ਇਮਾਨਦਾਰ ਗਾਹਕਾਂ ਲਈ ਅਲਰਟ, ਪਰਸਨਲ ਲੋਨ ਚੁਕਾਉਣ 'ਤੇ ਹੋਣਗੇ ਇਹ 4 ਵੱਡੇ ਅਸਰ

ਜੀਵਨ ਬੇਨਿਯਮੀਆਂ ਨਾਲ ਭਰਿਆ ਹੈ। ਸਾਨੂੰ ਕਿਸੇ ਵੀ ਵਕਤ ਆਪਣੀ ਸਮਰੱਥਾ ਤੋਂ ਜ਼ਿਆਦਾ ਪੈ...

ਨਵੀਂ ਦਿੱਲੀ: ਜੀਵਨ ਬੇਨਿਯਮੀਆਂ ਨਾਲ ਭਰਿਆ ਹੈ। ਸਾਨੂੰ ਕਿਸੇ ਵੀ ਵਕਤ ਆਪਣੀ ਸਮਰੱਥਾ ਤੋਂ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਪੈ ਸਕਦੀ ਹੈ। ਇਸ ਕੰਮ ਵਿਚ ਸਾਡੀ ਮਦਦ ਕਰਦਾ ਹੈ ਪਰਸਨਲ ਲੋਨ। ਦੇਸ਼ ਦੀ ਬੈਂਕਿੰਗ ਪ੍ਰਣਾਲੀ ਵਿਚ ਪਰਸਨਲ ਲੋਨ ਸਭ ਤੋਂ ਜ਼ਿਆਦਾ ਵਰਤੋਂ ਕੀਤਾ ਜਾਣ ਵਾਲਾ ਟੂਲ ਹੈ। ਚਾਹੇ ਹੀ ਹੋਮ ਲੋਨ ਜਾਂ ਆਟੋ ਲੋਨ ਮੁਕਾਬਲੇ ਪਰਸਨਲ ਲੋਨ ਵਿਚ ਜ਼ਿਆਦਾ ਵਿਆਜ ਦਾ ਭੁਗਤਾਨ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਜ਼ਰੂਰਤ ਪੈਣ ਉੱਤੇ ਲੋਕ ਸਭ ਤੋਂ ਜ਼ਿਆਦਾ ਪਰਸਨਲ ਲੋਨ ਦੀ ਵਰਤੋਂ ਕਰਦੇ ਹਨ।

ਪਰਸਨਲ ਲੋਨ ਨੂੰ ਚੁਕਾਉਣ ਲਈ ਸਾਨੂੰ ਈ.ਐੱਮ.ਆਈ. ਯਾਨੀ ਮਾਸਿਕ ਕਿਸਤਾਂ ਦਾ ਬਦਲ ਮਿਲਦਾ ਹੈ। ਪਰ ਕਈ ਵਾਰ ਕੁਝ ਸਮੇਂ ਬਾਅਦ ਜਦੋਂ ਸਾਡੇ ਉੱਤੇ ਸਮਰੱਥ ਧਨ ਰਾਸ਼ੀ ਇਕੱਠੀ ਹੋ ਜਾਂਦੀ ਹੈ ਤਾਂ ਅਸੀਂ ਪ੍ਰੀ ਪੇਮੈਂਟ ਦਾ ਵਿਕਲਪ ਚੁਣਦੇ ਹਾਂ। ਯਾਨੀ ਅਸੀਂ ਸਮਾਂ ਪੂਰਾ ਹੋਣ ਤੋਂ ਪਹਿਲਾਂ ਕਰਜ਼ ਦਾ ਭੁਗਤਾਨ ਕਰ ਦਿੰਦੇ ਹਾਂ। ਪਰ ਕਈ ਵਾਰ ਤੁਹਾਨੂੰ ਇਸ ਇਮਾਨਦਾਰੀ ਦਾ ਖਾਮਿਆਜ਼ਾ ਵੀ ਭੁਗਤਨਾ ਹੁੰਦਾ ਹੈ। ਕਈ ਬੈਂਕ ਜਾਂ ਵਿੱਤੀ ਸੰਸਥਾਵਾਂ ਬੈਂਕਿੰਗ ਪ੍ਰੀ ਪੇਮੈਂਟ ਲਈ ਚਾਰਜਸ ਵਸੂਲਦੀਆਂ ਹਨ। ਇਸ ਦੇ ਨਾਲ ਹੀ ਦੂਜੇ ਚਾਰਜ ਅਦਾ ਕਰਨੇ ਵੀ ਲਾਜ਼ਮੀ ਕਰ ਦਿੱਤੇ ਜਾਂਦੇ ਹਨ। ਆਓ ਜਾਣਦੇ ਹਾਂ ਕਿ ਬੈਂਕ ਨੂੰ ਪਹਿਲਾਂ ਭੁਗਤਾਨ ਕਰਨ ਉੱਤੇ ਤੁਹਾਨੂੰ ਕੀ ਮੁਸ਼ਕਲਾਂ ਆ ਸਕਦੀਆਂ ਹਨ।

