ਪਟਿਆਲਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਮ ਮਾਲਕ ਤੇ ਜਾਨਲੇਵਾ ਹਮਲਾ ਕਰ ਬਦਮਾਸ਼ ਹੋਏ ਫਰਾਰ

ਜਾਬ ਸਰਕਾਰ ਵਲੋਂ ਜਿਥੇ ਗੁੰਡਾਗਰਦੀ , ਗੁੱਟਬਾਜ਼ੀ ਅਤੇ ਗੈਰਕਾਨੂੰਨੀ ਵਾਰਦਾਤਾਂ ਤੇ ਰੋਕ ਲਗਾਉਣ ਲਈ ਨਿਤ ਨਵੀਆਂ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਓਥੇ ਹੀ ਇਨ੍ਹਾਂ ਗੁੰਡਿਆਂ ਦੇ ਹੋਂਸਲੇ ਹਰ ਦਿਨ ਵੱਧ ਰਹੇ ਹਨ। ਨਵਾਂ ਮਾਮਲਾ ਪਟਿਆਲਾ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਗਲੋਰੀ ਗੇਟ ਇਲਾਕੇ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਬਣੀ ਦੁਕਾਨ 'ਚ ਨੌਜਵਾਨ 'ਤੇ ਹਮਲਾ ਹੋਇਆ...

ਪਟਿਆਲਾ:- ਪੰਜਾਬ ਸਰਕਾਰ ਵਲੋਂ ਜਿਥੇ ਗੁੰਡਾਗਰਦੀ , ਗੁੱਟਬਾਜ਼ੀ ਅਤੇ ਗੈਰਕਾਨੂੰਨੀ ਵਾਰਦਾਤਾਂ ਤੇ ਰੋਕ ਲਗਾਉਣ ਲਈ ਨਿਤ ਨਵੀਆਂ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਓਥੇ ਹੀ ਇਨ੍ਹਾਂ ਗੁੰਡਿਆਂ ਦੇ ਹੋਂਸਲੇ ਹਰ ਦਿਨ ਵੱਧ ਰਹੇ ਹਨ। ਨਵਾਂ ਮਾਮਲਾ ਪਟਿਆਲਾ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਗਲੋਰੀ ਗੇਟ ਇਲਾਕੇ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਬਣੀ ਦੁਕਾਨ 'ਚ ਨੌਜਵਾਨ 'ਤੇ ਹਮਲਾ ਹੋਇਆ ਹੈ। ਦੁਕਾਨ 'ਚ ਦਾਖਲ ਹੋਕੇ ਕੁਝ ਬਦਮਾਸ਼ ਵਲੋਂ ਹੱਥਾਂ 'ਚ ਹਥਿਆਰ ਲੈ ਕੇ ਨੌਜਵਾਨ 'ਤੇ ਹਮਲਾ ਕਰ ਦਿੱਤਾ ਗਿਆ। ਜਿਸ 'ਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇੱਕ ਉਂਗਲੀ ਵੀ ਕੱਟ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਬਣੀ ਦੁਕਾਨ ਵਿੱਚ ਦੋ ਵਿਅਕਤੀ ਬੈਠੇ ਸਨ। ਇਸ ਦੌਰਾਨ ਕਈ ਨੌਜਵਾਨ, ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਵੀ ਸਨ, ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਉਥੇ ਮੌਜੂਦ ਰਵੀ ਨਾਂ ਦੇ ਨੌਜਵਾਨ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ, ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਕੁਝ ਦੇਰ ਤੱਕ ਨੌਜਵਾਨ ਉਸ ਨਾਲ ਗੱਲਾਂ ਕਰਦਾ ਰਿਹਾ। ਇਸ ਦੌਰਾਨ ਇੱਕ ਨੌਜਵਾਨ ਨੇ ਹੱਥ ਵਿੱਚ ਫੜੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਰਵੀ ਨੂੰ ਦੁਕਾਨ ਤੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ।ਪਰ ਉਸ ਨੇ ਗੇਟ ਨੂੰ ਫੜ੍ਹ ਲਿਆ ਜਿਸ ਤੋਂ ਬਾਅਦ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। 

ਪੁਲੀਸ ਨੇ ਰਵੀ ਦੀ ਸ਼ਿਕਾਇਤ ’ਤੇ ਕੁਝ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਆਪਸੀ ਰੰਜਿਸ਼ ਦਾ ਦਸਿਆ ਜਾ ਰਿਹਾ ਹੈ ਤੇ ਨਾਲ ਹੀ ਇਨ੍ਹਾਂ ਦੋਨਾਂ ਧਿਰਾਂ 'ਚ ਪਿੱਛਲੇ ਕਾਫੀ ਸਮੇ ਤੋਂ ਤਕਰਾਰ ਦੀ ਖਬਰ ਵੀ ਸਾਹਮਣੇ ਆ ਰਹੀ ਹੈ।  

Get the latest update about deadly attack on shop owner, check out more about CRIME, PUNJAB NEWS & PATIALA NEWS

Like us on Facebook or follow us on Twitter for more updates.