ਤੁਸੀਂ ਪਾਲਕ ਪਨੀਰ ਦਾ ਬਹੁਤ ਖਾਧਾ ਹੋਵੇਗਾ, ਹੁਣ ਖਾਓ ਪਾਲਕ ਕੋਫਤਾ ਕਰੀ, ਜਾਣੋ ਬਣਾਉਣ ਦੀ ਵਿਧੀ

ਪਾਲਕ ਦਾ ਸਾਗ, ਪਾਲਕ ਦਾ ਪਨੀਰ ਅਤੇ ਪਾਲਕ ਪਰਾਠਾ ਤਾਂ ਤੁਸੀਂ ...

ਨਵੀਂ ਦਿੱਲੀ — ਪਾਲਕ ਦਾ ਸਾਗ, ਪਾਲਕ ਦਾ ਪਨੀਰ ਅਤੇ ਪਾਲਕ ਪਰਾਠਾ ਤਾਂ ਤੁਸੀਂ ਕਈ ਵਾਰ ਬਣਾਇਆ ਹੋਵੇਗਾ। ਹੁਣ ਤੁਸੀਂ ਬਣਾਓ ਪਾਲਕ ਦੇ ਕੋਫਤੇ ਉਹ ਵੀ ਪਾਲਕ ਦੀ ਗ੍ਰੇਵੀ 'ਚ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ...

ਤੁਸੀਂ ਪਕੌੜੇ ਜਾਂ ਫ੍ਰੈਂਚ ਫ੍ਰਾਈ ਤਾਂ ਬਹੁਤ ਖਾਧੇ ਹੋਣਗੇ, ਹੁਣ ਖਾਓ ਹੈਸ਼ ਬ੍ਰਾਊਨਜ਼, ਜਾਣੋ ਰੇਸਿਪੀ

ਸਮੱਗਰੀ —
ਰਿਫਾਇੰਡ ਆਇਲ - 1 ਟੇਬਲਸਪੂਨ
ਅਦਰਕ ਦਾ ਪੇਸਟ- 1 ਟੀਸਪੂਨ
ਪਾਲਕ- 50 ਗ੍ਰਾਮ
ਨਮਕ- ਸੁਆਦਅਨੁਸਾਰ
ਬਾਦਾਮ-5 ਤੋਂ 6
ਸੁੱਕਾ ਆਲੂ ਬੁਖਾਰਾ-5
ਆਲੂ-1
ਜਾਇਤਰੀ ਪਾਊਡਰ-10 ਗ੍ਰਾਮ
ਸਰ੍ਹੋਂ ਦਾ ਤੇਲ
ਚਿੱਟੇ ਤਿਲ- 10 ਗ੍ਰਾਮ
ਲਾਲ ਕਸ਼ਮੀਰੀ ਮਿਰਚ-1 ਟੀਸਪੂਨ
ਪਿਆਜ਼-1
ਦੇਸੀ ਘਿਓ-2 ਟੇਬਲਸਪੂਨ
ਕਾਲਾ ਜੀਰਾ-1 ਟੀਸਪੂਨ
ਹਰੀਆਂ ਮਿਰਚਾਂ -2
ਕੜੀ ਪੱਤਾ-3
ਅਖਰੋਟ-1 ਚਮਚ
ਕਾਜੂ- 4 ਤੋਂ 5
ਪਨੀਰ- 200 ਗ੍ਰਾਮ
ਦਾਲ ਚੀਨੀ ਪਾਊਡਰ- 1 ਟੀਸਪੂਨ
ਮੈਦਾ- 1 ਚਮਚ
ਰੋਸਟਿਡ ਮੂੰਗਵਲੀ-1 ਮੁੱਠੀ
ਧਨੀਆ ਬੀਜ਼-1 ਚਮਚ
ਨਾਰੀਅਲ-1 ਕੱਦੂਕਸ ਕੀਤਾ ਹੋਇਆ
ਹਲਦੀ-1 ਟੀਸਪੂਨ
ਲਸਣ- 5 ਕਲੀਆਂ

