ਪਾਕਿ ਦੀ ਆਰਥਿਕ ਹਾਲਤ ਬੇਹੱਦ ਖਰਾਬ, ਟਮਾਟਰ ਦੀ ਕੀਮਤ ਨੇ ਤੋੜੇ ਮਹਿੰਗਾਈ ਦੇ ਰਿਕਾਰਡ

ਪਾਕਿਸਤਾਨ ਦੀ ਆਰਥਿਕ ਹਾਲਤ ਬੇਹੱਦ ਖਰਾਬ ਚੱਲ ਰਹੀ ਹੈ। ਉੱਥੇ ਮਹਿੰਗਾਈ ਲਗਾਤਾਰ ਆਪਣਾ ਰਿਕਾਰਡ ਤੋੜ ਰਹੀ ਹੈ। ਰੋਜ਼ ਦੀਆਂ ਚੀਜ਼ਾਂ ਦੇ ਅਸਮਾਨੀ ਭਾਅ ਦੇ ਵਿਚਕਾਰ ਹੁਣ ਇਹ ਖਬਰਾਂ ਸਾਹਮਣੇ ਆਈਆਂ ਹਨ ਕਿ ਦੇਸ਼ ਵਿੱਚ ਅਜਿਹੀਆਂ ਥਾਵਾਂ ਹਨ, ਜਿੱਥੇ ਇਕ ਕਿਲੋ...

ਲਾਹੌਰ— ਪਾਕਿਸਤਾਨ ਦੀ ਆਰਥਿਕ ਹਾਲਤ ਬੇਹੱਦ ਖਰਾਬ ਚੱਲ ਰਹੀ ਹੈ। ਉੱਥੇ ਮਹਿੰਗਾਈ ਲਗਾਤਾਰ ਆਪਣਾ ਰਿਕਾਰਡ ਤੋੜ ਰਹੀ ਹੈ। ਰੋਜ਼ ਦੀਆਂ ਚੀਜ਼ਾਂ ਦੇ ਅਸਮਾਨੀ ਭਾਅ ਦੇ ਵਿਚਕਾਰ ਹੁਣ ਇਹ ਖਬਰਾਂ ਸਾਹਮਣੇ ਆਈਆਂ ਹਨ ਕਿ ਦੇਸ਼ ਵਿੱਚ ਅਜਿਹੀਆਂ ਥਾਵਾਂ ਹਨ, ਜਿੱਥੇ ਇਕ ਕਿਲੋ ਟਮਾਟਰ ਦੀ ਕੀਮਤ 400 ਪਾਕਿਸਤਾਨੀ ਰੁਪਏ ਹੋ ਗਈ ਹੈ। ਪਾਕਿਸਤਾਨ 'ਚ ਪਿਛਲੇ ਕਈ ਦਿਨਾਂ ਤੋਂ ਸਬਜ਼ੀਆਂ ਖ਼ਾਸ ਕਰ ਟਮਾਟਰ ਦੀਆਂ ਕੀਮਤਾਂ ਲੋਕਾਂ ਨੂੰ ਰੁਲਾ ਰਹੀਆਂ ਹਨ। ਸਥਿਤੀ ਨੂੰ ਸੰਭਾਲਣ ਲਈ ਪਾਕਿਸਤਾਨ ਸਰਕਾਰ ਨੇ ਈਰਾਨ ਤੋਂ ਟਮਾਟਰ ਦੀ ਦਰਾਮਦ ਕੀਤੀ ਪਰ ਈਰਾਨੀ ਟਮਾਟਰ ਦੀ ਬਕਾਰਨ ਨਾ ਮੰਡੀਆਂ 'ਚ ਇਸ ਦੀ ਕੀਮਤ ਘਟਾ ਸਕੀ, ਤੇ ਨਾ ਹੀ ਸਪਲਾਈ। ਮੰਗ ਨਾਲੋਂ ਘੱਟ ਹੋਣ ਕਾਰਨ ਇਸ ਦੀ ਕੀਮਤ ਚਾਰ ਸੌ ਰੁਪਏ ਕਿੱਲੋ ਪਹੁੰਚ ਗਈ। ਡਾਨ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਕਰਾਚੀ 'ਚ ਟਮਾਟਰ ਤਿੰਨ ਸੌ ਰੁਪਏ ਪ੍ਰਤੀ ਕਿਲੋ ਵਿਕਿਆ। ਮੰਗਲਵਾਰ ਨੂੰ ਇਸ ਦੀ ਕੀਮਤ ਚਾਰ ਸੌ ਰੁਪਏ ਪ੍ਰਤੀ ਕਿੱਲੋ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੀ ਤਰ੍ਹਾਂ ਸਥਾਨਕ ਪ੍ਰਸ਼ਾਸਨ ਨੇ ਇਕ ਵਾਰ ਫਿਰ ਟਮਾਟਰਾਂ ਦੇ ਇਸ ਪ੍ਰਚੂਨ ਭਾਅ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਕ ਕਿਲੋ ਟਮਾਟਰ ਮੰਗਲਵਾਰ ਨੂੰ 253 ਰੁਪਏ ਚ ਵਿਕਿਆ।

