ਪਾਕਿਸਤਾਨ 'ਚ ਕੋਵਿਡ-19 ਕਾਰਨ ਇਕ ਦਿਨ ਰਿਕਾਰਡ ਮੌਤਾਂ, 5200 ਤੋਂ ਵਧੇਰੇ ਗੰਭੀਰ

ਪਾਕਿਸਤਾਨ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਕਾਰਨ 200 ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਗਈ...

ਇਸਲਾਮਾਬਾਦ: ਪਾਕਿਸਤਾਨ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਕਾਰਨ 200 ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ ਜੋ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਇਕ ਦਿਨ ਵਿਚ ਸਭ ਤੋਂ ਵਧੇਰੇ ਗਿਣਤੀ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਵਿਚ 201 ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋਈ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 17,530 ਲੋਕਾਂ ਦੀ ਇਸ ਮਹਾਮਾਰੀ ਨਾਲ ਜਾਨ ਜਾ ਚੁੱਕੀ ਹੈ।

ਮੰਤਰਾਲਾ ਨੇ ਦੱਸਿਆ ਕਿ 5,214 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਪਾਕਿਸਤਾਨ ਵਿਚ ਸਭ ਤੋਂ ਵਧੇਰੇ 157 ਲੋਕਾਂ ਦੀ ਮੌਤ ਇਕ ਦਿਨ ਵਿਚ ਇਨਫੈਕਸ਼ਨ ਕਾਰਨ ਹੋਈਆਂ ਸਨ, ਜਦਕਿ ਪਿਛਲੇ ਸਾਲ 20 ਜੂਨ ਨੂੰ 153 ਲੋਕਾਂ ਨੇ ਮਹਾਮਾਰੀ ਕਾਰਨ ਜਾਨ ਗੁਆਈ ਸੀ। ਹਾਲਾਂਕਿ ਨਵਾਂ ਰਿਕਾਰਡ ਇਕ ਹਫਤੇ ਵਿਚ ਬਣਿਆ ਹੈ ਜੋ ਮਹਾਮਾਰੀ ਦੀ ਭਿਆਨਕਤਾ ਦਾ ਪ੍ਰਤੀਕ ਹੈ।

ਪਾਕਿਸਤਾਨ ਵਿਚ ਬੀਤੇ 24 ਘੰਟਿਆਂ ਵਿਚ 5,292 ਨਵੇਂ ਮਾਮਲੇ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 8,10,231 ਲੋਕਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਮੰਤਰਾਲਾ ਮੁਤਾਬਕ ਪਾਕਿਸਤਾਨ ਵਿਚ ਇਸ ਸਮੇਂ 88,207 ਇਲਾਜ ਅਧੀਨ ਮਰੀਜ਼ ਹਨ, ਜਦਕਿ 7,04,494 ਮਰੀਜ਼ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।

Get the latest update about record covid patient died, check out more about Truescoop News, Pakistan, coronavirus & update

Like us on Facebook or follow us on Twitter for more updates.