ਪਟਨਾ ਤੋਂ ਦਿੱਲੀ ਜਾ ਰਹੀ ਸਪਾਈਸਜੈੱਟ ਦੀ ਫਲਾਈਟ 'ਚ ਲੱਗੀ ਅੱਗ, 185 ਯਾਤਰੀ ਸਨ ਸਵਾਰ (ਵੀਡੀਓ)

ਪਟਨਾ ਤੋਂ ਦਿੱਲੀ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਵਿੱਚ ਅੱਗ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਹਾਜ਼ ਦੇ ਇੰਜਣ ਦੇ ਫੇਲ ਹੋਣ ਤੋਂ ਬਾਅਦ ਜਹਾਜ਼ 'ਚ ਸਵਾਰ ਲੋਕਾਂ ਨੇ ਇਸ ਅੱਗ ਨੂੰ ਉੱਡਦੇ ਜਹਾਜ਼ 'ਚ ਹੀ...

ਨਵੀਂ ਦਿੱਲੀ- ਪਟਨਾ ਤੋਂ ਦਿੱਲੀ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਵਿੱਚ ਅੱਗ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਹਾਜ਼ ਦੇ ਇੰਜਣ ਦੇ ਫੇਲ ਹੋਣ ਤੋਂ ਬਾਅਦ ਜਹਾਜ਼ 'ਚ ਸਵਾਰ ਲੋਕਾਂ ਨੇ ਇਸ ਅੱਗ ਨੂੰ ਉੱਡਦੇ ਜਹਾਜ਼ 'ਚ ਹੀ ਦੇਖਿਆ। ਇਸ ਦੌਰਾਨ ਜਹਾਜ਼ 'ਚ 185 ਯਾਤਰੀ ਸਵਾਰ ਸਨ, ਜਿਨ੍ਹਾਂ ਦੀ ਜਾਨ ਬਚ ਗਈ। ਜਹਾਜ਼ 'ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਟਨਾ ਹਵਾਈ ਅੱਡੇ 'ਤੇ ਹੀ ਇਸ ਦੀ ਐਮਰਜੈਂਸੀ ਲੈਂਡਿੰਗ ਸਫਲਤਾਪੂਰਵਕ ਕਰਾਈ ਗਈ।

ਪੰਛੀਆਂ ਦੀ ਟੱਕਰ ਕਾਰਨ ਵਾਪਰੀ ਘਟਨਾ
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਮੁਤਾਬਕ ਦਿੱਲੀ ਜਾ ਰਹੀ ਸਪਾਈਸ ਜੈੱਟ ਦੀ ਇਸ ਉਡਾਣ ਦਾ ਹਾਦਸਾ ਪੰਛੀਆਂ ਨਾਲ ਟਕਰਾਉਣ ਕਾਰਨ ਹੋਇਆ। ਇਸ ਨੂੰ ਇਕ ਪੰਛੀ ਨਾਲ ਟਕਰਾਉਣ ਅਤੇ ਹਵਾ ਵਿਚ ਇਕ ਇੰਜਣ ਰੁਕਣ ਤੋਂ ਬਾਅਦ ਪਟਨਾ ਵਾਪਸ ਭੇਜ ਦਿੱਤਾ ਗਿਆ, ਹਾਲਾਂਕਿ ਹਾਦਸੇ ਵਿਚ ਸਾਰੇ ਯਾਤਰੀ ਸੁਰੱਖਿਅਤ ਹਨ।

ਇੰਜਣ ਵਿਚ ਲੱਗੀ ਅੱਗ
ਦੱਸ ਦਈਏ ਕਿ ਜਿਵੇਂ ਹੀ ਜਹਾਜ਼ ਨੇ ਉਡਾਨ ਭਰੀ, ਜਹਾਜ਼ ਦੇ ਇੰਜਣ 'ਚੋਂ ਅੱਗ ਨਿਕਲਣੀ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਸਪਾਸ ਦੇ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣੀ। ਲੋਕਾਂ 'ਚ ਹਫੜਾ-ਦਫੜੀ ਦੇਖ ਕੇ ਜਹਾਜ਼ ਦੇ ਪਾਇਲਟ ਨੂੰ ਗੜਬੜੀ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਸ ਨੇ ਵਾਪਸ ਲੈਂਡ ਕਰਨ ਲਈ ਏਅਰ ਟ੍ਰੈਫਿਕ ਕੰਟਰੋਲ ਤੋਂ ਇਜਾਜ਼ਤ ਮੰਗੀ। ਇਸ ਤੋਂ ਬਾਅਦ ਏਟੀਸੀ ਨੇ ਤੇਜ਼ ਰਫ਼ਤਾਰ ਦਿਖਾਈ ਅਤੇ ਪਟਨਾ ਹਵਾਈ ਅੱਡੇ 'ਤੇ ਹੀ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ।

ਘਟਨਾ ਤੋਂ ਬਾਅਦ ਪਟਨਾ ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਸਪਾਈਸਜੈੱਟ ਏਅਰਲਾਈਨਜ਼ ਵੱਲੋਂ ਇੱਕ ਬਦਲਵੇਂ ਜਹਾਜ਼ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਜੋ ਯਾਤਰੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਇੰਜਣ 'ਚ ਖਰਾਬੀ ਦਾ ਪਤਾ ਲਗਾਇਆ ਜਾਵੇਗਾ।

Get the latest update about airport, check out more about fire, Truescoop News, spicejet flight & patna

Like us on Facebook or follow us on Twitter for more updates.