'ਚੰਦਰਯਾਨ-2' 'ਤੇ ਪਾਕਿ ਨੇ ਉਡਾਇਆ ਭਾਰਤ ਦਾ ਮਖੌਲ, ਬਦਲੇ 'ਚ ਮਿਲਿਆ ਮੂੰਹ-ਤੋੜ ਜਬਾਬ

ਜਿੱਥੇ ਸਾਰਾ ਦੇਸ਼ ਇਸਰੋ ਨਾਲ ਖੜਾ ਹੈ ਉੱਥੇ ਇਸ ਦੌਰਾਨ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਇਕ ਟਵੀਟ ਕੀਤਾ, ਜਿਸ 'ਚ ਚੰਦਰਯਾਨ ਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ...

ਨਵੀਂ ਦਿੱਲੀ— ਜਿੱਥੇ ਸਾਰਾ ਦੇਸ਼ ਇਸਰੋ ਨਾਲ ਖੜਾ ਹੈ ਉੱਥੇ ਇਸ ਦੌਰਾਨ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਇਕ ਟਵੀਟ ਕੀਤਾ, ਜਿਸ 'ਚ ਚੰਦਰਯਾਨ ਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਟਵੀਟ ਕਰਕੇ ਕਿਹਾ ਕਿ ਜੋ ਕੰਮ ਕਰਨਾ ਨਹੀਂ ਆਉਂਦਾ, ਉਸ ਨਾਲ ਪੰਗਾ ਨਹੀਂ ਲੈਣਾ ਚਾਹੀਦਾ। ਇਕ ਹੋਰ ਟਵੀਟ 'ਚ, ਫਵਾਦ ਚੌਧਰੀ ਨੇ ਇਕ ਭਾਰਤੀ ਯੂਜ਼ਰ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, ''ਸੌਂ ਜਾ ਭਾਈ ਚੰਦ ਦੀ ਥਾਂ ਮੁੰਬਈ ਵਿੱਚ ਉੱਤਰ ਗਿਆ ਖਿਡੌਣਾ।''

ਬੌਖਲਾਏ ਪਾਕਿ ਫੌਜ ਮੁਖੀ ਬਾਜਵਾ ਦੀ 'ਕਸ਼ਮੀਰ' ਨੂੰ ਲੈ ਕੇ ਭਾਰਤ ਨੂੰ ਇਕ ਹੋਰ ਵੱਡੀ ਧਮਕੀ

ਇਸ 'ਤੇ ਭਾਰਤੀ ਯੂਜ਼ਰਸ ਨੇ ਤਾਂ ਫਵਾਦ ਚੌਧਰੀ ਨੂੰ ਮੂੰਹ-ਤੋੜ ਜਵਾਬ ਦਿੱਤਾ ਹੀ ਪਰ ਮਜ਼ੇਦਾਰ ਗੱਲ ਇਹ ਹੈ ਕਿ ਪਾਕਿਸਤਾਨੀ ਵੀ ਉਨ੍ਹਾਂ ਦੇ ਟਵੀਟ 'ਤੇ ਇਤਰਾਜ਼ ਜਤਾ ਰਹੇ ਹਨ। ਇਕ ਪਾਕਿਸਤਾਨੀ ਨਾਗਰਿਕ ਨੇ ਫਵਾਦ ਚੌਧਰੀ ਨੂੰ ਲਤਾੜਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਸ਼ਰਮਿੰਦਗੀ ਦਾ ਕਾਰਨ ਨਾ ਬਣਨ। ਘੱਟੋ-ਘੱਟ ਭਾਰਤ ਨੇ ਚੰਦਰਮਾ 'ਤੇ ਉਤਰਨ ਦੀ ਕੋਸ਼ਿਸ਼ ਤਾਂ ਕੀਤੀ, ਜਦਕਿ ਅਸੀਂ ਇਸ ਨੂੰ ਦੇਖਣ ਲਈ ਲੜਦੇ ਹਾਂ। ਸਾਨੂੰ ਕਿਸੇ ਵੀ ਰਾਸ਼ਟਰ ਦੇ ਵਿਗਿਆਨਕ ਯਤਨ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਤੇ ਉਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਕ ਹੋਰ ਪਾਕਿਸਤਾਨੀ ਯੂਜ਼ਰ ਨੇ ਪਾਕਿਸਤਾਨ ਵੱਲੋਂ ਮੁਆਫੀ ਵੀ ਮੰਗੀ।

Get the latest update about Chandrayaan 2, check out more about Fawad Chaudhry, Pakistan News, True Scoop News & International News

Like us on Facebook or follow us on Twitter for more updates.