ਰੋਜ਼ਾਨਾ ਦੇ ਹਿਸਾਬ ਨਾਲ ਪੇਮੈਂਟ, ਨਿਸ਼ਾਨੇ 'ਤੇ ਕੁਆਰੇ, ਲੁਟੇਰੀਆਂ ਲਾੜੀਆਂ ਦਾ ਖੇਡ ਜਾਨ ਹੋ ਜਾਓਗੇ ਹੈਰਾਨ

ਭਰਤਪੁਰ- ਰਾਜਸਥਾਨ 'ਚ ਭਰਤਪੁਰ ਪੁਲਿਸ ਨੇ ਦੋ ਲੁਟੇਰੀਆਂ ਲਾੜੀਆਂ ਨੂੰ ਗਿਰਫਤਾਰ ਕੀਤਾ ਹੈ

ਭਰਤਪੁਰ- ਰਾਜਸਥਾਨ 'ਚ ਭਰਤਪੁਰ ਪੁਲਿਸ ਨੇ ਦੋ ਲੁਟੇਰੀਆਂ ਲਾੜੀਆਂ ਨੂੰ ਗਿਰਫਤਾਰ ਕੀਤਾ ਹੈ, ਜੋ ਵਿਆਹ ਤੋਂ 15 ਦਿਨ ਬਾਅਦ ਸਹੁਰਾ ਪਰਿਵਾਰ ਤੋਂ 7 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈਆਂ ਸਨ। ਪੁਲਿਸ ਨੇ ਵਿਆਹ ਕਰਾਉਣ ਵਾਲੇ ਵਿਚੋਲੇ ਨੂੰ ਵੀ ਗ੍ਰਿਫਤਾਰ ਕੀਤਾ ਹੈ। ਲੁਟੇਰੀਆਂ ਲਾੜੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਾਸੀ ਪ੍ਰੀਤੀ ਅਤੇ ਮੈਨਪੁਰੀ ਦੀ ਚਾਂਦਨੀ ਵਜੋਂ ਹੋਈ ਹੈ। ਵਿਚੋਲਾ ਕੁਲਦੀਪ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ।  ਭਰਤਪੁਰ ਪੁਲਿਸ ਮੁਤਾਬਕ, ਇਹ ਗੈਂਗ ਜ਼ਿਲ੍ਹੇ ਵਿੱਚ ਅਜਿਹੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ, ਜਿਨ੍ਹਾਂ ਦਾ ਵਿਆਹ ਨਹੀਂ ਹੋਇਆ। ਗੈਂਗ ਦੇ ਇਹ ਮੈਂਬਰ ਪੈਸੇ ਲੈ ਕੇ ਉਨ੍ਹਾਂ ਦਾ ਵਿਆਹ ਕਰਾ ਦਿੰਦੇ ਹਨ। ਇਸ ਗੈਂਗ 'ਚ ਵਿਆਹੁਤਾ ਔਰਤਾਂ ਵੀ ਹਨ। ਜਿਨ੍ਹਾਂ ਨੂੰ ਗੈਂਗ ਮੈਂਬਰ ਰੋਜ਼ਾਨਾ ਦੇ ਹਿਸਾਬ ਨਾਲ ਪੇਮੈਂਟ ਕਰਦੇ ਹਨ। ਵਿਆਹ ਕਰਨ ਤੋਂ ਬਾਅਦ ਲੁਟੇਰੀਆਂ ਲਾੜੀਆਂ ਸਹੁਰਾ ਪਰਿਵਾਰ ਤੋਂ ਮੌਕਾ ਮਿਲਦਿਆਂ ਹੀ ਕੈਸ਼ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੀਆਂ ਹਨ।
ਤਾਜ਼ਾ ਮਾਮਲਾ ਗੜ੍ਹੀ ਬਾਜਨਾ ਥਾਣਾ ਇਲਾਕੇ ਦੇ ਪਿੰਡ ਬੈਸੋਰਾ ਦਾ ਹੈ। ਪਤੀ ਦੀ ਮੌਤ ਤੋਂ ਬਾਅਦ ਕਮਲਾ ਦੇਵੀ ਆਪਣੀਆਂ ਧੀਆਂ ਦੇ ਵਿਆਹ ਨੂੰ ਲੈ ਕੇ ਚਿੰਤਤ ਸੀ। ਇਸ 'ਚ ਵਿਆਹ ਕਰਾਉਣ ਵਾਲੇ ਦਲਾਲਾਂ ਨੇ ਕਮਲਾ ਦੇਵੀ ਨਾਲ ਸੰਪਰਕ ਕੀਤਾ। ਵਿਚੋਲੇ ਨੇ ਕਿਹਾ ਕਿ ਤੁਸੀ ਸਾਨੂੰ 7 ਲੱਖ ਰੁਪਏ ਦਿਓ, ਅਸੀਂ ਤੁਹਾਡੇ ਦੋਹਾਂ ਪੁੱਤਰਾਂ ਦੇ ਵਿਆਹ ਕਰਾ ਦਿਆਂਗੇ। ਵਿਆਹ ਕਰਾਉਣ ਨੂੰ ਲੈ ਕੇ ਵਿਚੋਲੇ ਨੇ ਪੀੜਤ ਧਿਰ ਤੋਂ ਸੱਤ ਲੱਖ ਰੁਪਏ ਲਏ।
