ਪੰਜਾਬ ਦੇ ਲੋਕਾਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ ਪਰ ਅੱਤ ਦੀ ਗਰਮੀ ਤੋਂ ਬਾਅਦ

ਚੰਡੀਗੜ੍ਹ: 'ਆਪ' ਸਰਕਾਰ ਪੰਜਾਬ ਦੇ ਲੋਕਾਂ ਲਈ 300 ਯੂਨਿਟ ਮੁਫਤ ਬਿਜਲੀ ਦੀ ਪਹਿਲੀ ਗਰੰਟੀ ਯਕੀਨੀ

ਚੰਡੀਗੜ੍ਹ: 'ਆਪ' ਸਰਕਾਰ ਪੰਜਾਬ ਦੇ ਲੋਕਾਂ ਲਈ 300 ਯੂਨਿਟ ਮੁਫਤ ਬਿਜਲੀ ਦੀ ਪਹਿਲੀ ਗਰੰਟੀ ਯਕੀਨੀ ਬਣਾਉਣ ਲਈ ਤਿਆਰ ਹੈ। ਪੰਜਾਬ ਵਿੱਚ ਆਪ ਸਰਕਾਰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਸਕਦੀ ਹੈ। ਦਰਅਸਲ, 16 ਅਪ੍ਰੈਲ ਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਹੋਏ ਨੂੰ ਇੱਕ ਮਹੀਨਾ ਹੋ ਜਾਵੇਗਾ। ਇਸ ਮੌਕੇ CM ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕਰਨਗੇ। ਖ਼ਦਸ਼ਾ ਹੈ ਕਿ ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਹੋ ਸਕਦਾ ਹੈ। ਬੀਤੇ ਦਿਨੀਂ ਵੀ ਜਲੰਧਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ 16 ਅਪ੍ਰੈਲ ਨੂੰ ਪੰਜਾਬ ਲਈ ਇਕ ਵੱਡਾ ਐਲਾਨ ਕਰਨ ਜਾ ਰਹੇ ਹਨ।

ਜੇਕਰ ਆਪ ਸਰਕਾਰ ਪੰਜਾਬ ਲਈ 300 ਯੁਨਿਟਾਂ ਦਾ ਐਲਾਨ ਕਰ ਵੀ ਦਿੰਦੇ ਹਨ ਤਾਂ ਇਹ ਜੁਲਾਈ ਮਹੀਨੇ ਤੋਂ ਸ਼ੁਰੂ ਹੋਣਗੀਆਂ ਅਤੇ ਲੋਕਾਂ ਤਕਰੀਬਨ ਅਜੇ ਵੀ 2 ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ। ਇਨ੍ਹਾਂ ਦੋ ਮਹੀਨਿਆਂ ਵਿਚ ਹੀ ਗਰਮੀ ਇੰਨੀ ਜ਼ਿਆਦਾ ਹੁੰਦੀ ਹੈ। ਪੰਜਾਬ ਸਰਕਾਰ ਮੁਫਤ ਬਿਜਲੀ 1 ਜੁਲਾਈ ਤੋਂ ਦੇਣ ਜਾ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗਰਮੀ ਇਸ ਵਾਰ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਹੈ। ਤਾਪਮਾਨ ਵੀ ਹੁਣੇ ਤੋਂ ਹੀ ਕਾਫੀ ਵੱਧ ਗਿਆ ਹੈ ਅਤੇ ਇਹ ਲਗਾਤਾਰ ਦੋ ਮਹੀਨੇ ਹੋਰ ਇਸੇ ਤਰ੍ਹਾਂ ਗਰਮੀ ਲੋਕਾਂ ਨੂੰ ਸਹਿਣ ਕਰਨੀ ਪਵੇਗੀ, ਜਿਸ ਵਿਚ ਬਿਜਲੀ ਦੀ ਮੰਗ ਵੀ ਹੋਰ ਵਧੇਗੀ। ਜੁਲਾਈ ਅਤੇ ਅਗਸਤ ਮਹੀਨੇ ਵਿਚ ਗਰਮੀ ਵਿਚ ਥੋੜ੍ਹੀ ਕਮੀ ਆ ਜਾਂਦੀ ਹੈ ਕਿਉਂਕਿ ਉਸ ਦੌਰਾਨ ਮਾਨਸੂਨ ਵੀ ਆ ਜਾਂਦਾ ਹੈ, ਜਿਸ ਕਾਰਣ ਗਰਮੀ ਤੋਂ ਲੋਕਾਂ ਨੂੰ ਥੋੜ੍ਹੀ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਬਿਜਲੀ ਦੀ ਮੰਗ ਵੀ ਘੱਟਣੀ ਸ਼ੁਰੂ ਹੋ ਜਾਂਦੀ ਹੈ। 

ਹਾਲਾਂਕਿ ਉਸ ਦੌਰਾਨ ਹੁਮਸ ਭਰਿਆ ਮੌਸਮ ਹੁੰਦਾ ਹੈ। ਗਰਮੀ ਇਸ ਵਾਰ ਛੇਤੀ ਆਉਣ ਕਾਰਣ ਮਾਰਚ, ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿਚ ਗਰਮੀ ਆਪਣੇ ਪੂਰੇ ਸਿਖਰ 'ਤੇ ਹੋਵੇਗੀ, ਜਿਸ ਦੌਰਾਨ ਲੋਕਾਂ ਨੂੰ ਗਰਮੀ ਅਤੇ ਮੁਫਤ ਬਿਜਲੀ ਦੀ ਸਹੂਲਤ ਨਹੀਂ ਮਿਲੇਗੀ। ਯਾਨੀ ਕਿ ਸਤੰਬਰ ਮਹੀਨੇ ਤੋਂ ਗਰਮੀ ਤੋਂ ਜਦੋਂ ਕੁਦਰਤੀ ਰਾਹਤ ਮਿਲ ਜਾਵੇਗੀ। ਜੁਲਾਈ ਤੋਂ ਲੋਕਾਂ ਨੂੰ ਮੁਫਤ ਬਿਜਲੀ ਮਿਲ ਸਕੇਗੀ।  ਪੰਜਾਬ ਸਰਕਾਰ ਕੋਲ ਕੋਲੇ ਦੀ ਵੀ ਘਾਟ ਹੈ ਜਿਸ ਲਈ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਵੀ ਕੇਂਦਰ ਸਰਕਾਰ ਨੂੰ ਮੰਗ ਕੀਤੀ ਜਾ ਚੁੱਕੀ ਹੈ ਕਿ ਕੋਲੇ ਦੀ ਸਪਲਾਈ ਕੀਤੀ ਜਾਵੇ ਤਾਂ ਜੋ ਸੂਬੇ ਦੇ ਤਾਪ ਘਰ ਹਨ ਉਨ੍ਹਾਂ ਨੂੰ ਸੁਚਾਰੂ ਰੂਪ ਵਿਚ ਚੱਲਦਾ ਰੱਖਿਆ ਜਾ ਸਕੇ ਅਤੇ ਇਸ ਗਰਮੀ ਦੇ ਸੀਜ਼ਨ ਵਿਚ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਕੀਤੀ ਜਾ ਸਕੇ। 

Get the latest update about Big news, check out more about Latest news, Punjab news, Truescoop news & Electricity

Like us on Facebook or follow us on Twitter for more updates.