ਧਾਰਾ 370 ਨੂੰ ਹਟਾਉਣ ਨੂੰ ਲੈ ਕੇ ਬਾਲੀਵੁੱਡ ਹਸਤੀਆਂ ਦੇ ਵਿਰੁੱਧ ਬੋਲ ਰਹੇ ਪਾਕਿ ਸੈਲੇਬਸ, ਵੀਡੀਓ ਵਾਇਰਲ

ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੇ ਆਰਟੀਕਲ 370 ਨੂੰ ਹਟਾਉਣ ਦੇ ਐਲਾਨ ਤੋਂ ਬਾਅਦ ਤੋਂ ਪਾਕਿਸਤਾਨ ਦਾ ਬੁਰਾ ਹਾਲ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਨਾ-ਸਿਰਫ ਪਾਕਿਸਤਾਨੀ ਆਗੂ ਬਲਕਿ ਹੁਣ ਤਾਂ ਉੱਥੋਂ ਦੇ ਸੈਲੇਬਸ ਵੀ...

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੇ ਆਰਟੀਕਲ 370 ਨੂੰ ਹਟਾਉਣ ਦੇ ਐਲਾਨ ਤੋਂ ਬਾਅਦ ਤੋਂ ਪਾਕਿਸਤਾਨ ਦਾ ਬੁਰਾ ਹਾਲ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਨਾ-ਸਿਰਫ ਪਾਕਿਸਤਾਨੀ ਆਗੂ ਬਲਕਿ ਹੁਣ ਤਾਂ ਉੱਥੋਂ ਦੇ ਸੈਲੇਬਸ ਵੀ ਬੁਰੀ ਤਰ੍ਹਾਂ ਨਾਲ ਬੌਖਲਾਏ ਹੋਏ ਨਜ਼ਰ ਆ ਰਹੇ ਹਨ। ਪਾਕਿਸਤਾਨੀ ਸੈਲੇਬ ਨੇ ਇੰਡੀਆ ਅਤੇ ਬਾਲੀਵੁੱਡ ਵਿਰੁੱਧ ਉਲਟਾ-ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਟਵਿਟਰ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਵੇਂ ਪਾਕਿਸਤਾਨੀ ਵੀਡੀਓ ਜੌਕੀ, ਵਕਾਰ ਜਕਾ ਨੇ ਬਣਾਇਆ ਹੈ।

Request to @ImranKhanPTI and lemme share what I felt when I met @priyankachopra and @deepikapadukone pic.twitter.com/1GMrKAmaLN

— Waqar Zaka (@ZakaWaqar) August 18, 2019

ਇਸ ਵੀਡੀਓ 'ਚ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਸਮੇਤ ਪ੍ਰਿਯੰਕਾ ਚੋਪੜਾ ਦੀ ਸ਼ਕਲ ਨੂੰ ਲੈ ਕੇ ਉਲਟੀ ਸਿੱਧੀ ਗੱਲ ਕਹੀ ਹੈ। ਵਕਾਰ ਜਕਾ ਵੀਡੀਓ ਜੌਕੀ ਹੋਣ ਦੇ ਨਾਲ-ਨਾਲ ਸੋਸ਼ਲ ਐਕਟਵਿਸਟ ਵੀ ਹਨ। ਉਨ੍ਹਾਂ ਨੇ ਇਹ ਵੀਡੀਓ ਕਾਰ ਦੇ ਅੰਦਰ ਬੈਠ ਕੇ ਬਣਾਈ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਜਿੰਨਾ ਵੀ ਜ਼ਹਿਰ ਉਗਲਿਆ ਹੈ, ਉਹ ਸ਼ਾਇਦ ਦੀਪਿਕਾ-ਪ੍ਰਿਯੰਕਾ ਦੇ ਫੈਨਸ ਨੂੰ ਪਸੰਦ ਨਾ ਆਵੇ।

Get the latest update about Imran Khan, check out more about Priyanka Chopra, News In Punjabi, Deepika Padukone & Twitter Video

Like us on Facebook or follow us on Twitter for more updates.