ਨਵੀਂ ਦਿੱਲੀ (ਇੰਟ.): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਅਗਲੇ ਸੋਮਵਾਰ ਸਵੇਰ ਤੱਕ ਲਾਕਡਾਊਨ ਲਗਾ ਦਿੱਤਾ ਹੈ। ਇਹ ਲਾਕਡਾਊਨ ਅੱਜ (19 ਅਪ੍ਰੈਲ) ਦੀ ਰਾਜ 10 ਵਜੇ ਤੋਂ ਲਾਗੂ ਹੋ ਜਾਵੇਗਾ। ਪਰ ਜਿਵੇ ਹੀ ਖਬਰ ਸਾਹਮਣੇ ਆਈ ਤਾਂ ਸ਼ਰਾਬ ਦੇ ਸ਼ੌਕੀਨਾਂ ਦਾ ਤਾਂ ਜਿਵੇਂ ਚੈਨ ਹੀ ਖੁਸ ਗਿਆ। ਤੁਰੰਤ ਨੇੜੇ ਦੇ ਠੇਕਿਆਂ ਵੱਲ ਦੌੜ ਪਏ।
ਕਈ ਥਾਈਂ ਦੁਕਾਨਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਦੁਕਾਨਾਂ ਉੱਤੇ ਸੋਸ਼ਲ ਡਿਸਟੈਂਸਿੰਕ ਦੇ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਕੁੱਲ ਮਿਲਾਕੇ ਨਜ਼ਾਰਾ ਉਸੇ ਤਰ੍ਹਾਂ ਦਾ ਹੈ ਜਿਵੇਂ ਪਿਛਲੀ ਵਾਲ ਲਾਕਡਾਊਨ ਦੇ ਬਾਅਦ ਸ਼ਰਾਬ ਦੀਆਂ ਦੁਕਾਨਾਂ ਖੋਲਣ ਉੱਤੇ ਸਾਹਮਣੇ ਆਇਆ ਸੀ।
ਸ਼ਰਾਬ ਲੈਣ ਵੇਲੇ ਸੋਸ਼ਲ ਡਿਸਟੈਂਸਿੰਗ ਦੀ ਨਹੀਂ ਕੋਈ ਪਰਵਾਹ
ਖਾਨ ਮਾਰਕੀਟ ਸਥਿਤ ਸ਼ਰਾਬ ਦੀ ਇਸ ਦੁਕਾਨ ਦੇ ਬਾਹਰ ਵੱਡੀ ਗਿਣਤੀ ਵਿਚ ਲੋਕ ਜਮਾ ਸਨ। ਸੋਸ਼ਲ ਡਿਸਟੈਂਸਿੰਗ ਦੇ ਬਾਰੇ ਵਿਚ ਤਾਂ ਜਿਵੇਂ ਇਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਜਾਂ ਸ਼ਾਇਦ ਸ਼ਰਾਬ ਲੈਣ ਦੀ ਕੁਝ ਜ਼ਿਆਦਾ ਹੀ ਜਲਦੀ ਸੀ। ਇਸ ਤੋਂ ਇਲਾਵਾ ਗੋਲ ਮਾਰਕੀਟ ਏਰੀਆ ਵਿਚ ਸ਼ਰਾਬ ਦੀ ਇਕ ਦੁਕਾਨ ਦੇ ਬਾਹਰ ਵੀ ਅਜਿਹਾ ਹੀ ਨਜ਼ਾਰਾ ਸੀ। ਇਥੇ ਵੀ ਲੋਕ ਲਾਈਨ ਲਾ ਕੇ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਸਨ। ਪਰ ਸੋਸ਼ਲ ਡਿਸਟੈਂਸਿੰਗ ਦੀ ਇਥੇ ਵੀ ਕੋਈ ਖਾਸ ਪਰਵਾਹ ਨਹੀਂ ਕੀਤੀ ਗਈ।
Get the latest update about Truescoop news, check out more about Delhi, Truescoop, norms flouted & People
Like us on Facebook or follow us on Twitter for more updates.