ਗੱਲ ਬਣ ਜਾਣ 'ਤੇ ਔਰਤ ਦੇ ਦੋਵੇਂ ਪੁੱਤਰ ਰਾਜੇਸ਼ ਕੁਮਾਰ ਸ਼ਰਮਾ ਅਤੇ ਰਾਮੇਸ਼ਵਰ ਸ਼ਰਮਾ ਦੇ ਵਿਆਹ ਉੱਤਰ ਪ੍ਰਦੇਸ਼ ਦੀਆਂ ਦੋ ਭੈਣਾਂ ਪ੍ਰੀਤੀ ਅਤੇ ਚਾਂਦਨੀ ਨਾਲ 17 ਫਰਵਰੀ ਨੂੰ ਹੋਇਆ। ਵਿਆਹ ਤੋਂ 15 ਦਿਨਾਂ ਬਾਅਦ ਦੋਵੇਂ ਲਾੜੀਆਂ ਘਰ ਛੱਡਕੇ ਫਰਾਰ ਹੋ ਗਈਆਂ। ਪੀੜਤ ਧਿਰ ਨੇ ਫਰਾਰ ਹੋਈਆਂ ਦੋਹਾਂ ਲਾੜੀਆਂ ਨੂੰ ਵਾਪਸ ਲਿਆਉਣ ਲਈ ਤਿੰਨਾਂ ਵਿਚੋਲਿਆਂ ਨਾਲ ਸੰਪਰਕ ਕੀਤਾ। ਪਰ ਜਦੋਂ ਸਫਲਤਾ ਨਹੀਂ ਮਿਲੀ ਤਾਂ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ।
ਗੜੀ ਬਾਜਨਾ ਥਾਨਾ ਇੰਚਾਰਜ ਮਹੇਂਦਰ ਸ਼ਰਮਾ ਨੇ ਦੱਸਿਆ ਕਿ ਰਾਜੇਸ਼ ਕੁਮਾਰ ਸ਼ਰਮਾ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਮੇਰਾ ਅਤੇ ਮੇਰੇ ਭਰੇ ਦਾ ਵਿਆਹ ਦੋ ਭੈਣਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਲਾੜੀਆਂ ਰੁਪਏ ਅਤੇ ਗਹਿਣੇ ਲੈ ਕੇ ਫਰਾਰ ਹੋ ਗਈਆਂ। ਵਿਆਹ 3 ਵਿਚੋਲਿਆਂ ਨੂੰ ਸੱਤ ਲੱਖ ਰੁਪਏ ਦੇਕੇ ਕੀਤਾ ਗਿਆ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਟੀਮ ਗਠਿਤ ਕੀਤੀ ਉੱਤਰ ਪ੍ਰਦੇਸ਼ 'ਚ ਭਾਲ ਸ਼ੁਰੂ ਕੀਤੀ। ਜਿੱਥੋਂ ਦੋਹਾਂ ਔਰਤਾਂ ਅਤੇ ਇੱਕ ਵਿਚੋਲੇ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਨ੍ਹਾਂ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Get the latest update about TRUESCOOP NEWS, check out more about NATIONAL NEWS & LATEST NEWS

Like us on Facebook or follow us on Twitter for more updates.