ਪੜਾਈ ਲਈ ਕੈਨੇਡਾ ਜਾਣ ਵਾਲੇ ਦਿਓ ਧਿਆਨ, ਕੈਨੇਡੀਅਨ ਹਾਈ ਕਮਿਸ਼ਨ ਨੇ ਕੀਤਾ ਟਵੀਟ

ਕੋਰੋਨਾ ਕਾਰਣ ਪੂਰੀ ਦੁਨੀਆ ਦੇ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਈਆਂ ਹੋਈਆਂ ਹਨ। ਕੈਨੇਡਾ ਵਿਚ ਵੀ ਮੁੜ ਤੋਂ...

ਕੋਰੋਨਾ ਕਾਰਣ ਪੂਰੀ ਦੁਨੀਆ ਦੇ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਈਆਂ ਹੋਈਆਂ ਹਨ। ਕੈਨੇਡਾ ਵਿਚ ਵੀ ਮੁੜ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਓਨਟਾਰੀਓ ਵਿਚ ਵੀ ਸਟੇਅ-ਏਟ-ਹੋਮ ਦੇ ਹੁਕਮ ਜਾਰੀ ਹੋਣ ਦੀਆਂ ਚਰਚਾਵਾਂ ਹਨ। ਇਸ ਸਭ ਦੇ ਵਿਚਾਲੇ ਕੈਨੇਡਾ ਦੇ ਹਾਈ ਕਮਿਸ਼ਨ ਨੇ ਭਾਰਤੀ ਵਿਦਿਆਰਥੀਆਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਕੈਨੇਡਾ ਜਾਣ ਉੱਤੇ ਕੋਈ ਮੁਸ਼ਕਿਲ ਨਾਲ ਪੇਸ਼ ਆ ਜਾਵੇ।

ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਆਪਣੇ ਟਵੀਟ ਵਿਚ ਕਿਹਾ ਕਿ ਵਿਦਿਆਰਥੀ ਧਿਆਨ ਦੇਣ। ਕਿਰਪਾ ਕਰ ਕੇ ਆਪਣੇ ਕੋਰਸ ਦੀ ਸ਼ੁਰੂਆਤ ਤੋਂ 4 ਹਫ਼ਤਿਆਂ ਤੋਂ ਪਹਿਲਾਂ ਆਪਣੀ ਯਾਤਰਾ ਦੀ ਯੋਜਨਾ ਨਾ ਬਣਾਓ। ਅਸੀਂ ਜਾਣਦੇ ਹਾਂ ਕਿ ਤੁਸੀਂ ਸੈਟਲ ਹੋਣ ਲਈ ਬੇਚੈਨ ਹੋ, ਪਰ ਪਹਿਲਾਂ ਕੈਨੇਡਾ ਆਉਣ ਨਾਲ ਤੁਹਾਨੂੰ ਦਾਖਲੇ ਤੋਂ ਮਨਾ ਜਾਂ ਬੋਰਡਿੰਗ ਤੋਂ ਇਨਕਾਰ ਕਰ ਦਿੱਤਾ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਣ ਕਈ ਦੇਸ਼ਾਂ ਨੇ ਵਿਦਿਆਰਥੀਆਂ ਦੀ ਪੜਾਈ ਆਨਲਾਈਨ ਕਰ ਦਿੱਤੀ ਹੈ। ਜਿਸ ਕਾਰਣ ਭਾਰਤੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ। ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀ ਬੀਤੇ ਕਈ ਦਿਨਾਂ ਤੋਂ ਆਨਲਾਈਨ ਪੜਾਈ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇੰਨਾਂ ਹੀ ਨਹੀਂ ਬੀਤੇ ਦਿਨ ਕੈਨੇਡਾ ਲਈ ਵੀਜ਼ੇ ਵਿਚ ਦੇਰੀ ਹੋਣ ਕਾਰਣ ਵੀ ਕਈ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ ਸਨ। ਇਸ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਨੇ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਰਸ ਪਹਿਲਾਂ ਤੋਂ ਜਾਰੀ ਹਨ ਉਨ੍ਹਾਂ ਲਈ ਆਰਜ਼ੀ ਵੀਜ਼ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

Get the latest update about Canada, check out more about Truescoop, Canadian High Commission, Pay attention & Truescoop News

Like us on Facebook or follow us on Twitter for more updates.