OYO, MakeMyTrip 'ਤੇ ਲੱਗਿਆ ₹392 ਕਰੋੜ ਦਾ ਜ਼ੁਰਮਾਨਾ

Competition Commission of India(CCI) ਨੇ ਹਾਲ੍ਹੀ 'ਚ ਨਾਜਾਇਜ਼ ਕਾਰੋਬਾਰ ਕਰਨ ਦੇ ਦੋਸ਼ 'ਚ MakeMyTrip-Goibibo (MMT-go) ਅਤੇ OYO 'ਤੇ 392 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ...

Competition Commission of India(CCI) ਨੇ ਹਾਲ੍ਹੀ 'ਚ ਨਾਜਾਇਜ਼ ਕਾਰੋਬਾਰ ਕਰਨ ਦੇ ਦੋਸ਼ 'ਚ MakeMyTrip-Goibibo (MMT-go) ਅਤੇ OYO 'ਤੇ 392 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ। ਇਸ ਜੁਰਮਾਨੇ ਤਹਿਤ ਇਹ ਗੱਲ ਸਾਹਮਣੇ ਆਈ ਹੈ MakeMyTrip ਆਪਣੇ ਸਰਚ ਰਿਜਲਟ 'ਚ OYO ਨੂੰ ਸਿਖਰ 'ਤੇ ਰੱਖਦਾ ਹੈ। ਇਸ ਕਾਰਨ ਹੋਟਲ ਦੇ ਬਾਕੀ ਪਾਰਟਨਰ ਨੂੰ ਨੁਕਸਾਨ ਹੋ ਰਿਹਾ ਸੀ। CCI ਵਲੋਂ OYO 'ਤੇ 168.88 ਕਰੋੜ ਰੁਪਏ ਜਦਕਿ MakeMyTrip-Goibibo (MMT-go) 'ਤੇ 223.48 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।


ਜਾਣਕਾਰੀ ਮੁਤਾਬਿਕ MMT-go 'ਤੇ ਆਪਣੇ ਹੋਟਲ ਪਾਰਟਨਰ ਨਾਲ ਸਮਝੌਤੇ ਦੀ ਵਰਤੋਂ ਕਰ ਪਾਬੰਦੀਆਂ ਲਗਾਉਣ ਦੇ ਦੋਸ਼ ਲੱਗੇ ਹਨ ਜਿਸ ਮੁਤਾਬਿਕ MMT-go ਨੇ ਆਪਣੇ ਸਾਰੇ ਹੋਟਲ ਪਾਰਟਨਰ ਨਾਲ ਡੀਲ ਕੀਤੀ ਕਿ ਉਹਨਾਂ ਨੂੰ MMT-go 'ਤੇ ਆਪਣੇ ਕਮਰੇ ਦਾ ਉਹੀ ਕਿਰਾਇਆ ਅਦਾ ਕਰਨਾ ਹੋਵੇਗਾ ਜੋ ਬਾਕੀ ਵੈੱਬਸਾਈਟ 'ਤੇ ਜਾਂ ਆਪਣੀ ਵੈੱਬਸਾਈਟ 'ਤੇ ਹੈ। ਹੋਟਲ ਵਾਲੇ ਆਪਣੇ ਕਮਰੇ ਕਿਸੇ ਹੋਰ ਪਲੇਟਫਾਰਮ 'ਤੇ ਘੱਟ ਕਿਰਾਏ 'ਤੇ ਨਹੀਂ ਲੈ ਸਕਦੇ ਸਨ।

CCI ਨੇ MMT-go ਨੂੰ ਜੁਰਮਾਨਾ ਲਗਾਉਣ ਦੇ ਨਾਲ ਆਪਣਾ ਸਮਝੌਤਾ ਬਦਲਣ ਦਾ ਵੀ ਆਦੇਸ਼ ਦਿੱਤਾ ਹੈ। ਸੀਸੀਆਈ ਨੇ ਕਿਹਾ ਕਿ ਕੰਪਨੀ ਸਮਝੌਤੇ ਤਹਿਤ ਆਪਣੇ ਹੋਟਲ ਪਾਰਟਨਰ ਨੂੰ ਇਸ ਤਰ੍ਹਾਂ ਨਾਲ ਬੰਨ੍ਹ ਨਹੀਂ ਸਕਦੀ। ਕੰਪਨੀ ਨੂੰ ਆਪਣੇ ਪਲੇਟਫਾਰਮ 'ਤੇ ਮੌਜੂਦ ਸਾਰੀਆਂ ਕੰਪਨੀਆਂ ਨੂੰ ਬਰਾਬਰ ਮੌਕੇ ਦੇਣੇ ਹੋਣਗੇ। ਇਸ ਦੇ ਨਾਲ ਹੀ CCI ਨੇ MMT-go ਦੇ ਨਾਲ-ਨਾਲ OYO ਨੂੰ ਵੀ ਜੁਰਮਾਨਾ ਕੀਤਾ ਹੈ। CCI ਨੇ ਜਾਂਚ 'ਚ ਪਾਇਆ ਕਿ MMT-go ਆਪਣੇ ਪਲੇਟਫਾਰਮ 'ਤੇ ਦੂਜੀਆਂ ਕੰਪਨੀਆਂ ਦੀ ਤੁਲਨਾ 'ਚ OYO ਹੋਟਲਾਂ ਨੂੰ ਟਾਪ 'ਤੇ ਰੱਖਦਾ ਸੀ। ਇਸ ਕਰ ਕੇ ਇੰਡਸਟਰੀ ਦੀਆਂ ਬਾਕੀ ਕੰਪਨੀਆਂ ਵੀ ਪ੍ਰਭਾਵਿਤ ਹੋਈਆਂ ਅਤੇ ਬਾਜ਼ਾਰ ਵੀ ਪ੍ਰਭਾਵਿਤ ਹੋਇਆ।

Get the latest update about MakeMyTrip oyo, check out more about MakeMyTrip, OYO, MMTgo & CCI

Like us on Facebook or follow us on Twitter for more updates.