ਪਠਾਨਕੋਟ: ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ, ਮਹਿਲਾ ਦੀ ਮੌਤ ਤੋਂ 5 ਮਹੀਨੇ ਬਾਅਦ ਪੁਲਿਸ ਨੇ ਕੇਸ ਕੀਤਾ ਦਰਜ਼

ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੋਈ ਮੌਤ 5 ਮਹੀਨੇ ਬਾਅਦ ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਸੰਬਰ 2021 ਨੂੰ ਹੀ ਪੁਲਿਸ ਕੋਲ ਪਹੁੰਚਿਆ ਸੀ, ਪਰ ਜਾਂਚ ਕਰਨ ਅਤੇ ਡਾਕਟਰ ਦੀ ਰਾਏ ਲੈਣ ਵਿੱਚ ਸਮਾਂ ਲੱਗ ਗਿਆ...

ਪਠਾਨਕੋਟ : ਜਿਲ੍ਹੇ 'ਚ ਵਾਪਰੀ ਇਸ ਘਟਨਾ ਦੇ ਪੰਜ ਮਹੀਨਿਆਂ ਬਾਅਦ ਇੱਕ ਔਰਤ ਦੀ ਮੌਤ ਹੋਣ ਤੇ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ। ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੋਈ ਮੌਤ 5 ਮਹੀਨੇ ਬਾਅਦ ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਸੰਬਰ 2021 ਨੂੰ ਹੀ ਪੁਲਿਸ ਕੋਲ ਪਹੁੰਚਿਆ ਸੀ, ਪਰ ਜਾਂਚ ਕਰਨ ਅਤੇ ਡਾਕਟਰ ਦੀ ਰਾਏ ਲੈਣ ਵਿੱਚ ਸਮਾਂ ਲੱਗ ਗਿਆ।

ਜਾਣਕਾਰੀ ਮੁਤਾਬਿਕ ਦਸੰਬਰ 2021 ਨੂੰ ਜੰਮੂ-ਕਸ਼ਮੀਰ ਦੇ ਕਠੂਆ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਪਤਨੀ ਵੀਨਾ ਦੇਵੀ ਦੀ ਤਬੀਅਤ 2 ਅਗਸਤ 2021 ਨੂੰ ਵਿਗੜ ਗਈ ਸੀ। ਉਹ ਉਨ੍ਹਾਂ ਨੂੰ ਪਠਾਨਕੋਟ ਦੀ ਇੰਦਰਾ ਕਲੋਨੀ ਵਿਖੇ ਡਾਕਟਰ ਅਸ਼ਵਨੀ ਕਪੂਰ ਕੋਲ ਚੈੱਕਅਪ ਲਈ ਲੈ ਕੇ ਆਏ। ਪੇਟ ਵਿੱਚ ਰਸੋਲੀ ਦੀ ਸ਼ਿਕਾਇਤ ਤੋਂ ਬਾਅਦ ਡਾਕਟਰ ਨੇ ਬੱਚੇਦਾਨੀ ਦੇ ਅਪਰੇਸ਼ਨ ਬਾਰੇ ਦੱਸਿਆ। ਉਸ ਦੀ 3 ਅਗਸਤ ਨੂੰ ਸਰਜਰੀ ਹੋਈ ਅਤੇ 7 ਅਗਸਤ ਨੂੰ ਛੁੱਟੀ ਦੇ ਦਿੱਤੀ ਗਈ। ਆਪ੍ਰੇਸ਼ਨ ਤੋਂ ਬਾਅਦ ਪਤਨੀ ਨੂੰ ਪੇਟ 'ਚ ਦਰਦ ਦੀ ਸ਼ਿਕਾਇਤ ਹੋਣ ਲੱਗੀ। ਡਾਕਟਰ ਨਾਲ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਉਹ ਦਵਾਈ ਭੇਜਦਾ ਰਿਹਾ।

10 ਦਸੰਬਰ 2021 ਨੂੰ, ਉਸ ਦਾ ਡੀਐਮਸੀ ਹਸਪਤਾਲ, ਲੁਧਿਆਣਾ ਵਿੱਚ ਚੈਕਅੱਪ ਕਰਵਾਇਆ ਤਾਂ ਚੈੱਕਅਪ ਸਕੈਨ ਅਤੇ ਹੋਰ ਟੈਸਟਾਂ ਤੋਂ ਪਤਾ ਲੱਗਿਆ ਕਿ ਪਤਨੀ ਦੇ ਪੇਟ ਵਿੱਚ ਪੱਟੀ ਹੈ। 3 ਅਗਸਤ 2021 ਨੂੰ ਅਪਰੇਸ਼ਨ ਵੇਲੇ ਡਾਕਟਰ ਨੇ ਪਤਨੀ ਵੀਨਾ ਦੇ ਪੇਟ ਵਿੱਚ ਪੱਟੀ ਛੱਡ ਦਿੱਤੀ ਸੀ। ਡਾਕਟਰਾਂ ਨੇ ਤੁਰੰਤ ਅਪਰੇਸ਼ਨ ਕਰ ਕੇ ਪੱਟੀ ਕੱਢ ਦਿੱਤੀ। ਆਪਰੇਸ਼ਨ ਤੋਂ ਬਾਅਦ 12 ਦਸੰਬਰ ਨੂੰ ਉਸ ਦੀ ਪਤਨੀ ਦੀ ਮੌਤ ਹੋ ਗਈ। ਇਸ ਮਗਰੋਂ ਪਠਾਨਕੋਟ ਪੁਲੀਸ ਨਾਲ ਸੰਪਰਕ ਕਰਕੇ ਸ਼ਿਕਾਇਤ ਦਿੱਤੀ।

ਪੁਲਿਸ ਦੇ ਐਸਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਜਾਂਚ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ।ਇਸੇ ਦੇ ਚਲਦਿਆਂ ਸਰਕਾਰੀ ਡਾਕਟਰ ਨਾਲ ਵੀ ਸੰਪਰਕ ਕੀਤਾ ਗਿਆ। ਮੈਡੀਕਲ ਰਿਪੋਰਟ ਦੇ ਆਧਾਰ 'ਤੇ ਹੁਣ 5 ਮਹੀਨਿਆਂ ਬਾਅਦ ਪਠਾਨਕੋਟ ਪੁਲਿਸ ਨੇ ਇੰਦਰਾ ਕਲੋਨੀ ਹਸਪਤਾਲ ਦੇ ਡਾਕਟਰ ਅਸ਼ਵਨੀ ਕਪੂਰ ਖਿਲਾਫ 304-ਏ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਹੈ।

Get the latest update about punjab news, check out more about pathankot indra colony, pathankot, ipc 304 a & punjab police

Like us on Facebook or follow us on Twitter for more updates.