ਭਾਰਤ ਨਾਲ ਸਬੰਧ ਵਿਗੜਨ ਡਰੋਂ ਸ਼੍ਰੀਲੰਕਾ ਨੇ ਰੱਦ ਕੀਤਾ ਇਮਰਾਨ ਖਾਨ ਦਾ ਭਾਸ਼ਣ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼੍ਰੀਲੰਕਾ ਦੌਰੇ ਉੱਤੇ ਜਾਣ ਵਾਲੇ ਹਨ। ਇਸ ਦੌਰਾਨ ਉਨ੍ਹਾਂ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼੍ਰੀਲੰਕਾ ਦੌਰੇ ਉੱਤੇ ਜਾਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਥੋਂ ਦੀ ਸੰਸਦ ਨੂੰ ਸੰਬੋਧਿਤ ਕਰਨਾ ਸੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਪਾਕਿਤਸਾਨੀ ਮੀਡੀਆ ਡਾਨ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸ਼੍ਰੀਲੰਕਾਈ ਸਰਕਾਰ ਦੇ ਇਸ ਕਦਮ ਨੂੰ ਭਾਰਤ ਨਾਲ ਚੰਗੇ ਸਬੰਧ ਬਣਾਈ ਰੱਖਣ ਵਜੋਂ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਸੀ ਕਿ ਇਮਰਾਨ ਆਪਣੇ ਭਾਸ਼ਣ ਦੌਰਾਨ ਕਸ਼ਮੀਰ ਦਾ ਮੁੱਦਾ ਉਠਾਉਣਗੇ, ਜਿਸ ਨਾਲ ਭਾਰਤ ਨਰਾਜ਼ ਹੋ ਸਕਦਾ ਹੈ। ਅਜਿਹੇ ’ਚ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਕਸ਼ਮੀਰ ਉੱਤੇ ਕੋਈ ਹਰਕਤ ਕਰਨ ਤੋਂ ਬਾਜ਼ ਨਹੀਂ ਆਉਂਦਾ। ਅਗਸਤ 2019 ਵਿਚ ਜੰਮੂ-ਕਸ਼ਮੀਰ ਵਿਚ ਅਨੁਛੇਦ 370 ਹਟਾਉਣ ਦੇ ਫ਼ੈਸਲੇ ਤੋਂ ਬਾਅਦ ਉਸ ਦੀ ਬੁਖਲਾਹਟ ਹੋਰ ਵੱਧ ਗਈ। ਵਾਰ-ਵਾਰ ਉਹ ਇਸ ਮੁੱਦੇ ਨੂੰ ਵਿਸ਼ਵ ਪੱਧਰ ਉੱਤੇ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੀ ਗੱਲ ਕੋਈ ਨਹੀਂ ਸੁਣਦਾ। ਇਮਰਾਨ ਖ਼ਾਨ 22 ਫਰਵਰੀ ਨੂੰ ਸ਼੍ਰੀਲੰਕਾ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਸਨ। ਪਾਕਿਸਤਾਨ ਦੇ ਕਹਿਣ ਉੱਤੇ ਇਹ ਪ੍ਰੋਗਰਾਮ ਹੋਣਾ ਸੀ। ਇਸ ਦੌਰਾਨ ਉਹ ਸ਼੍ਰੀਲੰਕਾ ਦਾ ਰਾਸ਼ਟਰਪਤੀ ਗੋਟਾਬਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਮਹਿੰਦਰਾ ਕਪਾਕਾਸਾ ਨਾਲ ਵੀ ਮੁਲਾਕਾਤ ਕਰਨਗੇ ਤੇ ਇਕ ਨਿਵੇਸ਼ਕ ਸੰਮੇਲਨ ਵਿਚ ਹਿੱਸਾ ਲੈਣਗੇ। ਸ਼੍ਰੀਲੰਕਾਈ ਮੀਡੀਆ ਨੇ ਇਮਰਾਨ ਖ਼ਾਨ ਦੇ ਸੰਬੋਧਨ ਨੂੰ ਰੱਦ ਕਰਨ ਪਿੱਛੇ ਕਈ ਕਾਰਨਾਂ ਦਾ ਹਵਾਲਾ ਦਿੱਤਾ ਹੈ।

Get the latest update about india, check out more about cancels, address, Sri Lanka & Parliament

Like us on Facebook or follow us on Twitter for more updates.