ICC World Cup 2019 : ਪਾਕਿਸਤਾਨ ਨੇ ਰੱਚਿਆ ਇਤਿਹਾਸ, ਬਣਾਇਆ ਵਰਲਡ ਰਿਕਾਰਡ

ਬੀਤੇ ਦਿਨ ਟ੍ਰੇਂਟ ਬ੍ਰਿਜ 'ਤੇ ਇਕ ਵਾਰ ਫਿਰ ਦੌੜਾਂ ਦਾ ਮੀਂਹ ਵਰ੍ਹਿਆ ਅਤੇ ਇਕ ਵਾਰ ਫਿਰ ਉੱਥੇ ਦੋਹਾਂ ਟੀਮਾਂ ਆਹਮੋ-ਸਾਹਮਣੇ ਸਨ— ਇੰਗਲੈਂਡ ਅਤੇ ਪਾਕਿਸਤਾਨ। ਕੁਝ ਹੀ ਦਿਨਾਂ...

ਮੁੰਬਈ— ਬੀਤੇ ਦਿਨ ਟ੍ਰੇਂਟ ਬ੍ਰਿਜ 'ਤੇ ਇਕ ਵਾਰ ਫਿਰ ਦੌੜਾਂ ਦਾ ਮੀਂਹ ਵਰ੍ਹਿਆ ਅਤੇ ਇਕ ਵਾਰ ਫਿਰ ਉੱਥੇ ਦੋਹਾਂ ਟੀਮਾਂ ਆਹਮੋ-ਸਾਹਮਣੇ ਸਨ— ਇੰਗਲੈਂਡ ਅਤੇ ਪਾਕਿਸਤਾਨ। ਕੁਝ ਹੀ ਦਿਨਾਂ ਪਹਿਲਾਂ ਵਨ-ਡੇਅ ਸੀਰੀਜ਼ ਦੌਰਾਨ ਇਸੇ ਮੈਦਾਨ 'ਤੇ ਪਾਕਿਸਤਾਨ ਨੇ 340 ਦੌੜਾਂ ਦਾ ਸਕੋਰ ਖੜਾ ਕੀਤਾ ਸੀ ਅਤੇ ਇੰਗਲੈਂਡ ਨੇ ਉਸ ਸਕੋਰ ਨੂੰ ਚੇਂਜ ਕਰਕੇ ਜਿੱਤ ਹਾਸਲ ਕਰ ਲਈ ਸੀ। ਅੱਜ ਫਿਰ ਪਾਕਿਸਤਾਨ ਦੀ ਟੀਮ ਬੱਲੇਬਾਜ਼ੀ ਕਰਨ ਉੱਤਰੀ ਪਰ ਇਸ ਵਾਰ ਗੱਲ ਵਿਸ਼ਵ ਕੱਪ ਦੀ ਸੀ ਅਤੇ ਪਿਛਲੇ ਮੈਚ 'ਚ ਵੈਸਟਇੰਡੀਜ਼ ਵਿਰੁੱਧ 105 ਦੌੜਾਂ 'ਤੇ ਸਿਮਟਨ ਵਾਲੀ ਪਾਕਿਸਤਾਨੀ ਟੀਮ ਨੂੰ ਆਪਣੀ ਲਾਜ ਵੀ ਬਚਾਉਣੀ ਸੀ। ਖੈਰ ਪਾਕਿਸਤਨ ਨੇ ਸਿਰਫ ਲਾਜ ਨਹੀਂ ਰੱਖੀ ਬਲਕਿ ਇਕ ਨਵਾਂ ਰਿਕਾਰਡ ਵੀ ਬਣਾ ਦਿੱਤਾ। ਇੰਗਲੈਂਡ ਦੀ ਟੀਮ ਨੇ ਵਿਸ਼ਵ ਕੱਪ 2019 ਦੇ ਇਸ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਨਿਓਤਾ ਦਿੱਤਾ।

ਆਯੋਜਕਾਂ ਨੇ ਆਖਿਰ ਕਿਉਂ ਪਾਕਿ-ਵੈਸਟਇੰਡੀਜ਼ ਵਿਚਕਾਰ ਖੇਡੇ ਗਏ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ

ਪਾਕਿਸਤਾਨੀ ਟੀਮ 'ਚੋਂ ਕਈ ਬੱਲੇਬਾਜ਼ਾਂ ਨੇ ਧਮਾਲ ਮਚਾਇਆ ਅਤੇ ਦੇਖਦੇ-ਦੇਖਦੇ ਇਕ ਨਵਾਂ ਰਿਕਾਰਡ ਖੜਾ ਹੋ ਗਿਆ। ਪਾਕਿਸਤਾਨੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 348 ਦੌੜਾਂ ਦਾ ਵਿਸ਼ਾਲ ਰਿਕਾਰਡ ਸਕੋਰ ਖੜਾ ਕਰ ਦਿੱਤਾ। ਰਿਕਾਰਡ ਇਸ ਲਈ ਕਿਉਂਕਿ ਇਹ ਵਿਸ਼ਵ ਕੱਪ ਇਤਿਹਾਸ 'ਚ ਕ੍ਰਿਕਟ ਦੇ ਜਨਮ-ਦਾਤਾ ਇੰਗਲੈਂਡ ਵਿਰੁੱਧ ਕਿਸੇ ਵੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਸਿੱਧ ਹੋਇਆ।

ਕ੍ਰਿਕਟ ਵਿਸ਼ਵ ਕੱਪ 2019 : ਜਾਣੋ ਤੁਸੀਂ ਕਦੋਂ ਤੇ ਕਿੱਥੇ ਦੇਖ ਸਕਦੇ ਹੋ ਨਿਊਜ਼ੀਲੈਂਡ-ਸ਼੍ਰੀਲੰਕਾ ਦਾ ਮੈਚ

ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਵਿਸ਼ਵ ਕੱਪ 'ਚ ਸਭ ਤੋਂ ਵੱਡਾ ਸਕੋਰ ਆਸਟ੍ਰੇਲੀਆ ਦੇ ਨਾਂ ਦਰਜ ਸੀ। ਆਸਟ੍ਰੇਲੀਆ ਨੇ ਪਿਛਲੇ ਵਿਸ਼ਵ ਕੱਪ (2015) 'ਚ ਮੈਲਬੋਰਨ ਕ੍ਰਿਕਟ ਗ੍ਰਾਊਂਡ 'ਤੇ ਇੰਗਲੈਂਡ ਵਿਰੁੱਧ 50 ਓਵਰ 'ਚ 9 ਵਿਕਟ 'ਤੇ 342 ਦੌੜਾਂ ਦਾ ਸਕੋਰ ਖੜ੍ਹਾ ਕਰਕੇ ਰਿਕਾਰਡ ਬਣਾਇਆ ਸੀ। ਉਸ ਮੈਚ 'ਚ ਆਸਟ੍ਰੇਲੀਆਈ ਟੀਮ ਨੇ ਇੰਗਲੈਂਡ ਨੂੰ 41.5 ਓਵਰ 'ਚ 231 ਦੌੜਾਂ 'ਤੇ ਸਮੇਟਦੇ ਹੋਏ 111 ਦੌੜਾਂ ਨਾਲ ਵਿਸ਼ਾਲ ਜਿੱਤ ਦਰਜ ਕੀਤੀ ਸੀ।

Get the latest update about Sports Punjabi News, check out more about ICC World Cup 2019 Pakistan vs England, Latest Sports News, Online Sports News & News In Punjabi

Like us on Facebook or follow us on Twitter for more updates.