ਹਰਿਆਣਾ— ਅੱਜ ਸਵੇਰੇ ਸਿਲਾਪੁਰ ਨੋਇਡਾ ਤੋਂ ਧੀ ਦੀ ਮੌਤ ਦਾ ਸੋਗ ਮਨਾਉਣ ਆਏ ਪਰਿਵਾਰ ਦੀ ਪਾਣੀਪਤ ਨਜ਼ਦੀਕ ਸੜਕ ਹਾਦਸੇ 'ਚ ਮੌਤ ਹੋ ਗਈ| ਦੱਸ ਦਈਏ ਕਿ ਇਕ ਤੇਜ਼ ਰਫਤਾਰ ਟਰੱਕ ਨੇ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਲੈ ਲਈ ਹੈ|
ਜਾਣਕਾਰੀ ਮੁਤਾਬਕ, ਅੱਜ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਪੁਲਸ ਲਾਈਨ ਨਜ਼ਦੀਕ ਇਕ ਤੇਜ਼ ਰਫਤਾਰ ਟਰੱਕ ਨੇ ਈਕੋ ਗੱਡੀ ਨੂੰ ਟੱਕਰ ਮਾਰੀ , ਜਿਸ ਵਿੱਚ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ| ਹਾਦਸੇ ਦੇ ਤੁਰੰਤ ਬਾਅਦ ਡਰਾਈਵਰ ਟਰੱਕ ਛੱਡ ਕੇ ਫ਼ਰਾਰ ਹੋ ਗਿਆ| ਦੱਸ ਦਈਏ ਕਿ 'ਚ ਮਰਨ ਵਾਲਿਆਂ 'ਚ 1 ਸਾਲ ਦੀ ਬੱਚੀ, 2 ਔਰਤਾਂ ਅਤੇ ਡਰਾਈਵਰ ਸਮੇਤ 5 ਸਾਲ ਦਾ ਬੱਚਾ ਵੀ ਸ਼ਾਮਲ ਹੈ| ਜਦਕਿ ਇਕ ਬਜ਼ੁਰਗ ਅਤੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ|
ਜਾਣਕਾਰੀ ਮੁਤਾਬਕ, ਬੇਟੀ ਦੀ ਮੌਤ ਦੀ ਖ਼ਬਰ ਸੁਣ ਕੇ ਇਹ ਪਰਿਵਾਰ ਨੋਇਡਾ ਦੇ ਸਿਲਾਪੁਰ ਤੋਂ ਹਰਿਆਣਾ ਦੇ ਕੈਥਲ ਜ਼ਿਲੇ ਦੇ ਰਸਤੇ ਖਨੌਰੀ ਪੰਜਾਬ ਜਾ ਰਿਹਾ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ | ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਫਰਾਰ ਟਰੱਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਪੁਲਸ ਨੇ ਸਾਰੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪਾਣੀਪਤ ਦੇ ਜਨਰਲ ਹਸਪਤਾਲ 'ਚ ਜਮਾ ਕਰਵਾ ਦਿੱਤਾ ਹੈ |