1) ਪ੍ਰੀ ਪੇਮੈਂਟ ਚਾਰਜੇਸ
ਜਦੋਂ ਤੁਸੀਂ ਪਹਿਲਾਂ ਤੋਂ ਕਰਜ਼ੇ ਦਾ ਭੁਗਤਾਨ ਕਰਨ ਦਾ ਫ਼ੈਸਲਾ ਲੈਂਦੇ ਹੋ ਤਾਂ ਜ਼ਿਆਦਾਤਰ ਬੈਂਕ ਅਤੇ ਐੱਨ.ਬੀ.ਐੱਫ.ਸੀ. ਪਹਿਲਾਂ ਕਲੋਜ਼ਰ ਚਾਰਜ ਲੈਂਦੇ ਹਨ। ਆਮ ਕਰ ਕੇ ਸਮੇਂ ਤੋਂ ਪਹਿਲਾਂ-ਕਲੋਜ਼ਰ ਚਾਰਜ ਬਾਕੀ ਕਰਜ਼ ਉੱਤੇ 1 ਫੀਸਦੀ ਤੋਂ 5 ਫੀਸਦੀ ਦੀ ਦਰ ਨਾਲ ਵਸੂਲਿਆਂ ਜਾਂਦਾ ਹੈ। ਹਾਲਾਂਕਿ,  ਜੇਕਰ ਤੁਸੀਂ ਕਿਸੇ ਕਰਜ਼ ਨੂੰ ਜਲਦੀ ਬੰਦ ਕਰ ਰਹੇ ਹੋ ਤਾਂ ਸੰਭਾਵਨਾ ਹੈ ਕਿ ਤੁਹਾਨੂੰ ਇਸ ਲਈ ਵਧੇਰੇ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ ਪਰ ਤੁਸੀਂ ਫਿਰ ਵੀ ਕਰਜ਼ ਵਿਆਜ ਉੱਤੇ ਇਕ ਮਹੱਤਵਪੂਰਣ ਰਾਸ਼ੀ ਬਚਾਉਗੇ। 

2) ਕ੍ਰੈਡਿਟ ਸਕੋਰ ਉੱਤੇ ਅਸਰ
ਲੋਨ ਦਾ ਪ੍ਰੀ​ਪੇਮੈਂਟ ਤੁਹਾਡੇ ਕ੍ਰੈਡਿਟ ਸਕੋਰ ਉੱਤੇ ਆਮ ਕਰ ਕੇ ਬਿਹਤਰ ਅਸਰ ਪਾਵੇਗੀ। ਪਰ ਇਕ ਬੈਂਕ ਦੇ ਮੁਕਾਬਲੇ ਦੂਜੇ ਬੈਂਕ ਵਿਚ ਇਹ ਹਾਲਾਤ ਵੱਖ-ਵੱਖ ਹੋ ਸਕਦੇ ਹਨ। ਜੇਕਰ ਤੁਸੀਂ ਆਪਣੇ ਕ੍ਰੈਡਿਟ ਸਕੋਰ ਵਿਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਕਰਜ਼ ਦੇ ਸਾਰੇ ਕੋਰਸ ਲਈ ਮਾਸਿਕ ਈ.ਐੱਮ.ਆਈ. ਦਾ ਸਮੇਂ ਉੱਤੇ ਭੁਗਤਾਨ ਤੁਹਾਨੂੰ ਆਪਣੇ ਕਰੇਡਿਟ ਸਕੋਰ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੇਗਾ। ਚਾਹੇ ਤੁਸੀਂ ਕਾਰਜਕਾਲ ਅਨੁਸਾਰ ਭੁਗਤਾਨ ਕਰੋਂ ਜਾਂ ਪਹਿਲਾਂ, ਤੁਹਾਨੂੰ ਆਪਣੇ ਕ੍ਰੈਡਿਟ ਸਕੋਰ ਉੱਤੇ ਮਾਸਿਕ ਜਾਂਚ ਕਰ ਕੇ ਇਸ ਦੇ ਪ੍ਰਭਾਵ ਦਾ ਪਾਲਣ ਕਰਨਾ ਚਾਹੀਦਾ ਹੈ।

