ਇਸ ਸਬਜ਼ੀ ਵੇਚਣ ਵਾਲੇ 'ਤੇ ਮਿਹਰਬਾਨ ਹੋਇਆ ਰੱਬ, ਰਾਤੋਂ-ਰਾਤ ਬਣਿਆ ਕਰੋੜਪਤੀ

ਕਹਿੰਦੇ ਹਨ ਕਿ ਜਦੋਂ ਵੀ ਭਗਵਾਨ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹਾਲ ਹੀ 'ਚ ਦੇਖਣ ਨੂੰ ਮਿਲਿਆ ਹੈ ਪਠਾਨਕੋਟ 'ਚ, ਜਿੱਥੇ ਇਕ ਸਬਜ਼ੀ ਦੇ ਆੜ੍ਹਤੀ ਦਾ ਡੇਢ ਕਰੋੜ ਦਾ ਲੋਹੜੀ ਬੰਪਰ ਨਿਕਲਿਆ ਹੈ। ਬੀਤੇ ਦਿਨ ਪੰਜਾਬ...

ਪਠਾਨਕੋਟ— ਕਹਿੰਦੇ ਹਨ ਕਿ ਜਦੋਂ ਵੀ ਭਗਵਾਨ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹਾਲ ਹੀ 'ਚ ਦੇਖਣ ਨੂੰ ਮਿਲਿਆ ਹੈ ਪਠਾਨਕੋਟ 'ਚ, ਜਿੱਥੇ ਇਕ ਸਬਜ਼ੀ ਦੇ ਆੜ੍ਹਤੀ ਦਾ ਡੇਢ ਕਰੋੜ ਦਾ ਲੋਹੜੀ ਬੰਪਰ ਨਿਕਲਿਆ ਹੈ। ਬੀਤੇ ਦਿਨ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਪੰਜਾਬ ਲੋਹੜੀ ਬੰਪਰ ਲਾਟਰੀ ਦੇ ਨਤੀਜੇ ਦੌਰਾਨ ਦੇਖਣ ਨੂੰ ਮਿਲਿਆ, ਜਿਸ ਨਾਲ ਪੰਜਾਬ ਦੇ ਪਠਾਨਕੋਟ ਦੇ ਇਕ ਪਰਿਵਾਰ ਦੀ ਕਿਸਮਤ ਹੀ ਬਦਲ ਗਈ ਹੈ। ਖ਼ਬਰ ਮੁਤਾਬਕ ਕਰੋੜਪਤੀ ਬਣਿਆ ਗਗਨ ਪਠਾਨਕੋਟ ਦਾ ਰਹਿਣ ਵਾਲਾ ਹੈ, ਜਿਸ ਦਾ ਲੋਹੜੀ ਬੰਪਰ ਲਾਟਰੀ 'ਚ ਡੇਢ ਕਰੋੜ ਦਾ ਪਹਿਲਾ ਇਨਾਮ ਨਿਕਲਿਆ ਹੈ। ਗਗਨ ਕਿੱਤੇ ਵਜੋਂ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਖਾਸ ਗੱਲ ਇਹ ਹੈ ਕਿ ਲਾਟਰੀ ਨਿਕਲਣ ਮਗਰੋਂ ਗਗਨ ਦੇ ਘਰ ਖੁਸ਼ੀ ਦਾ ਡਾਢਾ ਮਾਹੌਲ ਹੈ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਲਗਾਤਾਰ ਵਧਾਈਆਂ ਮਿਲਣ ਦਾ ਦੌਰ ਜਾਰੀ ਹੈ।

ਕੈਪਟਨ ਨੇ ਸਿਆਚਿਨ ਗਲੇਸ਼ੀਅਰ ਵਿਖੇ ਪੰਜਾਬੀ ਸੈਨਿਕ ਦੇ ਦੁਖਦਾਈ ਦੇਹਾਂਤ 'ਤੇ ਜ਼ਾਹਰ ਕੀਤਾ ਦੁੱਖ, ਕੀਤਾ ਵੱਡਾ ਐਲਾਨ

ਡੇਢ ਕਰੋੜ ਦੀ ਲਾਟਰੀ ਨਿਕਲਣ ਤੋਂ ਬਾਅਦ ਗਗਨ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਕੋਲ ਲਾਟਰੀ ਵੇਚਣ ਵਾਲਾ ਇੱਕ ਵਿਅਕਤੀ ਆਇਆ ਸੀ ਜਿਸ ਨੇ ਉਸ ਨੂੰ ਕਿਹਾ ਕਿ ਉਸ ਕੋਲ ਲੋਹੜੀ ਬੰਪਰ ਦੀਆਂ ਕੁੱਝ ਟਿਕਟਾਂ ਬਾਕੀ ਹਨ। ਗਗਨ ਨੇ ਉਕਤ ਵਿਅਕਤੀ ਕੋਲੋਂ 200 ਰੁਪਏ ਦੀ ਇਕ ਲਾਟਰੀ ਬੰਪਰ ਦੀ ਟਿਕਟ ਖਰੀਦ ਲਈ। ਗਗਨ ਨੇ ਅੱਗੇ ਕਿਹਾ ਕਿ ਲਾਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਹੋਰਨਾਂ ਵਾਂਗ ਹੁਣ ਉਸ ਨੂੰ ਵੀ ਡਰਾਅ ਦੇ ਨਤੀਜੇ ਦਾ ਇੰਤਜ਼ਾਰ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਵੱਲੋਂ ਉਂਝ ਹੀ ਖਰੀਦ ਲਈ ਗਈ ਇਹ ਲਾਟਰੀ ਦੀ ਟਿਕਟ ਉਸ ਦੇ ਪਰਿਵਾਰ ਦੀ ਜ਼ਿੰਦਗੀ ਚ ਖੁਸ਼ੀਆਂ ਨਾਲ ਭਰ ਦੇਵੇਗੀ।

ਮਾਂ ਨੇ ਸਿਵਲ ਹਸਪਤਾਲ ਦੇ ਫਰਸ਼ 'ਤੇ ਦਿੱਤਾ ਬੱਚੇ ਨੂੰ ਜਨਮ ਪਰ ਫਿਰ ਵੀ ਨਾ ਸਕੀ ਬਚਾ

Get the latest update about Pathankot Youth Millionaire, check out more about True Scoop News, Punjab Lottery Bumper, Gagan & Pathankot News

Like us on Facebook or follow us on Twitter for more updates.