ਬਾਰਾਮੂਲਾ 'ਚ ਸੀਆਰਪੀਐੱਫ ਕੈਂਪ ਤੇ ਹੋਇਆ ਪੈਟਰੋਲ ਬੰਬ ਹਮਲਾ, ਬੁਰਕਾ ਪਹਿਨੀ ਅੱਤਵਾਦੀ ਦੀ ਸੀਸੀਟੀਵੀ ਆਈ ਸਾਹਮਣੇ

ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਇਹਨਾਂ ਗਤੀਵਿਧੀਆਂ 'ਚ ਔਰਤਾਂ ਵੀ ਸ਼ਾਮਿਲ...

ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।  ਹੁਣ ਇਹਨਾਂ ਗਤੀਵਿਧੀਆਂ 'ਚ ਔਰਤਾਂ ਵੀ ਸ਼ਾਮਿਲ ਹੋ ਗਈਆਂ ਹਨ। ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ ਕਸਬੇ 'ਚ ਮੰਗਲਵਾਰ ਸ਼ਾਮ ਨੂੰ ਇਕ ਬੁਰਕਾ ਪਹਿਨੇ ਅੱਤਵਾਦੀ ਨੇ ਸੀਆਰਪੀਐੱਫ ਕੈਂਪ 'ਤੇ ਪੈਟਰੋਲ ਬੰਬ ਸੁੱਟਿਆ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਹਿਜਾਬ ਪਹਿਨੀ ਇੱਕ ਔਰਤ ਨੇ ਸੋਪੋਰ ਵਿੱਚ ਸੀਆਰਪੀਐਫ ਦੇ ਬੰਕਰ ਦੇ ਸਾਹਮਣੇ ਪੈਟਰੋਲ ਬੰਬ ਸੁੱਟ ਦਿੱਤਾ। ਖਬਰਾਂ ਅਨੁਸਾਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਇਹ ਔਰਤ ਬੈਗ ਵਿੱਚੋਂ ਪੈਟਰੋਲ ਬੰਬ ਸੁੱਟਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਸੀਆਰਪੀਐਫ ਦੇ ਜਵਾਨ ਪੈਟਰੋਲ ਬੰਬਾਂ ਕਾਰਨ ਬੰਕਰ ਵਿੱਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਦਿਖਾਈ ਦੇ ਰਹੇ ਹਨ। 

ਇੰਟਰਨੈੱਟ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਇਕ ਬੁਰਕਾ ਪਹਿਨੇ ਅੱਤਵਾਦੀ ਨੂੰ ਸੀਆਰਪੀਐੱਫ ਦੀ ਇਕ ਚੌਕੀ 'ਤੇ ਬੰਬ ਸੁੱਟਦੇ ਦੇਖਿਆ ਜਾ ਰਿਹਾ ਹੈ। ਅਣਪਛਾਤੇ ਬੁਰਕਾ ਪਹਿਨੀ ਅੱਤਵਾਦੀ ਉਸ ਵੀਡੀਓ ਚ ਦਿਖਾਈ ਦੇ ਰਹੀ ਸੀ। ਉਹ ਗਲੀ ਦੇ ਵਿਚਕਾਰ ਰੁਕੀ, ਉਸਨੇ ਆਪਣੇ ਬੈਗ ਵਿੱਚੋਂ ਇੱਕ ਬੰਬ ਕੱਢਿਆ ਅਤੇ ਇਸਨੂੰ ਸੀਆਰਪੀਐਫ ਕੈਂਪ ਵਿੱਚ ਸੁੱਟ ਦਿੱਤਾ। ਇਸ ਤੋਂ ਤੁਰੰਤ ਬਾਅਦ ਅੱਤਵਾਦੀ ਨੂੰ ਮੌਕੇ ਤੋਂ ਭੱਜਦੇ ਹੋਏ ਦੇਖਿਆ ਗਿਆ। ਜਦੋਂ ਅੱਤਵਾਦੀਆਂ ਨੇ ਕੈਂਪ 'ਤੇ ਬੰਬ ਸੁੱਟੇ ਤਾਂ ਕੁਝ ਦੋਪਹੀਆ ਵਾਹਨ ਵੀ ਉੱਥੋਂ ਲੰਘਦੇ ਦੇਖੇ ਗਏ। ਸੀ.ਆਰ.ਪੀ.ਐਫ. ਕੈਂਪ ਅੱਗ ਦੀ ਲਪੇਟ ਵਿਚ ਆ ਗਿਆ ਜਦੋਂ ਆਸ ਪਾਸ ਦੇ ਲੋਕਾਂ ਨੇ ਪੈਟਰੋਲ ਬੰਬ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਪਾਣੀ ਪਾਇਆ।  

Get the latest update about CRPF, check out more about PUNJABI NEWS, JAMMU KASHMIR, TRUE SCOOP PUNJABI & TERRORIST

Like us on Facebook or follow us on Twitter for more updates.