਖਾ ਰਿਹਾ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਤੁਰੰਤ ਟੈਂਕ ਨੂੰ ਭਰਨ ਦਾ ਹੁਕਮ ਦਿੱਤਾ। ਪਰ ਆਕਸੀਜਨ ਨੂੰ ਲੈ ਕੇ ਆ ਰਿਹਾ ਟੈਂਕਰ ਡਰਾਈਵਰ ਰਸਤਾ ਭਟਕ ਗਿਆ।

ਹੈਦਰਾਬਾਦ ਦੇ ਨਾਰਾਇਣਗੁੜਾ ਪੁਲਸ ਨੇ ਕਾਫੀ ਮਿਹਨਤ ਦੇ ਬਾਅਦ ਟੈਂਕਰ ਨੂੰ ਲੱਭ ਲਿਆ ਪਰ ਜਦੋਂ ਤੱਕ ਟੈਂਕਰ ਆਕਸੀਜਨ ਲੈ ਕੇ ਹਸਪਤਾਲ ਪਹੁੰਚਿਆ ਉਦੋਂ ਤੱਕ ਦੇਰ ਹੋ ਚੁੱਕੀ ਸੀ ਤੇ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਸੀ।

ਇਸ ਘਟਨਾ ਉੱਤੇ ਹਸਪਤਾਲ ਪ੍ਰਸ਼ਾਸਨ ਚੁੱਪ ਹੈ। ਇਸ ਗੱਲ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਆਕਸੀਜਨ ਲੈ ਕੇ ਆ ਰਹੇ ਟੈਂਕਰ ਨੂੰ ਗ੍ਰੀਨ ਕਾਰੀਡੋਰ ਕਿਉਂ ਨਹੀਂ ਮੁਹੱਈਆ ਕਰਵਾਇਆ ਗਿਆ।

Get the latest update about Hyderabad, check out more about Hospital, Delayed, Oxygen Supply & patients die

Like us on Facebook or follow us on Twitter for more updates.