ਲਹਿੰਦੇ ਪੰਜਾਬ 'ਚ ਵਾਪਰਿਆ ਵੱਡਾ ਬੱਸ ਹਾਦਸਾ, 15 ਹਲਾਕ ਤੇ ਕਈ ਜ਼ਖਮੀ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਬੱਸ ਖੱਡ ਵਿਚ ਡਿੱਗ ਪਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ ਘੱਟੋ-ਘੱਟ...

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਬੱਸ ਖੱਡ ਵਿਚ ਡਿੱਗ ਪਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 35 ਤੋਂ ਵੱਧ ਜ਼ਖਮੀ ਹੋ  ਗਏ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਹਾਦਸਾ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਹਾਈਵੇਅ 'ਤੇ ਵਾਪਰਿਆ। ਬੱਸ ਲਾਹੌਰ ਤੋਂ ਖੈਬਰ ਪਖੂਤਨਖਵਾ ਦੇ ਮਰਦਾਨ ਜਾ ਰਹੀ ਸੀ।

ਪੁਲਸ ਮੁਤਾਬਕ ਬੱਸ ਦਾ ਡਰਾਈਵਰ ਹੋਰ ਕਾਰ ਨਾਲ ਟੱਕਰ ਤੋਂ ਬਚਾਉਣ ਦੇ ਚੱਕਰ ਵਿਚ ਗੱਡੀ ਤੋਂ ਕੰਟਰੋਲ ਗਵਾ ਬੈਠਾ। ਬਚਾਅ ਦਲਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋਈ ਹੈ ਜਦਕਿ 35 ਤੋਂ ਵੱਧ ਜ਼ਖਮੀ ਹੋਏ ਹਨ। ਵਿਦੇਸ਼ੀ ਪਾਕਿਸਤਾਨੀਆਂ ਅਤੇ ਮਨੁੱਖੀ ਸੰਸਾਧਨ ਵਿਕਾਸ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸੈਯਦ ਜ਼ੁਲਫਿਕਾਰ ਅੱਬਾਸ ਬੁਖਾਰੀ ਨੇ ਘਟਨਾ 'ਤੇ ਦੁਖ ਜਤਾਇਆ ਹੈ ਅਤੇ ਨਾਗਰਿਕ ਪ੍ਰਸ਼ਾਸਨ ਨੂੰ ਪੀੜਤਾਂ ਦੀ ਮਦਦ ਕਰਨ ਦੀ ਹਦਾਇਤ ਦਿੱਤੀ ਹੈ।

Get the latest update about Road Accident, check out more about Truescoopnews, 15 killed, Truescoop & Pakistan

Like us on Facebook or follow us on Twitter for more updates.