ਤੁਰਕੀ ਲਈ ਰਾਹਤ ਸਮੱਗਰੀ ਲਿਜਾ ਰਹੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਨੇ ਹਵਾਈ ਖੇਤਰ ਤੋਂ ਜਾਣ ਤੋਂ ਕੀਤਾ ਇਨਕਾਰ

ਤੁਰਕੀ ਇਸ ਵੇਲੇ 24 ਘੰਟਿਆਂ ਦੇ ਅੰਦਰ-ਅੰਦਰ ਤਿੰਨ ਵਿਨਾਸ਼ਕਾਰੀ ਭੂਚਾਲ ਦੇ ਝਟਕਿਆਂ ਤੋਂ ਬਾਅਦ ਭਾਰੀ ਨੁਕਸਾਨ ਨਾਲ ਜੂਝ ਰਿਹਾ ਹੈ। ਇੱਕ ਪਾਸੇ ਜਿਥੇ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਓਥੇ ਹੀ ਇਥੇ ਕਈ ਮੰਜਿਲਾਂ ਧਰਾਸ਼ਾਹੀ ਹੋ ਗਈਆਂ ਹਨ...

ਤੁਰਕੀ ਇਸ ਵੇਲੇ 24 ਘੰਟਿਆਂ ਦੇ ਅੰਦਰ-ਅੰਦਰ ਤਿੰਨ ਵਿਨਾਸ਼ਕਾਰੀ ਭੂਚਾਲ ਦੇ ਝਟਕਿਆਂ ਤੋਂ ਬਾਅਦ ਭਾਰੀ ਨੁਕਸਾਨ ਨਾਲ ਜੂਝ ਰਿਹਾ ਹੈ। ਇੱਕ ਪਾਸੇ ਜਿਥੇ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਓਥੇ ਹੀ ਇਥੇ ਕਈ ਮੰਜਿਲਾਂ ਧਰਾਸ਼ਾਹੀ ਹੋ ਗਈਆਂ ਹਨ। ਇਸੇ ਦੇ ਚਲਦਿਆ ਭਾਰਤ ਦੇ ਵਲੋਂ ਵੀ ਤੁਰਕੀ ਦੇ ਲਈ ਮਦਦ ਭੇਜੀ ਗਈ ਹੈ ਪਰ ਇਸੇ ਵਿਚਕਾਰ ਪਾਕਿਸਤਾਨ ਨੇ ਤੁਰਕੀ ਵਿੱਚ ਭੂਚਾਲ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਇੱਕ ਭਾਰਤੀ ਐਨਡੀਆਰਐਫ ਦੇ ਜਹਾਜ਼ ਨੂੰ ਹਵਾਈ ਖੇਤਰ 'ਚ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਐਨਡੀਆਰਐਫ ਦੇ ਜਹਾਜ਼ ਨੂੰ ਚੱਕਰ ਕੱਟਣ ਲਈ ਮਜਬੂਰ ਹੋਣਾ ਪਿਆ।
ਦਸ ਦਈਏ ਕਿ ਇਸ ਤੋਂ ਪਹਿਲਾਂ, ਭਾਰਤ ਵਿੱਚ ਤੁਰਕੀ ਦੇ ਰਾਜਦੂਤ ਫਿਰਤ ਸੁਨੇਲ ਨੇ ਆਪਣੇ ਦੇਸ਼ ਨੂੰ ਫੰਡ ਅਤੇ ਰਾਹਤ ਸਮੱਗਰੀ ਪ੍ਰਦਾਨ ਕਰਨ ਵਿੱਚ ਭਾਰਤ ਸਰਕਾਰ ਦੀ ਉਦਾਰਤਾ ਲਈ ਭਾਰਤ ਨੂੰ “ਦੋਸਤ” ਕਿਹਾ ਸੀ। ਰਿਪੋਰਟ ਮੁਤਾਬਿਕ ਫਿਰਤ ਸੁਨੇਲ ਨੇ ਤੁਰਕੀ ਨੂੰ ਸਹਾਇਤਾ ਭੇਜਣ ਲਈ ਭਾਰਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜਰੂਰਤ ਵੇਲੇ ਕੰਮ ਆਵੇ ਅਸਲ ਵਿੱਚ ਦੋਸਤ ਹੁੰਦਾ ਹੈ। ਤੁਰਕੀ ਦੇ ਰਾਜਦੂਤ ਨੇ ਸੋਸ਼ਲ ਮੀਡੀਆ 'ਤੇ ਤੁਰਕੀ ਦੀ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ।
ਸੋਮਵਾਰ ਨੂੰ, ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਤੁਰਕੀ ਦੇ ਦੂਤਾਵਾਸ ਦਾ ਦੌਰਾ ਕੀਤਾ ਅਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਦਰਦੀ ਅਤੇ ਮਾਨਵਤਾਵਾਦੀ ਸਮਰਥਨ ਦਾ ਵੀ ਪ੍ਰਗਟਾਵਾ ਕੀਤਾ। ਭਾਰਤ ਨੇ ਬਚਾਅ ਅਤੇ ਮੈਡੀਕਲ ਟੀਮਾਂ ਤੁਰਕੀ ਲਈ ਰਵਾਨਾ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਕਿਹਾ ਕਿ ਇੱਕ ਮੀਟਿੰਗ ਹੋਈ ਅਤੇ ਇਹ ਫੈਸਲਾ ਲਿਆ ਗਿਆ ਕਿ NDRF ਦੀਆਂ ਖੋਜ ਅਤੇ ਬਚਾਅ ਟੀਮਾਂ ਅਤੇ ਰਾਹਤ ਸਮੱਗਰੀ ਦੇ ਨਾਲ ਮੈਡੀਕਲ ਟੀਮਾਂ ਨੂੰ ਤੁਰਕੀ ਗਣਰਾਜ ਦੀ ਸਰਕਾਰ ਨਾਲ ਤਾਲਮੇਲ ਕਰਕੇ ਤੁਰੰਤ ਭੇਜਿਆ ਜਾਵੇਗਾ।
ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ, ਰਾਸ਼ਟਰੀ ਆਫ਼ਤ ਰਾਹਤ ਬਲ (ਐਨਡੀਆਰਐਫ) ਦੀਆਂ ਦੋ ਟੀਮਾਂ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਅਤੇ ਜ਼ਰੂਰੀ ਸਾਜ਼ੋ-ਸਾਮਾਨ ਦੇ ਨਾਲ 100 ਕਰਮਚਾਰੀ ਸ਼ਾਮਲ ਹਨ, ਖੋਜ ਅਤੇ ਬਚਾਅ ਕਾਰਜਾਂ ਲਈ ਭੂਚਾਲ ਪ੍ਰਭਾਵਿਤ ਖੇਤਰ ਵਿੱਚ ਉਡਾਣ ਭਰਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਨੇ ਤੁਰੰਤ ਰਾਹਤ ਉਪਾਵਾਂ 'ਤੇ ਚਰਚਾ ਕਰਨ ਲਈ ਦੱਖਣੀ ਬਲਾਕ ਵਿੱਚ ਇੱਕ ਮੀਟਿੰਗ ਕੀਤੀ।

Get the latest update about Indian air force, check out more about Indian aircraft for turkey & turkey earthquake

Like us on Facebook or follow us on Twitter for more updates.