ਅੰਮਿ੍ਤਸਰ— ਪਾਕਿਸਤਾਨ ਦੇ ਅਧਿਕਾਰੀਆਂ ਨੇ ਪਾਕਿ ਦੇ ਜਲ ਖੇਤਰ 'ਚ ਮੱਛੀਆਂ ਫੜਨ ਦੇ ਦੋਸ਼ 'ਚ 31 ਭਾਰਤੀ ਮਛੇਰਿਆਂ ਨੂੰ ਗਿ੍ਫਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ 5 ਕਿਸ਼ਤੀਆਂ ਵੀ ਜ਼ਬਤ ਕਰ ਲਈਆਂ | ਪਾਕਿ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀ. ਐਮ. ਐਸ. ਏ.) ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਪਾਕਿ ਐਕਸਕਲੂਸਿਵ ਇਕਨਾਮਿਕ ਜ਼ੋਨ (ਈ. ਈ. ਜ਼ੈੱਡ.) 'ਚ ਗਸ਼ਤ ਦੌਰਾਨ ਕਥਿਤ ਤੌਰ 'ਤੇ ਘੁਸਪੈਠ ਕਰਨ ਵਾਲੀਆਂ ਕਿਸ਼ਤੀਆਂ ਅਤੇ ਚਾਲਕ ਦਲ ਨੂੰ ਹਿਰਾਸਤ 'ਚ ਲਿਆ |
ਜਾਣਕਾਰੀ ਅਨੁਸਾਰ ਕਰਾਚੀ ਦੀ ਮਲੇਰ ਜੇਲ੍ਹ 'ਚ ਮੌਜੂਦਾ ਸਮੇਂ 588 ਭਾਰਤੀ ਨਾਗਰਿਕ ਬੰਦ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਮਛੇਰੇ ਹਨ, ਜਿਨ੍ਹਾਂ ਦਾ ਸੰਬੰਧ ਗੁਜਰਾਤ ਨਾਲ ਹੈ |
Get the latest update about Truescoop, check out more about Truescoopnews, Pakistans, fishermen & Pakistan Maritime Security Agency
Like us on Facebook or follow us on Twitter for more updates.