ਸੰਸਦ 'ਚ ਭੜਕੀ ਹੈਦਰਾਬਾਦ ਗੈਂਗਰੇਪ ਕਾਂਡ 'ਤੇ ਹਰਸਿਮਰਤ ਕੌਰ ਨੇ ਕਿਹਾ ...

ਹੈਦਰਾਬਾਦ ਕੋਲ ਇਸ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਫਿਰ ਉਸ ਦੇ ਕਤਲ ਨੂੰ ਲੈ ਕੇ ਪੂਰੇ ਦੇਸ਼ ...

ਨਵੀਂ ਦਿੱਲੀ — ਹੈਦਰਾਬਾਦ ਕੋਲ ਇਸ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਫਿਰ ਉਸ ਦੇ ਕਤਲ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸਾ ਫੈਲਿਆ ਹੋਇਆ ਹੈ। ਲੋਕ ਇਨਸਾਫ ਦਿਵਾਉਣ ਲਈ ਸੜਕਾਂ 'ਤੇ ਉਤਰੇ ਹੋਏ ਹਨ ਅਤੇ ਜਮ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਕਾਰ ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਬੇਟੀਆਂ ਨੂੰ ਸੁਰੱਖਿਆਂ ਦੇਣ 'ਚ ਫੇਲ ਹੋ ਰਹੇ ਹਾਂ। ਜਾਣਕਾਰੀ ਅਨੁਸਾਰ ਬਲਾਤਕਾਰ ਦੀਆਂ ਘਟਨਾਵਾਂ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਅੱਜਕਲ੍ਹ ਬੱਸਾਂ 'ਚ ਕਿਸ ਤਰ੍ਹਾਂ ਛੇੜ-ਛਾੜ ਹੁੰਦੀ ਹੈ ਅਤੇ ਉਹ ਆਪਣੀਆਂ ਬੇਟੀਆਂ ਨੂੰ ਸੁਰੱਖਿਆ ਦੇਣ 'ਚ ਅਸਫਲ ਹੋ ਰਹੀ ਹੈ। ਨਿਰਭੈਕਾਂਡ ਤੋਂ ਬਾਅਦ ਵੀ ਉਹ ਸਭ ਹੋ ਰਿਹਾ ਹੈ ਕਿਉਂਕਿ ਦੋਸ਼ੀਆਂ ਨੂੰ ਪਤਾ ਹੈ ਕਿ ਜੋ ਮਰਜ਼ੀ ਉਹ ਕਰ ਲੈਣ ਕਾਨੂੰਨ ਉਨ੍ਹਾਂ ਕੋਲ ਪਹੁੰਚ ਨਹੀਂ ਸਕਦਾ।

ਦੇਸ਼ 'ਚ ਹਰ ਸਾਲ 70 ਲੱਖ ਹੋ ਰਹੀਆਂ ਹਨ ਮੌਤਾਂ, ਇਸ 'ਚ 6 ਲੱਖ ਬੱਚੇ ਵੀ ਸ਼ਾਮਲ : ਰਿਪੋਰਟ

ਉਨ੍ਹਾਂ ਨੇ ਕਿਹਾ ਹੈ ਕਿ ਮੈਂ ਕਹਾਂਗੀ ਕਿ ਕਾਨੂੰਨ ਵਿਵਸਥਾ ਨੂੰ ਆਊਟ ਆਫ ਬਾਕਸ ਸੋਚ ਕੇ ਜੋ ਪੀੜਤਾ ਦੀ ਉਮਰ ਹੈ, ਉਂਨੇ ਮਹੀਨਿਆਂ ਦੇ ਅੰਦਰ ਸੁਣਵਾਈ ਕਰਕੇ ਕੇਸ ਰਫਾ-ਦਫਾ ਕਰੋ, ਜਿੰਨੀ ਛੋਟੀ ਬੱਚੀ ਹੋਵੇ, ਉਂਨੇ ਜਲਦੀ ਕੇਸ 'ਚ ਸੁਣਵਾਈ ਕਰਕੇ ਮਾਮਲੇ ਨੂੰ ਰਫਾ-ਦਫਾ ਕਰੋ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪੁਲਿਸ ਨੂੰ ਅਜਿਹੇ ਮਾਮਲਿਆਂ ਦੀ ਕੋਈ ਪਰਵਾਹ ਨਹੀਂ ਹੈ। ਕੇਂਦਰੀ ਮੰਤਰੀ ਨੇ ਜਯਾ ਬੱਚਨ ਵੱਲੋਂ ਰਾਜ ਸਭਾ 'ਚ ਦਿੱਤੇ ਗਏ ਲਿਚਿੰਗ ਦੇ ਬਿਆਨ ਦਾ ਇਸ਼ਾਰਿਆਂ-ਇਸ਼ਾਰਿਆਂ 'ਚ ਸਮਰਥਨ ਕੀਤਾ ਅਤੇ ਕਿਹਾ ਲੋਕ ਪੁਲਿਸ ਕੋਲ ਨਾ ਜਾ ਕੇ ਖੁਦ ਹੀ ਕਾਨੂੰਨ ਨੂੰ ਹੱਥ 'ਚ ਲੇ ਰਹੇ ਹਨ। ਹੁਣ ਸੰਸਦ ਮੈਂਬਰ ਵੀ ਇਸ ਫੀਲਿੰਗ 'ਚ ਆ ਗਏ ਹਨ ਕਿ ਪੁਲਿਸ ਕੁਝ ਵੀ ਨਹੀਂ ਕਰ ਰਹੀ ਹੈ, ਕਾਨੂੰਨ ਕੁਝ ਨਹੀਂ ਕਰ ਰਿਹਾ ਹੈ, ਅਸੀਂ ਖੁਦ ਹੀ ਕਰ ਲਈਏ ਤਾਂ ਬਿਲਕੁਲ ਸਿਸਟਮ ਅਸਫਲ ਹੋਇਆ ਹੈ।

Get the latest update about News In Punjabi, check out more about Parliament Hyderabad Gang Rape Case Harsimrat Kaur Badal, True Scoop News, Protecting Our Daughters Women & National News

Like us on Facebook or follow us on Twitter for more updates.