FATF ਦੀ ਬੈਠਕ ਤੋਂ ਪਹਿਲਾਂ ਅੱਤਵਾਦੀ ਹਾਫਿਜ਼ ਸਈਦ ਨੂੰ ਜੇਲ, ਭਾਰਤ ਸਰਕਾਰ ਨੇ ਚੁੱਕੇ ਫੈਸਲੇ 'ਤੇ ਸਵਾਲ

ਪਾਕਿਸਤਾਨ ਦੇ ਕੋਰਟ ਵੱਲੋਂ ਮੁੰਬਈ ਧਮਾਕਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਦਹਿਸ਼ਤ ਫੈਲਾਉਣ ਦੇ ਦੋਸ਼ 'ਚ 6 ਸਾਲ ਦੀ ...

ਨਵੀਂ ਦਿੱਲੀ — ਪਾਕਿਸਤਾਨ ਦੇ ਕੋਰਟ ਵੱਲੋਂ ਮੁੰਬਈ ਧਮਾਕਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਦਹਿਸ਼ਤ ਫੈਲਾਉਣ ਦੇ ਦੋਸ਼ 'ਚ 6 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਰਿਪੋਰਟਸ ਤੋਂ ਬਾਅਦ ਭਾਰਤ ਨੇ ਕਿਹਾ ਹੈ ਕਿ ਉਸ ਦੀ ਧਰਤੀ 'ਤੇ ਸਾਰੇ ਅੱਤਵਾਦੀ ਗਰੁੱਪ ਅਤੇ ਉਨ੍ਹਾਂ ਦੇ ਨੇਤਾਵਾਂ ਵਿਰੁੱਧ ਐਕਸ਼ਨ ਲਿਆ ਜਾਵੇ। ਭਾਰਤ ਸਰਕਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅਸੀਂ ਮੀਡੀਆ ਰਿਪੋਰਟ ਦੇਖੀ ਹੈ ਕਿ ਪਾਕਿਸਤਾਨ ਦੇ ਇਕ ਕੋਰਟ ਨੇ ਟੇਰਰ ਫੰਡਿੰਗ ਮਾਮਲੇ 'ਚ ਗਲੋਬਲ ਅੱਤਵਾਦੀ ਹਾਫਿਜ਼ ਸਈਦ ਨੂੰ ਸਜ਼ਾ ਸੁਣਾਈ ਹੈ। ਅੱਤਵਾਦ ਦੇ ਖਾਤਮੇ ਲਈ ਇਕ ਪਾਕਿਤਸਾਨ ਦੇ ਲੰਬੇ ਸਮੇਂ ਤੋਂ ਲੰਬਿਤ ਅੰਤਰਰਾਸ਼ਟਰੀ  ਫਰਜ਼ ਦਾ ਹਿੱਸਾ ਹੈ, ਨਾਲ ਹੀ ਕਿਹਾ ਕਿ ਇਹ ਫੈਸਲਾ 61“6। ਇਹ ਸਜ਼ਾ ਅਜਿਹੇ ਸਮੇਂ 'ਚ ਦਿੱਤੀ ਗਈ ਹੈ, ਜਦੋਂ ਫ੍ਰਾਂਸ ਦੀ ਰਾਜਧਾਨੀ ਪੇਰਿਸ 'ਚ ਚਾਰ ਦਿਨ ਬਾਅਦ ਫਾਇਨੇਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਬੈਠਕ ਹੋਣ ਵਾਲੀ ਹੈ, ਜਿੱਥੇ ਪਾਕਿਸਤਾਨ ਨੂੰ ਕਾਲੀ ਸੂਚੀ 'ਚ ਸ਼ਾਮਲ ਹੋਣ ਤੋਂ ਬਚਣ ਲਈ ਆਪਣਾ ਪੱਖ ਰੱਖਣਾ ਹੈ। ਸੰਯੁਕਤ ਰਾਸ਼ਟਰ ਅਤੇ ਅੱਤਵਾਦੀ ਘੋਸ਼ਿਤ ਸਈਦ ਨੂੰ ਪਿਛਲੇ ਸਾਲ 17 ਜੁਲਾਈ ਨੂੰ ਅੱਤਵਾਦ ਦੇ ਵਿੱਤ ਪੋਸ਼ਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਵਿੱਤ ਪੋਸ਼ਣ ਨੂੰ ਰੋਕਣ 'ਚ ਅਸਫਲ ਰਹਿਣ ਦੇ ਕਾਰਨ ਐੱਫ. ਏ. ਟੀ. ਏ. ਐੱਫ. ਨੇ ਪਿਛਲੇ ਸਾਲ ਅਕਤੂਬਰ 'ਚ ਪਾਕਿਤਸਾਨ ਨੂੰ 'ਗ੍ਰੇ ਸੂਚੀ' 'ਚ ਰੱਖਣ ਦਾ ਫੈਸਲਾ ਕੀਤਾ ਸੀ।

