ਪਾਕਿ ISI ਭਾਰਤ 'ਚ ਰੇਲਵੇ ਟ੍ਰੈਕਾਂ ਨੂੰ ਉਡਾਉਣ ਦੀ ਕਰ ਰਿਹਾ ਤਿਆਰੀ, ਇੰਟੈਲੀਜੈਂਸ ਨੇ ਅਲਰਟ ਕੀਤਾ ਜਾਰੀ

ਭਾਰਤ 'ਚ ਲਗਾਤਾਰ ਵੱਧ ਰਹੀ ਪਾਕਿਸਤਾਨੀ ਘੁੱਸਪੈਠ ਦੇ ਚਲਦਿਆਂ ਹੁਣ ਇੰਟੈਲੀਜੈਂਸ ਵਲੋਂ ਭਾਰਤ 'ਚ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪਾਕਿਸਤਾਨ ਦੀ ਇੰਟਰ-ਸਰਵਿਸ ਇੰਟੈਲੀਜੈਂਸ ਨੇ ਭਾਰਤ 'ਚ ਵੱਖ ਵੱਖ ਰੇਲਵੇ ਟ੍ਰੈਕਸ ਨੂੰ ਉਡਾਉਣ ਦੀ ਯੋਜਨਾ ਬਣਾਈ ਹੈ...

ਭਾਰਤ 'ਚ ਲਗਾਤਾਰ ਵੱਧ ਰਹੀ ਪਾਕਿਸਤਾਨੀ ਘੁੱਸਪੈਠ ਦੇ ਚਲਦਿਆਂ ਹੁਣ ਇੰਟੈਲੀਜੈਂਸ ਵਲੋਂ ਭਾਰਤ 'ਚ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪਾਕਿਸਤਾਨ ਦੀ ਇੰਟਰ-ਸਰਵਿਸ ਇੰਟੈਲੀਜੈਂਸ ਨੇ ਭਾਰਤ 'ਚ ਵੱਖ ਵੱਖ ਰੇਲਵੇ ਟ੍ਰੈਕਸ ਨੂੰ ਉਡਾਉਣ ਦੀ ਯੋਜਨਾ ਬਣਾਈ ਹੈ ਜਿਸ 'ਚ ਪੰਜਾਬ ਅਤੇ ਇਸਦੇ ਆਸਪਾਸ ਦੇ ਰਾਜਾਂ ਵਿੱਚ ਰੇਲਵੇ ਟਰੈਕਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਵੱਡੀ ਸਾਜ਼ਿਸ਼ ਰਚੀ ਹੈ।


ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਈਐਸਆਈ ਦੇ ਕਾਰਕੁਨਾਂ ਨੇ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚ ਰੇਲਵੇ ਟਰੈਕਾਂ ਨੂੰ ਉਡਾਉਣ ਦੀ ਯੋਜਨਾ ਬਣਾਈ ਹੈ। ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਕਿਹਾ ਕਿ ਮਾਲ ਗੱਡੀਆਂ ਨੂੰ ਟੱਕਰ ਦੇਣ ਲਈ ਰੇਲਵੇ ਟਰੈਕਾਂ ਨੂੰ ਉਡਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਖੁਫੀਆ ਏਜੰਸੀਆਂ ਨੇ ਅਲਰਟ 'ਚ ਇਹ ਵੀ ਕਿਹਾ ਹੈ ਕਿ ISI ਭਾਰਤ 'ਚ ਆਪਣੇ ਆਪਰੇਟਿਵਾਂ ਨੂੰ ਰੇਲਵੇ ਟਰੈਕਾਂ ਨੂੰ ਨਿਸ਼ਾਨਾ ਬਣਾਉਣ ਲਈ ਵੱਡੇ ਪੱਧਰ 'ਤੇ ਫੰਡਿੰਗ ਕਰ ਰਹੀ ਹੈ। ਭਾਰਤ ਵਿੱਚ ਮੌਜੂਦ ਪਾਕਿਸਤਾਨ ਦੇ ਸਲੀਪਰ ਸੈੱਲਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਮੋਟੀ ਰਕਮ ਦਿੱਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਪਿੱਛਲੇ ਕਾਫੀ ਸਮੇਂ ਤੋਂ ਪੰਜਾਬ 'ਚ ਇਹਨਾਂ ਪਾਕਿ ਅੱਤਵਾਦੀਆਂ ਅਤੇ ਤਸਕਰਾਂ ਦੀਆਂ ਬੇਈਮਾਨ ਸਾਜਿਸ਼ਾਂ ਨੂੰ ਪੰਜਾਬ 'ਚ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ।  ਪੰਜਾਬ 'ਚ ਇਕ ਪਾਕਿਸਤਾਨੀ ਅੱਤਵਾਦੀਆਂ ਵਲੋਂ ਲਗਾਤਾਰ ਸਰਹੱਦੀ ਇਲਾਕਿਆਂ 'ਚ ਘੁੱਸਪੈਠ ਕੀਤੀ ਜਾ ਰਹੀ ਹੈ। ਡਰੋਨ ਅਤੇ ਹਥਿਆਰਾਂ ਦੀ ਮਦਦ ਨਾਲ ਲਗਾਤਾਰ ਭਾਰਤ 'ਚ ਖਾਸ ਤੌਰ ਤੇ ਪੰਜਾਬ ਨਾਲ ਲਗਦੇ ਸਰਹਦੀ ਇਲਾਕਿਆਂ 'ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  


Get the latest update about railway tracks, check out more about intelligence alert, cm bhagwant mann, punjab police & punjab news

Like us on Facebook or follow us on Twitter for more updates.