ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਚ ਧਮਾਕਾ, 5 ਦੀ ਮੌਤ ਤੇ ਕਈ ਜ਼ਖਮੀ (Video)

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਵਿਚ ਬਲਾਸਟ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਇਸ ਦੌਰਾਨ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੀ ਸਥਾਨਕ ਮੀਡੀਆ ਦੇ ਮੁਤਾਬਕ ਇਹ ਧਮਾਕਾ...

ਕਰਾਚੀ- ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਵਿਚ ਬਲਾਸਟ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਇਸ ਦੌਰਾਨ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੀ ਸਥਾਨਕ ਮੀਡੀਆ ਦੇ ਮੁਤਾਬਕ ਇਹ ਧਮਾਕਾ ਕਰਾਚੀ ਯੂਨੀਵਰਸਿਟੀ ਦੇ ਕੰਫਿਊਸ਼ੀਅਸ ਸੰਸਥਾਨ ਦੇ ਕੋਲ ਇਕ ਵੈਨ ਵਿਚ ਹੋਇਆ ਹੈ। ਧਮਾਕੇ ਤੋਂ ਬਾਅਦ ਵੈਨ ਵਿਚ ਅੱਗ ਲੱਗ ਗਈ।

ਪਾਕਿਸਤਾਨੀ ਮੀਡੀਆ ਰਿਪੋਰਟ ਵਿਚ ਕਰਾਚੀ ਯੂਨੀਵਰਸਿਟੀ ਦੇ ਕੰਫਿਊਸ਼ੀਅਸ ਸੰਸਥਾਨ ਦੇ ਨੇੜੇ ਵੈਨ ਵਿਚ ਧਮਾਕੇ ਦੌਰਾਨ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ ਇਸ ਦੌਰਾਨ 2 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਦਾ ਜੋ ਵੀਡਈ ਸਾਹਮਣੇ ਆਇਆ ਹੈ ਉਸ ਵਿਚ ਇਕ ਸਫੈਦ ਵੈਨ ਅੱਗ ਦੀਆਂ ਲਪਟਾਂ ਵਿਚ ਘਿਰੀ ਨਜ਼ਰ ਆ ਰਹੀ ਹੈ। ਵੈਨ ਦੇ ਉੱਪਰ ਧੂੰਏ ਦਾ ਗੁਬਾਰ ਉਠ ਰਿਹਾ ਹੈ ਜਦਕਿ ਨੇੜੇ ਦੀ ਇਮਾਰਤ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਵੈਨ ਵਣਜ ਵਿਭਾਗ ਦੇ ਨੇੜੇ ਸਥਿਤ ਕੰਫਿਊਸ਼ੀਅਸ ਸੰਸਥਾਨ ਵੱਲ ਮੁੜੀ ਉਸੇ ਵੇਲੇ ਉਸ ਵਿਚ ਧਮਾਕਾ ਹੋ ਗਿਆ ਤੇ ਉਹ ਅੱਗ ਦੀ ਲਪੇਟ ਵਿਚ ਆ ਗਈ। ਉਰਦੂ ਭਾਸ਼ਾ ਦੇ ਜੰਗ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧਮਾਕਾ ਰਿਮੋਟ ਨਾਲ ਕੰਟਰੋਲ ਹੋਣ ਵਾਲੇ ਡਿਵਾਈਸ ਨਾਲ ਹੋਇਆ ਹੈ।

ਉੱਥੇ ਹੀ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਵੈਨ ਵਿਚ ਧਮਾਕਾ ਤੇ ਅੱਗ ਕੁਦਰਤੀ ਕਾਰਨਾਂ ਕਾਰਨ ਲੱਗੀ ਹੈ। ਐੱਸਪੀ ਗੁਲਸ਼ਨ ਨੇ ਕਿਹਾ ਕਿ ਧਮਾਕੇ ਦੀ ਆਵਾਜ਼ ਬਹੁਤ ਤੇਜ਼ ਸੀ, ਇਸ ਲਈ ਬੰਬ ਨਿਰੋਧਕ ਦਸਤੇ ਨੂੰ ਵੀ ਮੌਕੇ ਉੱਤੇ ਬੁਲਾਇਆ ਗਿਆ ਸੀ, ਪਰ ਇਹ ਸਭ ਕੁਦਰਤੀ ਕਾਰਨਾਂ ਕਰਕੇ ਹੀ ਹੋਇਆ ਹੈ।

ਸਿੰਧ ਦੇ ਆਈਜੀ ਮੁਸ਼ਤਾਕ ਅਹਿਮਦ ਮਹਾਰ ਨੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੇ ਨਾਲ ਇਕ ਟੈਲੀਫੋਨ ਕਾਲ ਵਿਚ 5 ਲੋਕਾਂ ਦੇ ਮਰਨ ਦੀ ਗਿਣਤੀ ਦੀ ਪੁਸ਼ਟੀ ਹੋਈ ਹੈ। ਸੀਐੱਮ ਦਫਤਰ ਦੇ ਇਕ ਹੈਂਡਆਊਟ ਵਿਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਧਮਾਕਾ ਦੁਪਹਿਰੇ 2:30 ਵਜੇ ਇਕ ਵੈਨ ਵਿਚ ਹੋਇਆ ਹੈ।

Get the latest update about Online Punjabi News, check out more about 5 killed, van blast, Truescoop News & pakistan

Like us on Facebook or follow us on Twitter for more updates.