ਪਾਕਿਸਤਾਨ 'ਚ ਫਿਰ ਤੋਂ ਹੋਈਆਂ ਅਗਵਾ ਤਿੰਨ ਨਾਬਾਲਿਗ ਹਿੰਦੂ ਲੜਕੀਆਂ, ਭਾਰਤ ਵੱਲੋਂ ਨਾਰਾਜ਼ਗੀ ਭਰਿਆ ਵਿਰੋਧ

ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ...

ਨਵੀਂ ਦਿੱਲੀ — ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।ਇਕ ਵਾਰੀ ਫਿਰ ਉੱਥੇ ਘੱਟ ਗਿਣਤੀ ਹਿੰਦੂ ਸਮਾਜ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਸਿੰਧ ਸੂਬੇ 'ਚ ਦੋ ਦਿਨਾਂ 'ਚ ਤਿੰਨ ਹੋਰ ਨਾਬਾਲਿਗ ਹਿੰਦੂ ਲੜਕੀਆਂ ਅਗਵਾ ਕਰ ਲਈਆਂ ਗਈਆਂ।ਪਰਿਵਾਰਕ ਮੈਂਬਰਾਂ ਦੀ ਮੰਗ ਦੇ ਬਾਵਜੂਦ ਹਾਲੇ ਤੱਕ ਪੀੜਤਾਵਾਂ ਦਾ ਪਤਾ ਨਹੀਂ ਲੱਗ ਸਕਿਆ।ਦੱਸ ਦੱਈਏ ਕਿ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਰੜਾ ਵਿਰੋਧ ਪ੍ਰਗਟਾਇਆ ਹੈ ਤੇ ਪਾਕਿਸਤਾਨੀ ਹਾਈ ਕਮਿਸ਼ਨ 'ਚ ਤਾਇਨਾਤ ਸੀਨੀਅਰ ਕੂਟਨੀਤਕ ਨੂੰ ਤਲਬ ਕੀਤਾ।ਘੱਟ ਗਿਣਤੀਆਂ ਨਾਲ ਅੱਤਿਆਤਾਰ ਦੀਆਂ ਇਹ ਘਟਨਾਵਾਂ ਕੌਮਾਂਤਰੀ ਮੰਚਾਂ 'ਤੇ ਵਾਰ-ਵਾਰ ਮਨੁੱਖੀ ਅਧਿਕਾਰ ਦੀ ਦੁਹਾਈ ਦੇਣ ਵਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਝੂਠ ਨੂੰ ਸਾਹਮਣੇ ਲਿਆਂਦੀਆਂ ਹਨ। ਇਸਲਾਮਾਬਾਦ ਦੇ ਸੂਤਰਾਂ ਨੇ ਕਿਹਾ ਕਿ 14-15 ਜਨਵਰੀ ਦੇ ਵਿਚ ਪਾਕਿਸਤਾਨ 'ਚ ਤਿੰਨ ਹੋਰ ਨਾਬਾਲਿਗ ਹਿੰਦੂ ਲੜਕੀਆਂ ਨੂੰ ਅਗਵਾ ਕਰ ਲਿਆ ਗਿਆ।

ਦਿੱਲੀ 'ਚ ਬੀਜੇਪੀ ਨੇ ਕੀਤਾ 57 ਉਮੀਦਵਾਰਾਂ ਦਾ ਐਲਾਨ

ਜਾਣਕਾਰੀ ਅਨੁਸਾਰ ਸੰਧ ਸੂਬੇ ਦੇ ਉਮਰ ਪਿੰਡ ਵਾਸੀ ਘੱਟ ਗਿਣਤੀ ਹਿੰਦੂ ਸਮਾਜ ਦੀ ਨਾਬਾਲਿਗ ਸ਼ਾਂਤੀ ਮੇਘਵਾਡ ਤੇ ਸਮਰੀ ਮੇਘਵਾਡ ਨੂੰ 14 ਜਨਵਰੀ ਨੂੰ ਅਗਵਾ ਕਰ ਲਿਆ ਗਿਆ। ਇਸਦੇ ਅਗਲੇ ਹੀ ਦਿਨ ਜਕੋਬਾਬਾਦ ਜ਼ਿਲ੍ਹੇ ਤੋਂ ਨਾਬਾਲਿਗ ਮਹਿਕ ਨੂੰ ਅਗਵਾ ਕਰ ਲਿਆ ਗਿਆ।ਸੂਤਰ ਦੱਸਦੇ ਹਨ ਕਿ ਘੱਟ ਗਿਣਤੀ ਲੜਕੀਆਂ ਨਾਲ ਅੱਤਿਆਚਾਰ ਦੀ ਭਾਰਤ ਵਲੋਂ ਕਰੜੀ ਨਿੰਦਾ ਕੀਤੀ ਗਈ ਹੈ। ਭਾਰਤ ਨੇ ਸਖਤ ਇਤਰਾਜ਼ ਪ੍ਰਗਟਾਉਂਦੇ ਹੋਏ ਅਗਵਾ ਲੜਕੀਆਂ ਨੂੰ ਤੱਤਕਾਲ ਮੁਕਤ ਕਰਾਉਣ ਲਈ ਕਿਹਾ ਹੈ।ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਸਾਲ ਦਸੰਬਰ 'ਚ ਇਸਾਈ ਸਮਾਜ ਦੀ ਨਾਬਾਲਿਗ ਲੜਕੀ ਦਾ ਜ਼ਬਰਦਸਤ ਧਰਮ ਪਰਿਵਰਤਨ ਤੇ ਵਿਆਹ ਕਰਾ ਦਿੱਤਾ ਗਿਆ।ਨਵੰਬਰ 'ਚ ਸਿੰਧ ਸੂਬੇ ਤੋਂ ਦੋ ਨਾਬਾਲਿਗ ਹਿੰਦੂ ਭੈਣਾਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ ਸੀ। ਬਾਅਦ 'ਚ ਉਨ੍ਹਾਂ ਨਾਲ ਵਿਆਹ ਕਰ ਦਿੱਤਾ ਗਿਆ। ਸਤੰਬਰ 'ਚ ਦੋ ਸਿੱਖ ਲੜਕੀਆਂ ਨੂੰ ਅਗਵਾ ਕਰ ਕੇ ਜ਼ਬਰਦਸਤੀ ਉਨ੍ਹਾਂ ਦਾ ਵਿਆਹ ਕਰਾ ਦਿੱਤਾ ਗਿਆ ਸੀ।

Get the latest update about Pakistan, check out more about Three Minor Hindu Girls, National News, Punjabi News & Kidnapped Again

Like us on Facebook or follow us on Twitter for more updates.