ਤਿੰਨ ਹਫਤੇ ਬਾਅਦ ਪਾਕਿਸਤਾਨ 'ਚ ਆਉਣ ਵਾਲਾ ਹੈ ਵੱਡਾ ਸੰਕਟ, ਇਮਰਾਨ ਖਾਨ ਲਈ ਹੈ ਚੁਣੌਤੀ

ਕੋਰੋਨਾ ਤੇ ਮਹਿੰਗਾਈ ਦੇ ਸੰਕਟ ਵਿਚਾਲੇ ਪਾਕਿਸਤਾਨ ਵਿਚ ਇਕ ਹੋਰ ਵੱਡਾ ਸੰਕਟ ਆਉਣ ਵਾ...

ਇਸਲਾਮਾਬਾਦ: ਕੋਰੋਨਾ ਤੇ ਮਹਿੰਗਾਈ ਦੇ ਸੰਕਟ ਵਿਚਾਲੇ ਪਾਕਿਸਤਾਨ ਵਿਚ ਇਕ ਹੋਰ ਵੱਡਾ ਸੰਕਟ ਆਉਣ ਵਾਲਾ ਹੈ। ਪਾਕਿਸਤਾਨ ਦੇ ਕੋਲ ਸਿਰਫ ਤਿੰਨ ਹਫਤਿਆਂ ਦੇ ਲਈ ਕਣਕ ਬਚੀ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰਿਨ ਨੇ ਦੱਸਿਆ ਕਿ ਦੇਸ਼ ਨੂੰ 60 ਲੱਖ ਮੀਟ੍ਰਿਕ ਟਨ ਕਣਕ ਭੰਡਾਰ ਦੀ ਤੁਰੰਤ ਲੋੜ ਹੈ।

ਨੈਸ਼ਨਲ ਪ੍ਰਾਈਸ ਮਾਨਿਟਰਿੰਗ ਕਮੇਟੀ ਮੁਤਾਬਕ ਇਸ ਸਾਲ ਕਣਕ ਦਾ ਅੰਦਾਜਨ ਉਤਪਾਦਨ 2.6 ਕਰੋੜ ਮੀਟ੍ਰਿਕ ਟਨ ਦੱਸਿਆ ਗਿਆ ਹੈ ਜੋ ਕਿ ਆਉਣ ਵਾਲੇ ਸਾਲ ਦੀ ਕੁੱਲ ਖਪਤ ਦੀ ਤੁਲਨਾ ਵਿਚ 30 ਲੱਖ ਟਨ ਘੱਟ ਹੈ। ਇਸ ਲਈ ਦੇਸ਼ ਨੂੰ ਦਰਾਮਦ ਕਰ ਕੇ ਰਣਨੀਤਿਕ ਭੰਡਾਰ ਦੀ ਨਿਰਮਾਣ ਕਰਨਾ ਹੋਵੇਗਾ। ਅਸਲ ਵਿਚ ਤਾਰਿਨ ਨੈਸ਼ਨਲ ਪ੍ਰਾਈਸ ਮਾਨੀਟਰਿੰਗ ਕਮੇਟੀ ਦੀ ਪਹਿਲੀ ਬੈਠਕ ਕਰ ਰਹੇ ਸਨ, ਜਿਸ ਵਿਚ ਇਹ ਗੱਲ ਸਾਹਮਣੇ ਆਈ ਦੀ NPMC ਇਕ ਸਲਾਹਕਾਰ ਕਮੇਟੀ ਹੈ, ਜਿਸ ਦੇ ਕੋਲ ਕਾਨੂੰਨੀ ਤੌਰ ਉੱਤੇ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਹੈ। ਵਿੱਤ ਮੰਤਰੀ ਨੇ ਪਾਕਿਸਤਾਨ ਦੇ ਸਟੈਟਿਸਟਿਕ ਬਿਊਰੋ ਦੇ ਰਿਪੋਰਟਿੰਗ ਤੰਤਰ ਵਿਚ ਸੁਧਾਰ ਕਰਨ ਦੀ ਇੱਛਾ ਵੀ ਜਤਾਈ, ਜਿਸ ਦੇ ਮਾਨਕਾਂ ਨੂੰ ਲੈ ਕੇ ਉਨ੍ਹਾਂ ਨੇ ਅਸੰਤੋਸ਼ ਜ਼ਾਹਿਰ ਕੀਤਾ।

