ਪੇਮੈਂਟ ਐਪਸ 'ਤੇ ਹੈਕਰਜ਼ ਲਾ ਰਹੇ ਹਨ ਗ੍ਰਾਹਕਾਂ ਨੂੰ ਹਜ਼ਾਰਾਂ ਦਾ ਚੂਨਾ  

ਡਿਜ਼ੀਟਲ ਪੇਮੈਂਟ ਐਪਸ 'ਚ ਧੋਖਾ-ਧੜੀ ਦੀਆਂ ਖਬਰਾਂ ਦਾ ਪਿਛਲੇ ਕੁਝ ਦਿਨਾਂ ਤੋਂ ਆ ਰਹੀਆਂ ਹਨ। ਕਦੇ ਕੇਵਾਈਸੀ ਦੇ ...

ਨਵੀਂ ਦਿੱਲੀ — ਡਿਜ਼ੀਟਲ ਪੇਮੈਂਟ ਐਪਸ 'ਚ ਧੋਖਾ-ਧੜੀ ਦੀਆਂ ਖਬਰਾਂ ਦਾ ਪਿਛਲੇ ਕੁਝ ਦਿਨਾਂ ਤੋਂ ਆ ਰਹੀਆਂ ਹਨ। ਕਦੇ ਕੇਵਾਈਸੀ ਦੇ ਨਾਂ 'ਤੇ, ਕਦੇ ਪੈਸਾ ਰਿਫੰਡ ਪਾਉਣ ਦੇ ਨਾਂ 'ਤੇ ਤਾਂ ਕਦੇ ਫਿਸ਼ਿੰਗ ਆਈ-ਮੇਲ ਜਾਂ ਐੱਸਐੱਮਐੱਸ ਦੇ ਝਾਂਸੇ 'ਚ ਆ ਕੇ ਗ੍ਰਾਹਕ ਆਪਣੀ ਕਮਾਈ ਦਾ ਪੈਸਾ ਗਵਾ ਰਹੇ ਹਨ। ਦੱਸ ਦੱਈਏ ਕਿ ਜ਼ਿਆਦਾਤਰ ਮਾਮਲਿਆਂ 'ਚ ਯੂਪੀਆਈ ਜਾ ਪੇਮੈਂਟ ਕੰਪਨੀ ਦੁਆਰਾ ਸਹੀ Response ਨਾ ਮਿਲਣ ਤੇ ਜਾਣਕਾਰੀ ਦੇ ਅਭਾਵ 'ਚ ਪੀੜਤ ਕੋਈ ਵੀ ਕਾਰਵਾਈ ਨਹੀਂ ਕਰ ਪਾਉਂਦੇ ਹਨ। ਹਾਲਾਂਕਿ ਥੋੜੀ ਜਹੀ ਜਾਗਰੂਕਤਾ ਨਾਲ ਜੇਕਰ ਗ੍ਰਾਹਕ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਉਹ ਡਿਜ਼ੀਟਲ ਪੇਮੈਂਟ ਐਪਸ ਰਾਹੀਂ ਹੋਣ ਵਾਲੀਆਂ ਧੋਖਾ-ਧੜੀ ਦੀਆਂ ਘਟਨਾਵਾਂ ਤੋਂ ਬਚ ਸਕਦੇ ਹਨ। ਆਓ ਜਾਣਦੇ ਹਾਂ ਕਿ ਪੇਮੈਂਟ ਐਪਸ ਰਾਹੀਂ ਧੋਖਾ-ਧੜੀ ਕਿਸ ਤਰ੍ਹਾਂ ਹੋ ਰਹੀ ਹੈ ਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ।

