ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਪਾਕਿਸਤਾਨ ਕੋਰਟ ਨੇ ਸੁਣਾਈ 5 ਸਾਲ ਦੀ ਸਜ਼ਾ

ਪਾਕਿਸਤਾਨ ਦੀ ਅਦਾਲਤ ਨੇ ਮੁੰਬਈ ਹਮਲੇ ਦਾ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ-ਉਲ-ਦਾਵਾ ...

ਨਵੀਂ ਦਿੱਲੀ — ਪਾਕਿਸਤਾਨ ਦੀ ਅਦਾਲਤ ਨੇ ਮੁੰਬਈ ਹਮਲੇ ਦਾ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ-ਉਲ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਅਦਾਲਤ ਨੇ ਅੱਤਵਾਦੀ ਫੰਡਿੰਗ ਕੇਸ ਵਿੱਚ 5 ਸਾਲ ਦੀ ਸਜ਼ਾ ਸੁਣਾਈ ਹੈ। ਹਾਫਿਜ਼ ਸਈਦ ਵਿਰੁਧ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਸ਼ਨਿੱਚਰਵਾਰ ਨੂੰ ਅੱਤਵਾਦ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਦੇ ਦੋ ਮਾਮਲਿਆਂ ਵਿੱਚ ਆਪਣਾ ਫ਼ੈਸਲਾ ਮੁਲਤਵੀ ਕਰ ਦਿੱਤਾ।ਅਦਾਲਤ ਨੇ ਸਈਦ ਦੀ ਬੇਨਤੀ 'ਤੇ ਅਜਿਹਾ ਕੀਤਾ ਅਤੇ ਮਾਮਲੇ ਨੂੰ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਸੀ।ਅੱਤਵਾਦ ਰੋਕੂ ਅਦਾਲਤ (ਏਟੀਸੀ) ਲਾਹੌਰ ਦੇ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਅੱਤਵਾਦ ਲਈ ਫੰਡ ਮੁਹੱਈਆ ਕਰਾਉਣ ਦੇ ਦੋ ਮਾਮਲਿਆਂ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਖ਼ਿਲਾਫ਼ 8 ਫਰਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖਿਆ ਸੀ।

ਸਿੱਖਾਂ ਲਈ ਮਾੜੀ ਖਬਰ, ਹੁਣ ਕੈਨੇਡਾ 'ਚ ਨੌਕਰੀ ਦੌਰਾਨ ਨਹੀਂ ਪਹਿਨ ਸਕਣਗੇ ਦਸਤਾਰ ਤੇ ਕਿਰਪਾਨ

ਦੱਸ ਦੱਈਏ ਕਿ 8 ਫਰਵਰੀ ਨੂੰ ਸੁਣਵਾਈ ਤੋਂ ਬਾਅਦ, ਇੱਕ ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਏਟੀਸੀ ਜੱਜ ਨੇ ਹਾਫਿਜ਼ ਸਈਦ ਦੀ ਅਰਜ਼ੀ 'ਤੇ ਗੌਰ ਕੀਤਾ ਜਿਸ 'ਚ ਉਹ ਆਪਣੇ ਵਿਰੁੱਧ ਅੱਤਵਾਦ ਲਈ ਫੰਡਿੰਗ ਦੇ ਸਾਰੇ ਕੇਸਾਂ ਨੂੰ ਮਿਲਾਉਣ ਅਤੇ ਕੇਸ ਦੇ ਮੁਕੰਮਲ ਹੋਣ ਤੋਂ ਬਾਅਦ ਫ਼ੈਸਲਾ ਸੁਣਾਉਣ ਦੀ ਅਪੀਲ ਕੀਤੀ ਸੀ।ਅਧਿਕਾਰੀ ਨੇ ਕਿਹਾ ਕਿ ਡਿਪਟੀ ਵਕੀਲ ਨੇ ਸਈਦ ਦੀ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਉਸ ਖ਼ਿਲਾਫ਼ ਕੇਸ ਪਹਿਲਾਂ ਹੀ ਦੋ ਕੇਸਾਂ ਵਿੱਚ ਪੂਰਾ ਹੋ ਚੁੱਕਾ ਹੈ ਅਤੇ ਅਦਾਲਤ ਕਾਨੂੰਨ ਤਹਿਤ ਫ਼ੈਸਲਾ ਸੁਣਾ ਸਕਦੀ ਹੈ। ਹਾਲਾਂਕਿ ਅਦਾਲਤ ਨੇ ਸਈਦ ਦੀ ਅਪੀਲ 'ਤੇ ਕਰਾਸ-ਜਾਂਚ ਲਈ ਦੋਸ਼ੀ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਨੋਟਿਸ ਜਾਰੀ ਕਰਦਿਆਂ ਸੁਣਵਾਈ ਟਾਲ ਦਿੱਤੀ। ਸਈਦ ਨੂੰ ਸਖ਼ਤ ਸੁਰੱਖਿਆ ਵਿਚਕਾਰ ਏਟੀਸੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।

ਮਸਾਜ ਕਰਦੀ ਲੜਕੀ ਬਣਾਉਣ ਲੱਗੀ ਸੰਬੰਧ ਤਾਂ ਨੌਜਵਾਨ ਨੇ ਕੀਤਾ ਮਨ੍ਹਾਂ, ਅੱਗੇ ਜੋ ਹੋਇਆ ਸੁਣ ਕੇ ਰੌਂਗਟੇ ਹੋ ਜਾਣਗੇ ਖੜ੍ਹੇ

Get the latest update about Sentenced, check out more about Pakistan Court, 5 Years, News In Punjabi & Mumbai Attacks

Like us on Facebook or follow us on Twitter for more updates.