ਨੈਸ਼ਨਲ ਪ੍ਰਾਈਸ ਮਾਨੀਟਰਿੰਗ ਕਮੇਟੀ ਦੀ ਬੈਠਕ ਵਿਚ ਸ਼ੌਕਤ ਤਾਰਿਨ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਵਿਚ ਕਣਕ ਦਾ ਭੰਡਾਰ ਪਿਛਲੇ ਹਫਤੇ 6,47,687 ਮੀਟ੍ਰਿਕ ਟਨ ਹੀ ਬਚਿਆ, ਜੋਕਿ ਮੌਜੂਦਾ ਉਪਭੋਗ ਪੱਧਰ ਦੇ ਮੁਤਾਬਕ ਸਿਰਫ ਢਾਈ ਹਫਤੇ ਹੀ ਚੱਲੇਗਾ। ਅਪ੍ਰੈਲ ਦੇ ਅਖੀਰ ਤੱਕ ਇਹ ਸਟਾਕ ਘੱਟ ਹੋ ਕੇ 3,84,000 ਮੀਟ੍ਰਿਕ ਟਨ ਰਹਿ ਜਾਵੇਗਾ। ਪਾਕਿਸਤਾਨ ਵਿਚ ਇਹ ਕਿੱਲਤ ਅਜਿਹੇ ਸਮੇਂ ਉੱਤੇ ਹੋਈ ਹੈ ਜਦੋਂ ਫਸਲ ਦੀ ਕਟਾਈ ਚੱਲ ਰਹੀ ਹੈ।

ਐੱਨ.ਪੀ.ਐਮ.ਸੀ. ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਸਟਾਕ 4,00,000 ਮੀਟ੍ਰਿਕ ਟਨ ਹੈ ਤਾਂ ਸਿੰਧ ਵਿਚ 57,000 ਮੀਟ੍ਰਿਕ ਟਨ, ਖੈਬਰ ਪਖਤੂਨਖਵਾ ਵਿਚ 58,000 ਮੀਟ੍ਰਿਕ ਟਨ ਤੇ PSSSCO ਵਿਚ 1,40,000 ਮੀਟ੍ਰਿਕ ਟਨ ਤੋਂ ਘੱਟ ਸਟਾਕ ਹੈ। ਬਲੋਚਿਸਤਾਨ ਸੂਬੇ ਦੀ ਸਰਕਾਰ ਨੇ ਕਣਕ ਦਾ ਕੋਈ ਸਟਾਕ ਨਹੀਂ ਰੱਖਿਆ ਹੈ। ਵਿੱਤ ਮੰਤਰੀ ਸ਼ੌਕਤ ਤਾਰਿਨ ਨੇ ਜ਼ਰੂਰੀ ਵਸਤਾਂ ਦੇ ਰਣਨੀਤਿਕ ਭੰਡਾਰ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਸੂਬਾਈ ਸਰਕਾਰਾਂ ਤੇ ਸਬੰਧਿਤ ਵਿਭਾਗਾਂ ਨੂੰ ਜਲਦੀ ਕਣਕ, ਚੀਨੀ ਦੀ ਖਰੀਦ ਦਾ ਹੁਕਮ ਦਿੱਤਾ ਹੈ।

Get the latest update about wheat stocks, check out more about Imran khan, Truescoop, Truescoop News & finance minister

Like us on Facebook or follow us on Twitter for more updates.