ਪਾਕਿਸਤਾਨ ਤੋਂ ਭਾਰਤ ਆਏ 50 ਪਰਿਵਾਰ, ਜਾਣੋ ਆਖਿਰ ਕਿਉਂ ਨਹੀਂ ਜਾਣਾ ਚਾਹੁੰਦੇ ਵਾਪਸ

ਪਾਕਿਸਤਾਨ ਦੇ ਸਿੰਧ ਸੂਬੇ ਤੋਂ ਅੱਜ ਲਗਭਗ 50 ਹਿੰਦੂ ਪਰਿਵਾਰ ਆਪਣਾ ਸਾਮਾਨ ਲੈ ਕੇ ਪੂਰੇ ਪਰਿਵਾਰ ਨਾਲ ਭਾਰਤ ਦੀ ਸਰਹੱਦ 'ਤੇ ਅਟਾਰੀ ਸਰੱਹਦ...

ਅੰਮ੍ਰਿਤਸਰ— ਪਾਕਿਸਤਾਨ ਦੇ ਸਿੰਧ ਸੂਬੇ ਤੋਂ ਅੱਜ ਲਗਭਗ 50 ਹਿੰਦੂ ਪਰਿਵਾਰ ਆਪਣਾ ਸਾਮਾਨ ਲੈ ਕੇ ਪੂਰੇ ਪਰਿਵਾਰ ਨਾਲ ਭਾਰਤ ਦੀ ਸਰਹੱਦ 'ਤੇ ਅਟਾਰੀ ਸਰੱਹਦ ਰਾਹੀਂ ਦਾਖਲ ਹੁੰਦੇ ਹੋਏ ਭਾਰਤ ਪਹੁੰਚੇ। ਤੁਹਾਨੂੰ ਦੱਸ ਦੇਈਏ ਕਿ ਪਰਿਵਾਰਾਂ ਨੂੰ 24 ਦਿਨ ਦਾ ਵੀਜ਼ਾ ਦਿੱਤਾ ਗਿਆ ਹੈ ਪਰ ਭਾਰਤ ਪਹੁੰਚੇ ਪਰਿਵਾਰ ਹੁਣ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਭਾਰਤ 'ਚ ਹੀ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਨ।

ਤਸਵੀਰਾਂ : ਬਿਸਤ ਦੋਆਬ ਨਹਿਰ 'ਚ ਵਹਿ ਰਹੀ ਸੀ ਲਾਸ਼, ਦੇਖਣ ਵਾਲਿਆਂ ਦੇ ਉੱਡੇ ਹੋਸ਼!!

ਵਾਹਗਾ ਅਟਾਰੀ ਸਹੱਦ ਰਾਹੀਂ ਅੱਜ ਪਾਕਿਸਤਾਨ ਦੇ ਸਿੰਧ ਸੂਬੇ ਤੋਂ ਕਈ ਪਰਿਵਾਰ ਭਾਰਤ 'ਚ ਸ਼ਰਣ ਲੈਣ ਲਈ ਪਹੁੰਚੇ। ਇਸ ਮੌਕੇ ਪਰਿਵਾਰ ਆਪਣੇ ਬੱਚਿਆਂ ਅਤੇ ਘਰ ਦਾ ਸਾਮਾਨ ਵੀ ਨਾਲ ਲੈ ਕੇ ਪਹੁੰਚੇ। ਪਰਿਵਾਰ ਇਸ ਮੌਕੇ ਖੁੱਲ੍ਹ ਕੇ ਬੋਲੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਹਿੰਦੂ ਪਰਿਵਾਰ ਸੁਰੱਖਿਆ ਨਹੀਂ ਹੈ।

True Scoop ਸਪੈਸ਼ਲ ਇਨਵੈਸਟੀਗੇਸ਼ਨ : ਅੰਮ੍ਰਿਤਸਰ ਜੇਲ੍ਹ ਦੀ ਉਸਾਰੀ ਤੇ ਖੜ੍ਹੋ ਹੋਏ ਸਵਾਲ, ਜ਼ਿੰਮੇਦਾਰ ਕੌਣ?

ਅਜਿਹੇ 'ਚ ਇਕ ਭਾਰਤ ਹੀ ਹੈ, ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ 'ਚ ਉਨ੍ਹਾਂ ਦੇ ਹੋਰ ਵੀ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਵੀ ਬਹੁਤ ਜਲਦ ਭਾਰਤ 'ਚ ਆਉਣਗੇ।

Get the latest update about True Scoop News, check out more about Punjab News, News In Punjabi, Hindu Family & Pakistan News

Like us on Facebook or follow us on Twitter for more updates.