ਪਰੇਡ ਕਰ ਰਹੇ ਪੁਲਸ ਕਰਮਚਾਰੀ ਦੇ ਬਾਂਦਰ ਨੇ ਮਾਰੀ ਲੱਤ, ਦੇਖੋਂ ਵੀਡੀਓ

ਟਵਿੱਟਰ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਲੰਗੂਰ ਪੁਲਸ ਪਰੇਡ 'ਚ ਪਹੁੰਚਿਆ ...

ਨਵੀਂ ਦਿੱਲੀ —  ਟਵਿੱਟਰ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਲੰਗੂਰ ਪੁਲਸ ਪਰੇਡ 'ਚ ਪਹੁੰਚਿਆ ਅਤੇ ਪਰੇਡ ਕਰ ਰਹੇ ਪੁਲਸ ਮੁਲਾਜ਼ਮ ਨੂੰ ਜ਼ੋਰਦਾਰ ਲੱਤ ਮਾਰੀ। ਉਸ ਨੇ ਇੰਨੀ ਜ਼ੋਰ ਨਾਲ ਲੱਤ ਮਾਰੀ ਕਿ ਪੁਲਸ ਵਾਲਾ ਸੰਤੁਲਨ ਗੁਆ ਬੈਠਾ ਅਤੇ ਡਿੱਗਦੇ-ਡਿੱਗਦੇ ਬਚਿਆ। ਦੱਸ ਦੱਈਏ ਕਿ ਟਵਿੱਟਰ 'ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਹਰਿਆਣਾ ਕੈਡਰ ਦੇ ਆਈਪੀਐਸ ਅਧਿਕਾਰੀ ਪੰਕਜ ਨੈਨ ਨੇ ਸ਼ੇਅਰ ਕੀਤਾ ਹੈ। ਇਸ ਮਜ਼ੇਦਾਰ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ ਜਦੋਂ ਤੁਸੀ ਚੰਗੀ ਤਰ੍ਹਾਂ ਪਰੇਡ ਨਹੀਂ ਕਰਦੇ ਤਾਂ ਠੀਕ ਇਸੇ ਤਰ੍ਹਾਂ ਤੁਹਾਡਾ ਪਰੇਡ ਇੰਸਟਰੱਕਟਰ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਇਸ ਦੇ ਨਾਲ ਇੱਕ ਹਾਸੇ ਵਾਲੀ ਇਮੋਜੀ ਵੀ ਪੋਸਟ ਕੀਤੀ। ਇਹ ਵੀਡੀਓ 31 ਜਨਵਰੀ ਨੂੰ ਸ਼ੇਅਰ ਕੀਤੀ ਗਈ ਹੈ। ਇਹ ਵੀਡੀਓ ਕਦੋਂ ਅਤੇ ਕਿੱਥੇ ਦੀ ਹੈ, ਇਸ ਬਾਰੇ ਹਾਲੇ ਪਤਾ ਨਹੀਂ ਲੱਗਿਆ ਹੈ।
 

This is how exactly your Ustad ( drill instructor ) wants to act, when you don't do good drill 🤣🤣 pic.twitter.com/BMAhajA4bp

— Pankaj Nain IPS (@ipspankajnain) January 30, 2020

ਇਨਸਾਫ ਦਾ ਇੰਤਜ਼ਾਰ ਬਰਕਰਾਰ, ਇਕ ਵਾਰ ਫਿਰ ਟਲੀ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ

ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ 13 ਹਜ਼ਾਰ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ ਅਤੇ 255 ਰੀਟਵੀਟ ਹੋਏ ਹਨ। ਲੋਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ ਅਤੇ ਉਨ੍ਹਾਂ ਨੇ ਕਈ ਮਜ਼ੇਦਾਰ ਕੁਮੈਂਟ ਵੀ ਕੀਤੇ। ਕੁਝ ਲੋਕਾਂ ਨੇ ਦੱਸਿਆ ਕਿ ਪੁਲਿਸ ਵਾਲਾ ਲਾਈਨ ਤੋਂ ਬਾਹਰ ਸੀ। ਸ਼ਾਇਦ ਇਸੇ ਕਾਰਨ ਲੰਗੂਰ ਨੇ ਲੱਤ ਮਾਰ ਕੇ ਉਸ ਨੂੰ ਅੰਦਰ ਕੀਤਾ। ਇਕ ਯੂਜਰ ਨੇ ਲਿਖਿਆ ਕਿ ਲੰਗੂਰ ਨੂੰ ਸਜ਼ਾ ਦੇਣ ਦੀ ਬਜਾਏ ਇਨਾਮ ਦੇਣਾ ਚਾਹੀਦਾ ਹੈ, ਕਿਉਂਕਿ ਉਸ ਨੇ ਪੁਲਿਸ ਵਾਲੇ ਦੀ ਗਲਤੀ ਨੂੰ ਸੁਧਾਰਿਆ ਹੈ।

ਕੋਰੋਨਾ ਵਾਇਰਸ ਤੋਂ ਬਚਣ ਦਾ ਇਹ ਹੈ ਅਜੀਬੋ-ਗਰੀਬ ਤਰੀਕਾ

Get the latest update about Policeman Parading, check out more about Hit Leg, Parade, Monkey & True Scoop News

Like us on Facebook or follow us on Twitter for more updates.