ਕੀ ਤੁਸੀਂ ਕਦੀ ਖਾਦੇ ਨੇ ਮੈਗੀ ਦੇ ਪਕੌੜੇ, ਜੇ ਨਹੀਂ ਤਾਂ ਜਾਣੋ ਬਣਾਉਣ ਦੀ ਵਿਧੀ
ਵਿਧੀ —
ਇਕ ਪੈਨ 'ਚ ਤੇਲ ਗਰਮ ਕਰੋ, ਹੁਣ ਉਸ 'ਚ ਜੀਰਾ ਪਾ ਕੇ ਭੁੰਨੋ। ਨਾਲ ਹੀ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਪਾ ਦਿਓ। ਉਸ ਤੋਂ ਬਾਅਦ ਪਾਲਕ ਬਾਰੀਕ ਕੱਟ ਕੇ ਪਾ ਦਿਓ ਅਤੇ 3 ਤੋਂ 5 ਮਿੰਟ ਤੱਕ ਭੁੰਨੋ। ਹੁਣ ਬਾਰੀਕ ਕੱਟੇ ਹੋਏ ਅਖਰੋਟ, ਬਾਦਾਮ, ਕਾਜੂ ਅਤੇ ਸੁੱਕਿਆ ਆਲੂ ਬੁਖਾਰਾ ਵੀ ਪਾ ਦਿਓ। ਇਕ ਕਟੋਰੀ 'ਚ ਪਨੀਰ, ਉਬਲਿਆ ਹੋਇਆ ਆਲੂ, ਦਾਲ ਚੀਨੀ, ਜਯਤਰੀ ਪਾਊਡਰ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪੂਰੇ ਮਟੀਰੀਅਲ ਦੀ ਛੋਟੀਆਂ-ਛੋਟੀਆਂ ਬਾਲਸ ਬਣਾ ਲਓ ਅਤੇ ਉਨ੍ਹਾਂ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਤੇਲ 'ਚ ਤਲੋ। ਇਕ ਬਲੇਂਡਰ 'ਚ ਮੂੰਗਫਲੀ, ਚਿੱਟੇ ਤਿਲ, ਧਨੀਏ ਦੇ ਬੀਜ਼, ਜੀਰਾ, ਕਸ਼ਮੀਰੀ ਲਾਲ ਮਿਰਚ, ਕਾਜੂ, ਹਲਦੀ ਅਤੇ ਕੋਕੋਨਟ ਪਾ ਕੇ ਚੰਗੀ ਤਰ੍ਹ੍ਹਾਂ ਬਲੈਂਡ ਕਰੋ ਅਤੇ ਇਕ ਸਮੂਦ ਪੇਸਟ ਤਿਆਰ ਕਰ ਲਓ। ਇਕ ਅਲੱਗ ਪੈਨ 'ਚ ਘਿਓ ਗਰਮ ਕਰੋ, ਉਸ 'ਚ ਬਾਰੀਕ ਕੱਟਿਆ ਸਲਣ ਅਤੇ ਪਿਆਜ਼ ਪਾ ਕੇ ਗੋਲਡਨ ਬ੍ਰਾਊਨ ਹੋਣ ਤੱਕ ਉਨ੍ਹਾਂ ਨੂੰ ਭੁੰਨੋ। ਉਸ ਤੋਂ ਬਾਅਦ ਬਾਰੀਕ ਕੱਟਿਆ ਅਦਰਕ ਪਾਓ ਅਤੇ ਪਿਸੇ ਹੋਏ ਮਸਾਲੇ ਪਾ ਦਿਓ ਅਤੇ ਹਲਕੀ ਆਂਚ 'ਤੇ ਇਨ੍ਹਾਂ ਨੂੰ ਭੁੰਨੋ। ਹੁਣ 500 ਮਿ.ਲੀ. ਦੇ ਕਰੀਬ ਪਾਣੀ ਪਾਓ ਅਤੇ 20 ਤੋਂ 25 ਮਿੰਟ ਤੱਕ ਇਸ ਨੂੰ ਬਣਨ ਦਿਓ। ਹੁਣ ਤਿਆਰ ਪਿਊਰੀ ਨੂੰ ਛਾਨਣੀ 'ਚ ਛਾਣ ਕੇ ਕੋਫਤਿਆਂ ਦੇ ਉੱਪਰ ਪਾ ਦਿਓ। ਹੁਣ ਇਨ੍ਹਾਂ ਨੂੰ ਗਰਮਾ-ਗਰਮ ਸਰਵ ਕਰੋ।

Get the latest update about Punjabi News, check out more about Food News, Cooking Tips, Palak Kofta Curry & Cooking Recipe

Like us on Facebook or follow us on Twitter for more updates.