ਰਾਜਸਥਾਨ 'ਚ ਪੈਟਰੋਲ ਦੀਆਂ ਕੀਮਤਾਂ 100 ਦੇ ਨੇੜੇ, ਭੋਪਾਲ 'ਚ 93.56 ਤੇ ਮੁੰਬਈ 'ਚ 92.28 ਰੁਪਏ ਲੀਟਰ ਹੋਇਆ ਮੁੱਲ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰੀ ਤੇਲ ਕੰਪਨੀ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨੀਵਾਰ ਯਾਨੀ 23 ਜਨਵਰੀ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਵਾਧਾ ਕੀਤਾ। ਇਸ ਨਾਲ ਰਾਜਸਥਾਨ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਦੇ ਨੇੜੇ ਪਹੁੰਚ ਗਈਆਂ।  ਭੋਪਾਲ ਵਿਚ ਪੈਟਰੋਲ 93.56 ਰੁਪਏ ਅਤੇ ਮੁੰਬਈ ਵਿਚ ਇਹ 92.28 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਨਵਰੀ ਵਿਚ ਹੁਣ ਤੱਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 8 ਵਾਰ ਵਾਧਾ ਹੋ ਚੁੱਕਿਆਂ ਹੈ।

ਓਧਰ ਦਿੱਲੀ ਵਿਚ 23 ਜਨਵਰੀ ਨੂੰ ਪੈਟਰੋਲ 85.70 ਰੁਪਏ ਅਤੇ ਡੀਜ਼ਲ 75.88 ਰੁਪਏ ਪ੍ਰਤੀ ਲੀਟਰ ਉੱਤੇ ਪਹੁੰਚ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵਿਚ 26 ਪੈਸੇ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ 25 ਪੈਸੇ ਪ੍ਰਤੀ ਲੀਟਰ ਤੱਕ ਦਾ ਵਾਧਾ ਹੋਇਆ ਹੈ। ਇਸ ਦੇ ਪਹਿਲਾਂ ਸ਼ੁੱਕਰਵਾਰ ਨੂੰ ਵੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧੀਆਂ ਸਨ। 

ਰਾਜਸਥਾਨ ਦੇ ਗੰਗਾਨਗਰ ਵਿਚ 97.50 ਰੁਪਏ ਪ੍ਰਤੀ ਲੀਟਰ ਉੱਤੇ ਪਹੁੰਚਿਆ ਪੈਟਰੋਲ
ਜਾਣਕਾਰੀ ਮੁਤਾਬਕ ਰਾਜਸਥਾਨ ਦੇ ਗੰਗਾਨਗਰ ਇਲਾਕੇ ਵਿਚ ਪੈਟਰੋਲ ਦੀਆਂ ਕੀਮਤਾਂ 97.50 ਰੁਪਏ ਪ੍ਰਤੀ ਲੀਟਰ ਪਹੁੰਚ ਗਈਆਂ ਹਨ। ਡੀਜ਼ਲ ਦੇ ਮੁੱਲ 88.91 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਏ ਹਨ। ਜੈਪੁਰ ਵਿਚ ਪੈਟਰੋਲ ਦੀ ਕੀਮਤ 93.20 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇਕਰ ਪੈਟਰੋਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਇਹ ਛੇਤੀ ਹੀ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਛੋਹ ਸਕਦੀਆਂ ਹਨ।

Get the latest update about price, check out more about delhi, petrol & mumbai

Like us on Facebook or follow us on Twitter for more updates.