ਪਾਕਿ ਦੇ ਆਉਣ ਵਾਲੇ ਦਿਨ ਹੋ ਸਕਦੈ ਕਾਫੀ ਰੋਮਾਂਚਕ ਤੇ ਹੈਰਾਨੀਜਨਕ, ਜਿਸ ਦੇ ਡਰ ਨਾਲ ਸਹਿਮੇ ਇਮਰਾਨ ਖਾਨ

ਹਾਲਾਂਕਿ, ਪ੍ਰਸ਼ਾਸਨ ਨੇ ਮੰਨਿਆ ਕਿ ਟਮਾਟਰ ਦੀ ਕੀਮਤ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ 50 ਰੁਪਏ ਪ੍ਰਤੀ ਕਿਲੋ ਵਧੀ ਹੈ। ਇਕ ਕਾਰੋਬਾਰੀ ਨੇ ਕਿਹਾ ਕਿ ਸਰਕਾਰ ਨੇ ਈਰਾਨ ਤੋਂ ਸਾਢੇ ਚਾਰ ਹਜ਼ਾਰ ਟਨ ਟਮਾਟਰ ਦੀ ਦਰਾਮਦ ਕਰਨ ਦਾ ਪਰਮਿਟ ਜਾਰੀ ਕੀਤਾ ਸੀ ਪਰ ਸਿਰਫ 989 ਟਨ ਪਾਕਿਸਤਾਨ ਪਹੁੰਚ ਸਕਿਆ ਹੈ। ਕਰਾਚੀ ਦੀ ਥੋਕ ਵੇਜੀਟੇਬਲ ਡੀਲਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਰਕਾਰ ਨੇ ਖੁੱਲੀ ਮਾਰਕੀਟ ਨੀਤੀ ਦੀ ਪਾਲਣਾ ਕਰਨ ਦੀ ਬਜਾਏ ਕੁਝ ਵਪਾਰੀਆਂ ਨੂੰ ਇਰਾਨ ਤੋਂ ਟਮਾਟਰ ਮੰਗਵਾਉਣ ਦੀ ਆਗਿਆ ਦਿੱਤੀ ਹੈ। ਨਤੀਜਾ ਇਹ ਹੋਇਆ ਕਿ ਸੀਮਤ ਮਾਤਰਾ ਵਿਚ ਬੁੱਕ ਕੀਤੇ ਟਮਾਟਰ ਬਾਰਡਰ 'ਤੇ ਹੀ ਵੇਚ ਦਿੱਤੇ ਗਏ ਸਨ। ਸਥਿਤੀ 'ਚ ਸੁਧਾਰ ਹੋਇਆ ਹੁੰਦਾ ਜੇ ਟਮਾਟਰ ਦੀ ਦਰਾਮਦ ਖੁੱਲੀ ਮਾਰਕਿਟ ਨੀਤੀ ਤਹਿਤ ਹੁੰਦੀ। ਸਰਕਾਰੀ ਨੀਤੀ ਕਾਰਨ ਕੁਝ ਵਪਾਰੀਆਂ ਨੇ ਆਯਾਤ ਕੀਤੇ ਟਮਾਟਰਾਂ ਨੂੰ ਆਪੋ-ਆਪਣਾ ਹੱਕ ਬਣਾਇਆ ਹੈ।

Get the latest update about Karachi News, check out more about True Scoop News, Business News, News In Punjabi & Tomato Price

Like us on Facebook or follow us on Twitter for more updates.