ਪਾਕਿ ਨੇ ਫਿਰ ਬਦਲੇ ਤੇਵਰ, ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਨਹੀਂ ਦਿੱਤੀ ਇਜਾਜ਼ਤ 

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਨਨਕਾਣਾ ਸਾਹਿਬ ਲਈ ਸਰਕਾਰ ਦੇ ਕੈਬਨਿਟ...

ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਨਨਕਾਣਾ ਸਾਹਿਬ ਲਈ ਸਰਕਾਰ ਦੇ ਕੈਬਨਿਟ ਮੰਤਰੀਆਂ ਸਮੇਤ 487 ਲੋਕਾਂ ਨੇ ਰਵਾਨਾ ਹੋਣਾ ਸੀ ਪਰ ਪਾਕਿ ਸਰਕਾਰ ਇਕ ਵਾਰ ਫੇਰ ਆਪਣੇ ਕਹਿਣੇ ਤੋਂ ਮੁਕਰ ਗਿਆ ਹੈ। ਇਸ ਪੰਜਾਬ ਸਰਕਾਰ ਦੇ ਵਫਦ ਨੇ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨੀ ਸੀ ਜਿਸ ਦੇ ਨਾਲ ਕਰਤਾਰਪੁਰ ਸਾਹਿਬ ਪਹੁੰਚਣਾ ਸੀ ਪਰ ਪਾਕਿ ਨੇ ਇਸ ਵਫ਼ਦ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਰਕੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। 

ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਜੱਥੇ 'ਚ ਸਿੱਧੂ ਦੀ ਸ਼ਮੂਲੀਅਤ ਨਹੀਂ, ਕਾਂਗਰਸ ਨੇ ਵੱਟੀ ਚੁੱਪ

ਦਸ ਦਈਏ ਕਿ ਸਰਕਾਰ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਸਮੇਤ 487 ਲੋਕਾਂ ਦੇ ਪਾਸਪੋਰਟ ਮਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਭੇਜੇ ਗਏ ਸੀ, ਜਿਸ ਤੋਂ ਬਾਅਦ ਪਾਕਿਸਤਾਨ ਤੋਂ ਪਰਮਿਸ਼ਨ ਲੈਣ ਲਈ ਅੱਗੇ ਦੀ ਕਾਰਵਾਈ ਚੱਲ ਰਹੀ ਸੀ ਪਰ ਪਾਕਿ ਵੱਲੋਂ ਇਜਾਜ਼ਤ ਨਾ ਮਿਲਣ ਕਰਕੇ ਪ੍ਰੋਗਰਾਮ ਰੱਦ ਹੋ ਗਿਆ।
 

Get the latest update about Charanjit Singh Channi, check out more about True Scoop News, Punjab News, Nankana Sahib & Passport Ministry of External Affairs

Like us on Facebook or follow us on Twitter for more updates.