ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਵਾਧਾ, ਜਾਣੋ ਪੰਜਾਬ ਦਾ ਹਾਲ

ਦੇਸ਼ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਵਾਧਾ ਦਰਜ ਕੀਤਾ ਗਿਆ ਹਾ। ਬੁੱਧਵਾਰ ਨੂੰ ਲਗਾਤਾਰ ਨੌਵੇਂ ਦਿਨ ਪੈਟਰੋਲ ਅਤੇ ਡੀਜ਼...

ਦੇਸ਼ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਵਾਧਾ ਦਰਜ ਕੀਤਾ ਗਿਆ ਹਾ। ਬੁੱਧਵਾਰ ਨੂੰ ਲਗਾਤਾਰ ਨੌਵੇਂ ਦਿਨ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਵਾਧਾ ਹੋਇਆ ਹੈ। ਪੈਟਰੋਲ-ਡੀਜ਼ਲ ਦੀ ਕੀਮਤ ਅੱਜ 25-25 ਪੈਸੇ ਵਧਾਈ ਗਈ ਹੈ। 

ਇਸ ਦੇ ਨਾਲ ਹੀ ਦਿੱਲੀ ਵਿਚ ਪੈਟਰੋਲ ਦੀ ਕੀਮਤ 25 ਪੈਸੇ ਚੜ੍ਹ ਕੇ 89.54 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 79.95 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਜਨਵਰੀ ਤੇ ਫਰਵਰੀ ਵਿਚ ਹੁਣ ਤੱਕ ਕੁੱਲ ਮਿਲਾ ਕੇ 21 ਵਾਰ ਕੀਮਤਾਂ ਵਿਚ ਵਾਧਾ ਹੋਣ ਨਾਲ ਪੈਟਰੋਲ ਇਸ ਸਾਲ ਹੁਣ ਤੱਕ 5.73 ਰੁਪਏ ਅਤੇ ਡੀਜ਼ਲ 6.08 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।

ਪੰਜਾਬ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਪੰਜਾਬ ਵਿਚ ਕਈ ਜਗ੍ਹਾ ਡੀਜ਼ਲ 81 ਰੁਪਏ ਤੋਂ ਪਾਰ ਹੋ ਗਿਆ ਹੈ। ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 90.54 ਰੁਪਏ ਅਤੇ ਡੀਜ਼ਲ ਦੀ 81.67 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 98 ਪੈਸੇ ਤੇ ਡੀਜ਼ਲ ਦੀ 82 ਰੁਪਏ 6 ਪੈਸੇ ਪ੍ਰਤੀ ਲਿਟਰ ਅਤੇ ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 91 ਰੁਪਏ 10 ਪੈਸੇ ਤੇ ਡੀਜ਼ਲ ਦੀ 82 ਰੁਪਏ 17 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 16 ਪੈਸੇ ਅਤੇ ਡੀਜ਼ਲ ਦੀ 82 ਰੁਪਏ 24 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 91 ਰੁਪਏ 45 ਪੈਸੇ ਅਤੇ ਡੀਜ਼ਲ ਦੀ 82 ਰੁਪਏ 50 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 86 ਰੁਪਏ 17 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 79 ਰੁਪਏ 65 ਪੈਸੇ ਪ੍ਰਤੀ ਲਿਟਰ ਰਹੀ।

Get the latest update about price, check out more about diesel, increased, petrol & indian

Like us on Facebook or follow us on Twitter for more updates.