ਧਾਰਾ 370 ਹਟਾਉਣ ਨੂੰ ਲੈ ਕੇ ਮੋਦੀ ਦੇ ਮੁਰੀਦ ਹੋਏ ਅਮਰੀਕੀ ਕਾਂਗਰਸ ਨੇਤਾ

ਅਮਰੀਕੀ ਕਾਂਗਰਸ ਨੇਤਾ ਪੀਟ ਓਲਸਨ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਦੇ ਕੋਲ ਉਹੀ ਅਧਿਕਾਰ ਹੈ, ਜੋ ਭਾਰਤ ਦੇ ਸਾਰੇ ਨਾਗਰਿਕਾਂ ਦੇ ਕੋਲ੍ਹ ਹੈ। ਅਮਰੀਕੀ ਸਭਾ 'ਚ ਬੋਲਦੇ ਹੋਏ ਓਲਸਨ ਨੇ ਕਿਹਾ ਕਿ ਧਾਰਾ 370 ਇਕ ਅਸਥਾਈ ਪ੍ਰਬੰਧ...

ਵਾਸ਼ਿੰਗਟਨ— ਅਮਰੀਕੀ ਕਾਂਗਰਸ ਨੇਤਾ ਪੀਟ ਓਲਸਨ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਦੇ ਕੋਲ ਉਹੀ ਅਧਿਕਾਰ ਹੈ, ਜੋ ਭਾਰਤ ਦੇ ਸਾਰੇ ਨਾਗਰਿਕਾਂ ਦੇ ਕੋਲ੍ਹ ਹੈ। ਅਮਰੀਕੀ ਸਭਾ 'ਚ ਬੋਲਦੇ ਹੋਏ ਓਲਸਨ ਨੇ ਕਿਹਾ ਕਿ ਧਾਰਾ 370 ਇਕ ਅਸਥਾਈ ਪ੍ਰਬੰਧ ਕੀਤਾ ਗਿਆ ਸੀ, ਜਿਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਾਰਤ ਤੋਂ ਵੱਖਰੇ ਕਾਨੂੰਨ ਅਧੀਨ ਰਹਿਣ ਲਈ ਮਜਬੂਰ ਹੋਣਾ ਪਿਆ ਸੀ। ਭਾਰਤੀ ਸੰਸਦ ਨੇ ਇਸ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ। ਇਹ 5 ਅਗਸਤ ਨੂੰ ਭਾਰਤੀ ਸੰਸਦ ਦੇ ਦੋਵੇਂ ਸਦਨਾਂ 'ਚ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਸੀ।

ਕੋਲਕਾਤਾ 'ਚ ਵਰ੍ਹਿਆ 500-2000 ਦੇ ਨੋਟਾਂ ਦਾ ਮੀਂਹ, ਰਾਹਗੀਰਾਂ ਨੇ ਲੁੱਟੀਆਂ ਖੂਬ ਮੌਜਾਂ

ਓਲਸਨ ਨੇ ਕਸ਼ਮੀਰ ਦੇ ਫੈਸਲੇ ਦੀ ਵਕਾਲਤ ਕੀਤੀ
ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ ਦੇ ਦਰਦ ਨੂੰ ਹਟਾਇਆ ਗਿਆ ਕਿ ਸਾਰੇ ਭਾਰਤੀਆਂ 'ਚ ਬਰਾਬਰੀ ਹੋ ਸਕੇ ਤੇ ਭਾਰਤ ਦੇ ਇਸ ਕਦਮ ਨਾਲ ਕਸ਼ਮੀਰ 'ਚ ਸ਼ਾਂਤੀ ਵਾਪਸ ਆਏ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਖੇਤਰ 'ਚ ਸ਼ਾਂਤੀ ਲਿਆਉਣਾ, ਲੋਕਤੰਤਰ ਦਾ ਵਿਸਥਾਰ ਕਰਨ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਏਕਤਾ 'ਚ ਲਿਆਉਣਾ ਤੇ ਉਹ ਭਾਰਤ ਨਾਲ ਜੋੜਨ ਲਈ ਕੰਮ ਕਰ ਰਹੇ ਹਨ।

Today I spoke on the House floor to stand with India and Prime Minister @narendramodi as he works to bring peace to the region, expand democracy and unite the people of #JammuAndKashmir with the greater Indian community. pic.twitter.com/ZcphnFMgCH

— Rep. Pete Olson (@RepPeteOlson) November 20, 2019

Get the latest update about PM Modi, check out more about US Congress Leader, True Scoop News, News In Punjabi & International News

Like us on Facebook or follow us on Twitter for more updates.