ਪਠਾਨਕੋਟ ਦੀਆਂ ਧੀਆਂ ਨੇ ਵਧਾਇਆ ਮਾਣ, ਫੌਜ 'ਚ ਲੈਫਨੀਨੈਂਟ ਭਰਤੀ

ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਨੇ। ਅਜਿਹਾ ਹੀ ਕੁਝ ਕ

ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਨੇ। ਅਜਿਹਾ ਹੀ ਕੁਝ ਕਰ ਵਖਾਇਆ ਹੈ ਪਠਾਨਕੋਟ ਦੀ 2 ਧੀਆਂ ਨੇ, ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਭਾਰਤੀ ਫੌਜ ਵਿਚ ਜਗ੍ਹਾ ਹਾਸਲ ਕੀਤੀ ਹੈ। ਆਪਣੀ ਮਿਹਨਤ ਸਦਕਾ ਇਨ੍ਹਾਂ ਬੇਟੀਆਂ ਨੇ ਫੌਜ ਵਿਚ ਲੈਫਟੀਨੈਂਟ ਅਹੁਦਾ ਹਾਸਲ ਕੀਤਾ ਹੈ।

ਇਨ੍ਹਾਂ ਧੀਆਂ ਨੂੰ ਅੱਜ ਸ਼ਹੀਦ ਮੱਖਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਸਰਕਾਰੀ ਸਕੂਲ ਵਿਚ ਬੱਚੀਆਂ ਨੂੰ ਪ੍ਰੇਰਨਾ ਦਿੱਤੀ ਕਿ ਸੁਪਨੇ ਉਹ ਹੁੰਦੇ ਹਨ ਜੋ ਉਨ੍ਹਾਂ ਨੂੰ ਸੋਣ ਨਾ ਦੇਣ। ਇਸ ਸਬੰਧੀ ਜਦੋਂ ਇਨ੍ਹਾਂ ਬਹਾਦਰ ਧੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਜਿਸ ਮੁਕਾਮ ਉੱਤੇ ਉਹ ਹਨ, ਉਸ ਦਾ ਸਿਹਰਾ ਉਨ੍ਹਾਂ ਦੇ ਮਾਤਾ ਪਿਤਾ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਥੇ ਆਉਣ ਦਾ ਮੁੱਖ ਮਕਸਦ ਸਕੂਲ ਵਿਚ ਪੜਨ ਵਾਲੀਆਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਜੇਕਰ ਤੁਹਾਡੇ ਹੌਂਸਲੇ ਬੁਲੰਦ ਹਨ ਤਾਂ ਕੁਝ ਵੀ ਹਾਸਲ ਕਰਨਾ ਮੁਸ਼ਕਲ ਨਹੀਂ ਹੈ।


Get the latest update about Pathankots, check out more about daughter, army, recruit & pride

Like us on Facebook or follow us on Twitter for more updates.