ਪਾਕਿ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਲਿਆ ਕ੍ਰਿਕਟ ਤੋਂ ਸੰਨਿਆਸ

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰ...

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇਸ ਦੀ ਜਾਣਕਾਰੀ ਦਿੱਤੀ। ਪੀ.ਸੀ.ਬੀ. ਨੇ ਬਿਆਨ ਜਾਰੀ ਕਰਕੇ ਕਿਹਾ, ‘ਆਮਿਰ ਨੇ ਬੋਰਡ ਦੇ ਮੁੱਖ ਕਾਰਜਕਾਰੀ ਨੂੰ ਦੱਸਿਆ ਹੈ ਕਿ ਹੁਣ ਉਹ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਣਾ ਚਾਹੁੰਦੇ ਹਨ ਅਤੇ ਭਵਿੱਖ ਵਿਚ ਅੰਤਰਰਾਸ਼ਟਰੀ ਦੌਰੇ ਲਈ ਉਨ੍ਹਾਂ ਦੀ ਚੋਣ ਨਾ ਕੀਤੀ ਜਾਵੇ। ਆਮਿਰ ਦਾ ਇਹ ਨਿੱਜੀ ਫ਼ੈਸਲਾ ਹੈ, ਜਿਸ ਦਾ ਪੀ.ਸੀ.ਬੀ. ਸਨਮਾਨ ਕਰਦੀ ਹੈ।’

28 ਸਾਲਾ ਆਮਿਰ ਨੂੰ ਸਪਾਟ ਫੀਕਸਿੰਗ ਮਾਮਲੇ ਵਿਚ 2011 ਵਿਚ ਜੇਲ੍ਹ ਦੀ ਸਜ਼ਾ ਹੋਈ ਸੀ। ਉਨ੍ਹਾਂ ਨੇ ਸੀਮਤ ਓਵਰ  ਦੇ ਕ੍ਰਿਕਟ ਵਿਚ ਧਿਆਨ ਕੇਂਦਰਿਤ ਕਰਣ ਦੇ ਉਦੇਸ਼ ਨਾਲ ਪਿਛਲੇ ਸਾਲ ਜੁਲਾਈ ਵਿਚ ਟੈਸਟ ਕ੍ਰਿਕਟ ਤੋਂ ਵੀ ਸੰਨਿਆਸ ਲੈ ਲਿਆ ਸੀ। ਆਮਿਰ ਨੇ ਪਾਕਿਸਤਾਨ ਲਈ 36 ਟੈਸਟ, 61 ਵਨਡੇ ਅਤੇ 50 ਟੀ-20 ਮੁਕਾਬਲੇ ਖੇਡੇ ਹਨ । ਆਮਿਰ ਨੇ ਟੈਸਟ ਵਿਚ 30.48 ਦੀ ਔਸਤ ਨਾਲ 119 ਵਿਕਟਾਂ, ਵਨਡੇ ਵਿਚ 29.63 ਦੀ ਔਸਤ ਨਾਲ 81 ਵਿਕਟਾਂ ਅਤੇ ਟੀ-20 ਵਿਚ 21.41 ਦੀ ਔਸਤ ਨਾਲ 59 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 2009 ਟੀ-20 ਵਿਸ਼ਵਕਪ ਵਿਚ ਇੰਗਲੈਂਡ ਖ਼ਿਲਾਫ਼ ਟੀ-20 ਮੁਕਾਬਲੇ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ। ਇਸ ਸਾਲ ਉਨ੍ਹਾਂ ਨੂੰ ਵਨਡੇ ਅਤੇ ਟੈਸਟ ਟੀਮ ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ 2009 ਟੀ-20 ਵਿਸ਼ਵਕਪ ਦੇ ਫਾਈਨਲ ਮੁਕਾਬਲੇ ਵਿਚ ਸ਼੍ਰੀਲੰਕਾ ਖ਼ਿਲਾਫ਼ ਆਖ਼ਰੀ ਓਵਰ ਪਾਇਆ ਸੀ, ਜਿੱਥੇ ਪਾਕਿਸਤਾਨ ਨੇ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ।

Get the latest update about Pakistan, check out more about retires, cricket, Mohammad Amir & pacer

Like us on Facebook or follow us on Twitter for more updates.