ਫ਼ਿਰੋਜ਼ਾਬਾਦ 'ਚ ਵਾਪਰਿਆ ਵੱਡਾ ਹਾਦਸਾ, 14 ਲੋਕਾਂ ਦੀ ਮੌਤ, ਕਈ ਜ਼ਖਮੀ

ਜੇਕਰ ਪਾਕਿਸਤਾਨ ਅਪ੍ਰੈਲ ਤੱਕ ਇਸ ਸੂਚੀ ਤੋਂ ਨਹੀਂ ਨਿਕਲਦਾ ਹੈ ਤਾਂ ਉਸ ਨੂੰ ਕਾਲੀ ਸੂਚੀ 'ਚ ਪਾਇਆ ਜਾ ਸਕਦਾ ਹੈ, ਜਿਸ ਨੂੰ ਈਰਾਨ ਦੀ ਤਰ੍ਹਾਂ ਗੰਭੀਰ ਆਰਥਿਕ ਪ੍ਰਤੀਬੰਧ ਝੇਲਣਾ ਪੈ ਸਕਦਾ ਹੈ। ਕਾਊਂਟਰ ਟੇਰਰਿਜ਼ਮ ਵਿਭਾਗ ਨੇ ਸਈਦ ਅਤੇ ਉਸ ਦੇ ਸਾਥੀਆਂ ਵਿਰੁੱਧ 23 ਮਾਮਲੇ ਦਰਜ ਕੀਤੇ ਹਨ, ਉਨ੍ਹਾਂ ਵਿਰੁੱਧ ਪੰਜਾਬ ਪ੍ਰਾਂਤ ਦੇ ਹੋਰ ਸ਼ਹਿਰਾਂ 'ਚ ਅੱਤਵਾਦ ਦਾ ਵਿੱਤ ਪੋਸ਼ਣ ਕਰਨ ਦਾ ਦੋਸ਼ ਹੈ। ਸੂਤਰਾਂ ਨੇ ਕਿਹਾ ਇਹ ਵੀ ਦੇਖਣਾ ਜਾਣਾ ਚਾਹੀਦਾ ਹੈ ਕਿ ਪਾਕਿਸਤਾਨ ਹੋਰ ਸਾਰੇ ਅੱਤਵਾਦੀ ਅਤੇ ਅੱਤਵਾਦੀ ਸੰਸਥਾਵਾਂ ਵਿਰੁੱਧ ਕਾਰਵਾਈ ਕਰੇਗਾ। ਮੁੰਬਈ 'ਚ 2008 'ਚ ਹੋਏ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਅਤੇ ਮਸ਼ਹੂਰ ਅੱਤਵਾਦੀ ਅਤੇ ਜਮਾਤ-ਉਦ ਦਾਵਾ ਮੁਖੀ ਹਾਫਿਜ਼ ਸਾਈਦ ਨੂੰ ਪਾਕਿਸਤਾਨ ਦੀ ਇਕ ਅੱਤਵਾਦ ਨਿਰੋਧਕ ਅਦਾਲਤ ਨੇ ਅੱਤਵਾਦ ਨੂੰ ਵਿੱਤ ਪੋਸ਼ਣ ਕਰਨ ਦੇ 2 ਮਾਮਲਿਆਂ 'ਚ ਬੁੱਧਵਾਰ ਨੂੰ ਕੈਦ ਦੀ ਸਜ਼ਾ ਸੁਣਾਈ। ਹਾਫਿਜ਼ ਸਾਈਦ ਹ੍ਵੁਣ ਹਾਈ ਸੁਰੱਖਿਆ ਵਾਲੇ ਲਾਹੌਰ ਦੇ ਕੋਰਟ ਲਖਪਤ ਜੇਲ 'ਚ ਬੰਦ ਹੈ। ਅਮਰੀਕਾ ਨੇ ਸਈਦ 'ਤੇ ਇਕ ਕਰੋੜ ਡਾਲਰ ਦਾ ਇਨਾਮ ਵੀ ਰੱਖਿਆ ਹੈ। ਦੋਵੇਂ ਮਾਮਲਿਆਂ 'ਚ ਕੁੱਲ 11 ਸਾਲ ਦੀ ਸਜ਼ਾ  ਨਾਲ-ਨਾਲ ਚੱਲੇਗੀ। ਸਈਦ ਅਤੇ ਇਕਬਾਲ ਨੂੰ ਦੋ ਮਾਮਲਿਆਂ 'ਚ ਇਹ ਸਜ਼ਾ ਸੁਣਾਈ ਗਈ ਹੈ, ਜੋ ਲਾਹੌਰ ਅਤੇ ਗੁਜਰਾਂਵਾਲਾ 'ਚ ਪੰਜਾਬ ਪੁਲਸ ਦੇ ਕਾਊਂਟਰ ਟੇਰਰਿਜ਼ਮ ਵਿਭਾਗ ਦੀ ਅਰਜ਼ੀ 'ਤੇ ਦਰਜ ਕੀਤਾ ਗਿਆ ਸੀ।

ਬੁਰਾੜੀ ਕਾਂਡ ਵਾਂਗ ਹੀ ਇਕੋ ਹੀ ਪਰਿਵਾਰ ਦੇ ਮੈਂਬਰਾਂ ਨੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

Get the latest update about True Scoop News, check out more about News In Punjabi, Arrest, Pakistan Hafiz Saeed & Global Anti Terror Body

Like us on Facebook or follow us on Twitter for more updates.