3) ਪ੍ਰੀਪੇਮੈਂਟ ਦਾ ਸਮਾਂ 
ਤੁਸੀਂ ਕਿਸ ਸਮਾਂ ਪ੍ਰੀਪੇਮੈਂਟ ਕਰਦੇ ਹੋ ਇਹ ਵੀ ਕਾਫ਼ੀ ਮਹੱਤਵਪੂਰਣ ਹੈ। ਜੇਕਰ ਤੁਸੀਂ ਆਪਣੇ ਕਰਜ਼ ਦਾ ਇਕ ਮਹੱਤਵਪੂਰਣ ਹਿੱਸਾ ਚੁਕਾ ਦਿੱਤਾ ਹੈ ਤਾਂ ਤੁਸੀਂ ਪ੍ਰੀਪੇਮੈਂਟ ਤੋਂ ਬਹੁਤ ਜ਼ਿਆਦਾ ਲਾਭ ਨਹੀਂ ਉਠਾ ਸਕਦੇ ਹੋ। ਇਕ ਬੈਲੇਂਸ ਲੋਨ ਘੱਟ ਕਰਨ ਵਿਚ, ਵਿਆਜ ਨੂੰ ਆਮ ਤੌਰ ਉੱਤੇ ਤੁਹਾਡੇ ਈਐਮਆਈ ਵਿਚ ਇਕੱਠਾ ਕੀਤਾ ਜਾਂਦਾ ਹੈ। ਇਸਲਈ ਕਰਜ਼ ਦੇ ਅਰੰਭ ਦੇ ਪੜਾਅ ਵਿਚ ਪ੍ਰੀਪੇਮੈਂਟ ਕਰਨ ਨਾਲ ਤੁਹਾਨੂੰ ਜ਼ਿਆਦਾ ਬਚਤ ਕਰਨ ਵਿਚ ਮਦਦ ਮਿਲ ਸਕਦੀ ਹੈ।

4) ਪ੍ਰੀ-ਕਲੋਜ਼ਰ ਤਾਜ਼ਾ ਕ੍ਰੈਡਿਟ ਪਾਉਣ ਵਿਚ ਮਦਦ ਕਰਦਾ ਹੈ
ਇਕ ਵਾਰ ਜਦੋਂ ਇਕ ਕਰਜ਼ੇ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੀ ਕਮਾਈ ਨੂੰ ਨਵੇਂ ਉਧਾਰਾਂ ਲਈ ਅਜ਼ਾਦ ਕਰਦਾ ਹੈ-ਇਕ ਘਰ, ਇਕ ਕਾਰ, ਇਲੈਕਟ੍ਰਾਨਿਕ ਆਇਟਮ ਜਾਂ ਕੁਝ ਹੋਰ  ਦੇ ਲਈ। ਕਰਜ਼ ਦੇਣ ਵਾਲਾ ਤੁਹਾਡੀਆਂ ਵਰਤਮਾਨ ਦੇਣਦਾਰੀਆਂ ਦੇ ਆਧਾਰ ਉੱਤੇ ਤੁਹਾਡੀ ਕਰਜ਼ ਚੁਕੌਤੀ ਸਮਰੱਥਾ ਤੈਅ ਕਰਦੇ ਹਨ। ਜੇਕਰ ਤੁਹਾਡੀਆਂ ਦੇਣਦਾਰੀਆਂ ਘੱਟ ਹਨ ਤਾਂ ਨਵੇਂ ਕਰਜ਼ ਪ੍ਰਾਪਤ ਕਰਨਾ ਆਸਾਨ ਹੋਵੇਗਾ। ਜੇਕਰ ਕਰਜ਼ਿਆਂ ਦਾ ਸਾਰਾ ਅਤੇ ਸਮੇਂ ਉੱਤੇ ਭੁਗਤਾਨ ਕੀਤਾ ਗਿਆ ਹੈ ਤਾਂ ਤੁਹਾਨੂੰ ਇਕ ਚੰਗਾ ਕ੍ਰੈਡਿਟ ਸਕੋਰ ਮਿਲੇਗਾ, ਜਿਸ ਦੇ ਨਾਲ ਤੁਸੀਂ ਬਿਹਤਰੀਨ ਕਰਜ਼ ਆਫਰ ਅਤੇ ਸਭ ਤੋਂ ਘੱਟ ਵਿਆਜ ਦਰ ਹਾਸਲ ਕਰ ਸਕਦੇ ਹੋ।

Get the latest update about Customers, check out more about Alert, Truescoopnews, 4 big things & Personal loan

Like us on Facebook or follow us on Twitter for more updates.