‘ਉਏ ਮੱਖਣਾ’ ਐੱਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਫਿਲਮ ਦੀਆਂ ਹੋ ਰਹੀਆਂ ਤਰੀਫਾਂ

ਫਿਲਮ ‘ਓਏ ਮੱਖਣਾ’ ਦੇ ਵਿੱਚ ਮੱਖਣ ਬਣੇ ਐਮੀ ਵਿਰਕ ਅਤੇ ਤਾਨੀਆ ਦੀ ਸ਼ਾਨਦਾਰ ਜੋੜੀ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ ਦੀ ਮਜ਼ੇਦਾਰ ਕਮੇਡੀ, ਡਰਾਮਾ, ਪ੍ਰੇਮ ਕਹਾਣੀ ਕਰਕੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ...

ਪੰਜਾਬੀ ਫਿਲਮ ‘ਓਏ ਮੱਖਣਾ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ 'ਚ ਇੱਕ ਵਾਰ ਫਿਰ ਐਮੀ ਵਿਰਕ ਅਤੇ ਤਾਨੀਆ ਦੀ ਸ਼ਾਨਦਾਰ ਜੋੜੀ ਨਜ਼ਰ ਆਉਣ ਵਾਲੀ ਹੈ ਅਤੇ ਨਾਲ ਹੀ ਗੁੱਗੂ ਗਿੱਲ ਦੀ ਦਮਦਾਰ ਐਕਟਿੰਗ ਦਰਸ਼ਕਾਂ ਨੂੰ ਦੇਖਣ ਨੂੰ ਮਿਲਣ ਵਾਲੀ ਹੈ। ਇਹ ਕਹਾਣੀ ਆਮ ਫਿਲਮਾਂ ਤੋਂ ਬਿਲਕੁੱਲ ਵੱਖ ਦਰਸ਼ਕਾਂ ਨੂੰ ਮਨੋਰੰਜਕ ਪ੍ਰੇਮ ਕਹਾਣੀ ਦਿਖਾਏਗੀ ਜਿਸ 'ਚ ਇੱਕ ਆਸ਼ਿਕ ਸੱਚੇ ਪਿਆਰ ਨੂੰ ਪਾਉਣ ਲਈ ਹਰ ਕੋਈ ਜੀਅ ਜਾਨ ਜਗਾ ਦਿੰਦਾ ਹੈ। 
ਫਿਲਮ ‘ਓਏ ਮੱਖਣਾ’ ਦੇ ਵਿੱਚ ਮੱਖਣ ਬਣੇ ਐਮੀ ਵਿਰਕ ਅਤੇ ਤਾਨੀਆ ਦੀ ਸ਼ਾਨਦਾਰ ਜੋੜੀ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ ਦੀ ਮਜ਼ੇਦਾਰ ਕਮੇਡੀ, ਡਰਾਮਾ, ਪ੍ਰੇਮ ਕਹਾਣੀ ਕਰਕੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ 4 ਨਵੰਬਰ  ਤੋਂ ਸਿਨੇਮਾਂ ਘਰਾਂ ਚ ਲੱਗ ਜਾਵੇਗੀ।

ਫਿਲਮ ਮਾਲਕ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦੁਆਰਾ ਕੀਤਾ ਗਿਆ ਹੈ, ਜਿਹਨਾਂ ਨੇ ਅੰਗਰੇਜ਼ ਅਤੇ ਮੁਕਲਾਵਾ ਵਰਗੀਆਂ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ ਅਤੇ ਫਿਲਮ ਦਾ ਨਿਰਮਾਣ ਯੋਡਲੀ ਫਿਲਮਾਂ ਦੁਆਰਾ ਕੀਤਾ ਗਿਆ ਹੈ।

Get the latest update about GUGGU GILL, check out more about AMMY VIRK, TANIA, OYE MAKHNA TRAILER & OYE MAKHNA

Like us on Facebook or follow us on Twitter for more updates.