ਅਜਿਹੇ ਹੱਥਾਂ ਵਾਲੇ ਲੋਕ ਹੁੰਦੇ ਹਨ ਬਹੁਤ ਹੀ ਆਕਰਸ਼ਿਤ!!

ਹੱਥ ਦੀ ਬਣਾਵਟ ਵੀ ਵਿਅਕਤੀ ਦੀ ਕਿਸਮਤ ਦੇ ਬਾਰੇ 'ਚ ਬਹੁਤ ਕੁਝ ਇਸ਼ਾਰਾ ...

ਨਵੀਂ ਦਿੱਲੀ — ਹੱਥ ਦੀ ਬਣਾਵਟ ਵੀ ਵਿਅਕਤੀ ਦੀ ਕਿਸਮਤ ਦੇ ਬਾਰੇ 'ਚ ਬਹੁਤ ਕੁਝ ਇਸ਼ਾਰਾ ਕਰਦੀ ਹੈ। ਜੇਕਰ ਹਥੇਲੀ ਵਿਚਕਾਰ ਦਾ ਹਿੱਸਾ ਦਬਿਆ ਹੋਇਆ ਅਤੇ ਡੂੰਘਾ ਹੋਵੇ, ਨਾਲ ਹੀ ਸੂਰਜ ਅਤੇ ਗੂਰੁ ਪਰਵਤ ਪੁਸ਼ਟ, ਮਜ਼ਬੂਤ ਅਤੇ ਉਭਰੇ ਹੋਏ ਹੋਣ, ਕਿਸਮਤ ਰੇਖਾ ਸ਼ਨੀ ਪਰਵਤ ਦੇ ਮੂਲ ਨੂੰ ਛੂਹਦੀ ਹੋਵੇ ਤਾਂ ਇਸ ਸਥਿਤੀ 'ਚ ਹੱਥ 'ਚ ਸ਼ੁੱਭ ਯੋਗ ਬਣਦਾ ਹੈ। ਜਿਸ ਵਿਅਕਤੀ ਦੇ ਹੱਥ 'ਚ ਇਹ ਯੋਗ ਬਣਦਾ ਹੈ ਉਹ ਸ਼ਾਨਦਾਰ ਅਤੇ ਉਚ ਪੱਦਵੀ ਸ਼ਖਸੀਅਤ ਦਾ ਧਨੀ ਹੁੰਦਾ ਹੈ। ਉਸ ਦੇ ਜੀਵਨ 'ਚ ਖੁਸ਼ਹਾਲੀ ਅਤੇ ਆਰਥਿਕ ਸੁੱਖ ਸਹੂਲਤਾਵਾਂ ਦੀ ਕੋਈ ਕਮੀ ਨਹੀਂ ਰਹਿੰਦੀ। ਉਨ੍ਹਾਂ ਨੂੰ ਜੀਵਨ 'ਚ ਤਰੱਕੀ ਮਿਲਦੀ ਹੈ। ਉਹ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰਨ ਵਾਲਾ ਹੁੰਦਾ ਹੈ। ਅਜਿਹਾ ਵਿਅਕਤੀ ਬੇਹੱਦ ਆਕਰਸ਼ਿਤ ਹੁੰਦਾ ਹੈ। ਉਸ ਦੇ ਜੀਵਨ 'ਚ ਵਿਰੋਧੀ ਲਿੰਗੀ ਵਿਅਕਤੀਆਂ ਦੀ ਇਨ੍ਹਾਂ ਦੇ ਜੀਵਨ 'ਚ ਭਰਮਾਰ ਹੁੰਦੀ ਹੈ।

ਅੱਜ ਸ਼ਟਤਿਲਾ ਏਕਾਦਸ਼ੀ ਵਾਲੇ ਦਿਨ ਇਸ ਤਰ੍ਹਾਂ ਕਰੋ ਭਗਵਾਨ ਵਿਸ਼ਨੂ ਦੀ ਪੂਜਾ, ਖੁੱਲ੍ਹੇਗੀ ਕਿਸਮਤ

ਪੰਡਿਤ ਅਭਿ ਭਾਰਦਭਾਜ ਅਨੁਸਾਰ ਜੇਕਰ ਦੋਵਾਂ ਹੱਥਾਂ 'ਚ ਕਿਸਮਤ ਰੇਖਾ ਮਨੀਬੰਧ ਤੋਂ ਸ਼ੁਰੂ ਹੋ ਕੇ ਸਿੱਧੀ ਸ਼ਨੀ ਪਰਵਤ 'ਤੇ ਜਾਂਦੀ ਹੋਵੇ ਅਤੇ ਸੂਰਜ ਪਰਵਤ ਵਿਕਸਿਤ, ਲਾਲਿਮਾ ਲਈ ਹੋਇਆ ਹੋਵੇ ਅਤੇ ਉਸ 'ਤੇ ਸੂਰਜ ਰੇਖਾ ਵੀ ਬਿਨ੍ਹਾਂ ਕੱਟੀ-ਫੱਟੀ, ਪਤਲੀ ਅਤੇ ਸਪੱਸ਼ਟ ਹੋਵੇ, ਨਾਲ ਹੀ ਦਿਮਾਗ ਦੀ ਰੇਖਾ, ਦਿਲ ਦੀ ਰੇਖਾ ਅਤੇ ਉਮਰ ਰੇਖਾ ਸਪੱਸ਼ਟ ਹੋਵੇ ਤਾਂ ਇਸ ਨੂੰ ਗਜਲਛਮੀ ਯੋਗ ਕਿਹਾ ਜਾਂਦਾ ਹੈ। ਜਿਸ ਵਿਅਕਤੀ ਦੇ ਹੱਥ 'ਚ ਇਹ ਯੋਗ ਹੁੰਦਾ ਹੈ ਉਹ ਸਾਧਾਰਣ ਪਰਿਵਾਰ 'ਚ ਜਨਮ ਲੈ ਕੇ ਵੀ ਆਪਣੇ ਸ਼ੁੱਭ ਕਰਮਾਂ ਨਾਲ ਉੱਚੇ ਪੱਧਰ ਦਾ ਜੀਵਨ ਜਿਊਂਦਾ ਹੈ। ਉਸ ਦੇ ਜੀਵਨ 'ਚ ਸਨਮਾਨ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਉਹ ਹਮੇਸ਼ਾਂ ਤਰੱਕੀ ਅਤੇ ਸੁੱਖ ਭੋਗਦਾ ਹੈ। ਅਜਿਹੇ ਵਿਅਤੀ ਸਮੁੰਦਰ ਪਾਰ ਵਪਾਰ ਕਰਦੇ ਹਨ ਅਤੇ ਜੇਕਰ ਨੌਕਰੀਪੇਸ਼ਾ ਹੈ ਤਾਂ ਉਹ ਉੱਚ ਅਹੁੱਦਿਆਂ 'ਤੇ ਆਸਾਨੀ ਨਾਲ ਪਹੁੰਚ ਜਾਂਦੇ ਹਨ। ਅਜਿਹੇ ਵਿਅਕਤੀ ਦੇ ਜੀਵਨ 'ਚ ਕੋਈ ਕਮੀ ਨਹੀਂ ਰਹਿੰਦੀ ਅਤੇ ਸੁੰਦਰ ਜੀਵਨਸਾਥੀ ਦਾ ਸਾਥ ਮਿਲਦਾ ਹੈ।

Get the latest update about Punjabi News, check out more about Deep, True Scoop News, Astrology News & Lifestyle News

Like us on Facebook or follow us on Twitter for more updates.