ਇਸ ਤਰ੍ਹਾਂ ਦੇ ਫਰਾਡ 'ਚ ਹੈਕਰ ਗ੍ਰਾਹਕ ਨੂੰ ਬੋਗਸ ਈ-ਮੇਲ ਜਾ ਐੱਸਐੱਮਐੱਸ ਲਿੰਕ ਭੇਜਦੇ ਹਨ। ਇਹ ਲਿੰਕ ਬੈਂਕਾਂ ਦੇ ਲੌਗ-ਇੰਨ ਪੇਜ ਤੇ ਮੋਬਾਈਲ ਐਪਸ ਦੇ ਲਿੰਕ ਦੀ ਤਰ੍ਹਾਂ ਹੁੰਦੀ ਹੈ। ਗ੍ਰਾਹਕਾਂ ਨੂੰ ਇਨ੍ਹਾਂ ਲਿੰਕਸ 'ਤੇ ਕਲਿੱਕ ਕਰਨ ਲਈ ਕੈਸ਼ਬੇਕ ਜਾ ਰਿਫੰਡ ਦਾ ਲਾਲਚ ਦਿੱਤਾ ਜਾਂਦਾ ਹੈ। ਸਾਈਬਰ ਐਕਸਪਰਟ ਪ੍ਰਿਆ ਸਾਂਖਲਾ ਦੱਸਦੀ ਹੈ ਕਿ ਗ੍ਰਾਹਕ ਜਦੋਂ ਇਸ 'ਤੇ ਕਲਿੱਕ ਕਰਕੇ ਆਪਣੀ ਜਾਣਕਾਰੀ ਪਾਉਂਦੇ ਹਨ ਤਾਂ ਉਹ ਹੈਕਰ ਕੋਲ ਚੱਲੀ ਜਾਂਦੀ ਹੈ। ਇਸ ਤੋਂ ਬਾਅਦ ਤੁਹਾਡੇ ਸਹੀ ਵੈੱਬਸਾਈਟ 'ਤੇ Inveiled message ਨਾਲ Redirect ਕਰ ਦਿੱਤੇ ਹਨ। ਉੱਥੇ ਹੀ ਮੋਬਾਈਲ ਐਪ 'ਚ ਸਰਵਰ Issue ਜਾਂ Internet connection ਦਾ Error ਦਿੱਤਾ ਜਾਂਦਾ ਹੈ। ਉੱਥੇ ਹੀ ਜਦੋਂ ਹੈਕਰ ਗ੍ਰਾਹਕ ਤੋਂ App Install ਕਰਵਾਉਂਦਾ ਹੈ ਤਾਂ ਹੈਕਰ ਮੋਬਾਈਲ ਦੀ ਲਾਈਟ ਐੱਸਐੱਮਐੱਸ ਕੌਲ ਤੇ Contact ਆਦਿ ਦੀ ਆਗਿਆ ਦੇਣ ਲਈ ਕਿਹਾ ਜਾਂਦਾ ਹੈ। ਆਗਿਆ ਮਿਲਦੇ ਹੀ ਤੁਹਾਨੂੰ ਐੱਸਐੱਮਐੱਸ Contact ਤੇ Call related data ਸਾਹਿਤ ਤੁਹਾਡੀ ਨਿੱਜੀ ਜਾਣਕਾਰੀ ਹੈਕਰ ਕੋਲ ਚੱਲੀ ਜਾਂਦੀ ਹੈ।

ਪੇਮੈਂਟ ਐਪਸ 'ਚ ਧੋਖਾ-ਧੜੀ ਨੂੰ ਘੱਟ ਕਰਨ ਨੂੰ ਲੈ ਕੇ ਪ੍ਰਿਆ ਸਾਂਖਲਾ ਦਾ ਸੁਝਾਅ ਹੈ ਕਿ ਸਰਕਾਰ ਤੇ ਬੈਂਕਾਂ ਨੂੰ ਯੂਪੀਆਈ 'ਤੇ ਤੁਰੰਤ ਨਿਕਾਸੀ ਦੀ ਸੁਵਿਧਾ ਨੂੰ ਹਟਾਉਣਾ ਚਾਹੀਦਾ ਹੈ ਤਾਂ ਕਿ ਪੀੜਤ ਨੂੰ ਰਿਕਵਰੀ ਦਾ ਸਮਾਂ ਮਿਲ ਸਕੇ। ਪੇਟੀਐੱਮ ਫੋਨ-ਪੇ ਤੇ ਭੀਮ ਯੂਪੀਆਈ ਆਦਿ 'ਤੇ ਸਾਈਬਰ ਸੇਲ ਨੂੰ ਐਕਟਿਵ ਰਹਿ ਕੇ ਪੁਲਿਸ ਨੂੰ ਕਾਰਵਾਈ ਲਈ ਮਦਦ ਕਰਨੀ ਚਾਹੀਦੀ ਹੈ। ਸਾਂਖਲਾ ਅਨੁਸਾਰ 70 ਫੀਸਦੀ ਮਾਮਲਿਆਂ 'ਚ ਯੂਪੀਆਈ ਐਪ ਜਾਂ ਕੰਪਨੀ ਸਮੇਂ 'ਤੇ ਮਦਦ ਨਹੀਂ ਕਰਦੀ ਹੈ।

ਫਾਰਚੂਨ ਦੀ ਸੂਚੀ 'ਚ 3 ਭਾਰਤੀ ਸ਼ਾਮਲ, ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਟਾੱਪ 'ਤੇ

Get the latest update about Business News Payment Apps Hackers Customers, check out more about News In Punjabi, True Scoop News, Payment Apps Hackers Customers Lime & Payment Warning

Like us on Facebook or follow us on Twitter for more updates.