ਇਸ ਦੇਸ਼ ਨੇ ਟਾਲਿਆ ਚੀਨ ਦਾ ਕੋਵਿਡ-19 ਵੈਕਸੀਨ ਟਰਾਇਲ

ਪੇਰੂ ਵਿਚ ਚੀਨ ਦੀ ਸਿਨੋਫਾਰਮ ਕੋਵਿਡ-19 ਵੈਕਸੀਨ ਦੇ ਟ੍ਰਾਇਲ ਨੂੰ ਇਕ ਗੰਭੀਰ ਘਟਨਾ ਦੇ ਕਾਰਨ ਟਾ...

ਪੇਰੂ ਵਿਚ ਚੀਨ ਦੀ ਸਿਨੋਫਾਰਮ ਕੋਵਿਡ-19 ਵੈਕਸੀਨ ਦੇ ਟ੍ਰਾਇਲ ਨੂੰ ਇਕ ਗੰਭੀਰ ਘਟਨਾ ਦੇ ਕਾਰਨ ਟਾਲ ਦਿੱਤਾ ਗਿਆ ਹੈ। ਇਹ ਘਟਨਾ ਇਸ ਵੈਕਸੀਨ ਦੇ ਅਧਿਐਨ ਨਾਲ ਜੁੜੇ ਇਕ ਵਾਲੰਟੀਅਰ ਦੇ ਨਾਲ ਵਾਪਰੀ ਹੈ। ਪੇਰੂ ਸਰਕਾਰ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਕਿ ਇਹ ਪ੍ਰਤੀਕਲ ਅਸਰ ਵੈਕਸੀਨ ਦੇ ਕਾਰਨ ਹੋਇਆ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹਨ। 

ਰਿਸਰਚਰਾਂ ਕਹੀ ਇਹ ਗੱਲ
ਸਿਨੋਫਾਰਮ ਪੇਰੂ ਵਿਚ ਲੱਗਭਗ 12,000 ਵਾਲੰਟੀਅਰ ਦੇ ਨਾਲ ਆਪਣੇ ਪਰੀਖਣਾਂ ਦਾ ਸੰਚਾਲਨ ਕਰ ਰਿਹਾ ਹੈ ਅਤੇ ਅਗਲੇ ਕੁਝ ਹੀ ਦਿਨਾਂ ਵਿਚ ਇਸ ਦੇ ਟ੍ਰਾਇਲ ਦਾ ਪਹਿਲਾ ਪੜਾਅ ਪੂਰਾ ਹੋਣ ਵਾਲਾ ਸੀ। ਕਾਯਤਾਨੋ ਹੇਰੇਡੀਆ ਯੂਨੀਵਰਸਿਟੀ ਦੀ ਮੁੱਖ ਸ਼ੋਧ ਕਰਤਾ ਜਰਮਨ ਮਲਾਗਾ ਜੋ ਕਿ ਇਸ ਅਧਿਐਨ ਵਿਚ ਵੀ ਸ਼ਾਮਲ ਹੈ ਨੇ ਕਿਹਾ ਕਿ ਇਕ ਵਾਲੰਟੀਅਰ ਨੇ ਹੋਰ ਲੱਛਣਾਂ ਦੇ ਨਾਲ ਆਪਣੀਆਂ ਲੱਤਾਂ ਵਿਚ ਬਹੁਤ ਕਮਜ਼ੋਰੀ ਮਹਿਸੂਸ ਕੀਤੀ।

ਇਨ੍ਹਾਂ ਸ਼ਹਿਰਾਂ ਵਿਚ ਆਏ ਮਾਮਲੇ
ਇਸ ਦੌਰਾਨ ਚੀਨ ਵਿਚ ਇਕ ਸ਼ਹਿਰ ਵਿਚ ਤਾਲਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਕ ਹੋਰ ਸ਼ਹਿਰ ਵਿਚ ਕੋਰੋਨਾਵਾਇਰਸ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜੋਂਗਲਨੇ ਅਤੇ ਸੁਏਫਿਨ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਦੋਵੇਂ ਹੀ ਸ਼ਹਿਰ ਰੂਸ ਦੀ ਸਰਹੱਦ 'ਤੇ ਸਥਿਤ ਹਨ। ਜੋਂਗਨੇ ਵਿਚ ਇਕ 40 ਸਾਲਾ ਨਿਗਰਾਨੀ ਵਰਕਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਜੋ ਨਵੇਂ ਉਪਾਵਾਂ ਨੂੰ ਲਾਗੂ ਕਰਨ ਵੱਲ ਸੰਕੇਤ ਕਰ ਰਿਹਾ ਹੈ। ਇਹਨਾਂ ਸ਼ਹਿਰਾਂ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਹੁਣ ਮਾਹੌਲ ਬਹੁਤ ਖਰਾਬ ਹੈ ਅਤੇ ਯੁੱਧ ਪੱਧਰ 'ਤੇ ਲੜਾਈ ਛਿੜੇਗੀ। ਅਸਥਾਈ ਤੌਰ 'ਤੇ ਪਬਲਿਕ ਬਲ ਸਰਵਿਸ ਅਤੇ ਸੜਕੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਕਿਸੇ ਨੂੰ ਵੀ ਸ਼ਹਿਰ ਛੱਡਣ ਤੋਂ 24 ਘੰਟੇ ਪਹਿਲਾਂ ਨੈਗੇਟਿਵ ਕੋਵਿਡ-19 ਟੈਸਟ ਰਿਪੋਰਟ ਦਿਖਾਉਣ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ: ਵਾਸ਼ਿੰਗਟਨ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਭੰਨ-ਤੋੜ

Get the latest update about vaccine, check out more about peru, chinese & covid19

Like us on Facebook or follow us on Twitter for more updates.