ਨਨਕਾਣਾ ਸਾਹਿਬ ਗੁਰਦੁਆਰਾ 'ਚ ਭੀੜ ਨੇ ਕੀਤੀ ਪੱਥਰਬਾਜ਼ੀ, ਸਿੱਖਾਂ ਨਾਲ ਹੋਈ ਕੁੱਟਮਾਰ

ਪਾਕਿਸਤਾਨ 'ਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ 'ਚ ਇਕ ਨਨਕਾਣਾ ਸਾਹਿਬ ...

ਨਵੀਂ ਦਿੱਲੀ — ਪਾਕਿਸਤਾਨ 'ਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਨਨਕਾਣਾ ਸਾਹਿਬ ਗੁਰਦੁਆਰਾ 'ਤੇ ਸ਼ੁੱਕਰਵਾਰ ਨੂੰ ਸੈਕੜਿਆਂ ਲੋਕਾਂ ਦੀ ਭੀੜ ਨੇ ਪੱਥਰਬਾਜ਼ੀ ਕੀਤੀ। ਭੀੜ ਨੇ ਸ਼੍ਰੀ ਨਨਕਾਣਾ ਸਾਹਿਬ 'ਚ ਰਹਿਣ ਵਾਲੇ ਸਿੱਖਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਘਰਾਂ 'ਤੇ ਪੱਥਰਬਾਜ਼ੀ ਵੀ ਕੀਤੀ। ਸ਼ੁੱਕਰਵਾਰ ਦੁਪਹਿਰ ਨੂੰ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਘੇਰਿਆ। ਇਸ ਕਾਰਨ ਭਾਰੀ ਸੰਖਿਆਂ 'ਚ ਪੁਲਸ ਬੱਲ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਹਾਲਾਤ ਵਿਗੜੇ ਹੋਏ ਹਨ।  ਦੱਸ ਦੱਈਏ ਕਿ ਇਕ ਵੀਡੀਓ 'ਚ ਇਕ ਕੱਟੜਪੰਥੀ ਸਿੱਖਾਂ ਨੂੰ ਨਨਕਾਣਾ ਸਾਹਿਬ ਤੋਂ ਭੱਜਣ ਦੇ ਬਾਰੇ 'ਚ ਕਹਿ ਰਿਹਾ ਹੈ, ਇਸ ਪਵਿੱਤਰ ਸ਼ਹਿਰ ਦਾ ਨਾਮ ਬਦਲ ਕੇ ਗੁਲਾਮ ਅਲੀ ਮੁਸਤਫਾ ਕਰਨ ਦੀ ਧਮਕੀ ਦਿੱਤੀ ਗਈ। ਸਿੱਖ ਸਮੁਦਾਏ ਦੇ ਲੋਕ ਗੁਰਦੁਆਰਾ ਸਾਹਿਬ ਅੰਦਰ ਫਸੇ ਹੋਏ ਹਨ ਅਤੇ ਨਨਕਾਣਾ ਸਾਹਿਬ 'ਤੇ ਹਮਲੇ ਦੇ ਡਰ ਤੋਂ ਸਿੱਖ ਸਮੁਦਾਏ ਦੇ ਕਈ ਲੋਕ ਘਰਾਂ 'ਚ ਲੁਕੇ ਹੋਏ ਹਨ।

ਦੱਸ ਦੱਈਏ ਕਿ ਪਿਛਲੇ ਸਾਲ ਭਗਵਾਨ ਸਿੰਘ ਦੀ ਬੇਟੀ ਜਗਜੀਤ ਕੌਰ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਨ ਵਾਲੇ ਮੁਹੰਮਦ ਹਸਨ ਦੇ ਰਿਸ਼ਤੇਦਾਰ ਰਾਣਾ ਮੰਸੂਰ ਨੇ ਭੀੜ ਨੂੰ ਉਕਸਾਇਆ ਅਤੇ ਨਨਕਾਣਾ ਸਾਹਿਬ ਦੇ ਗੇਟ 'ਤੇ ਪੱਥਰਬਾਜ਼ੀ ਕੀਤੀ। ਘਟਨਾ ਉਸ ਸਮੇਂ ਹੋਈ, ਜਦੋਂ ਮੁਸਲਿਮ ਸਮੁਦਾਏ ਦੇ ਲੋਕ ਜੁਮੇ ਦੀ ਨਮਾਜ਼ ਅਦਾ ਕਰਕੇ ਘਰ ਨੂੰ ਵਾਪਸ ਆ ਰਹੇ ਸਨ। ਨਨਕਾਣਾ ਸਾਹਿਬ 'ਚ ਰਹਿਣ ਵਾਲੇ ਮੁਸਲਿਮ ਸੁਮਦਾਏ ਦੇ ਲੋਕਾਂ ਨੇ ਨਨਕਾਣਾ ਸਾਹਿਬ ਦੇ ਮੁੱਖ ਬਾਜ਼ਾਰ 'ਚ ਧਰਨਾ ਵੀ ਦਿੱਤਾ। ਧਰਨੇ ਦੀ ਅਗਵਾਈ ਰਾਣਾ ਮੰਸੂਰ ਨੇ ਕੀਤੀ। ਭੀੜ ਨੇ ਨਨਕਾਣਾ ਸਹਿਬ 'ਚ ਰਹਿਣ ਵਾਲੇ ਸਿੱਖਾਂ ਨਾਲ ਕੁੱਟਮਾਰ ਕੀਤੀ 'ਤੇ ਉਨ੍ਹਾਂ ਦੇ ਘਰਾਂ ਤੇ ਪੱਥਰਬਾਜ਼ੀ ਕੀਤੀ। ਰਾਣਾ ਮੰਸੂਰ ਨੇ ਧਮਕੀ ਦਿੱਤੀ ਕਿ ਇਸ ਸ਼ਹਿਰ ਦਾ ਨਾਮ ਬਦਲਣ ਕੇ ਗੁਲਾਮ-ਏ-ਮੁਸਤਫਾ ਕਰ ਦਿੱਤਾ ਜਾਵੇਗਾ। ਰਾਣਾ ਮੰਸੂਰ ਨੇ ਲਲਕਾਰਦੇ ਹੋਏ ਕਿਹਾ ਹੈ ਕਿ ਨਨਕਾਣਾ ਸਹਿਬ ਤੋਂ ਸਿੱਖਾਂ ਨੂੰ ਬਾਹਰ ਕੱਢਿਆ ਜਾਵੇਗਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਨ੍ਹਾਂ ਲੋਕਾਂ ਦਾ ਦੋਸ਼ ਸੀ ਕਿ ਆਪਣੀ ਮਰਜ਼ੀ ਨਾਲ ਇਸਲਾਮ ਕਬੂਲਣ ਅਤੇ ਵਿਆਹ ਕਰਨ ਵਾਲਿਆਂ ਲੜਕੀਆਂ ਨੂੰ ਲੈ ਕੇ ਸਿੱਖ ਸਮੁਦਾਏ ਬੇਵਜ੍ਹਾ ਹੰਗਾਮਾ ਖੜ੍ਹਾ ਕਰਦੇ ਹਨ।

Get the latest update about Crowd, check out more about Pakistan Nankana Sahib Gurdwara, News In Punjabi, National News & True Scoop News

Like us on Facebook or follow us on Twitter for more updates.